ਨਾਭਾ ’ਚ ਜੱਜ ਦੇ ਘਰ ਪਹੁੰਚੇ ਵਿਧਾਇਕ ਦੇਵ ਮਾਨ/ ਪਰਿਵਾਰ ਨੂੰ ਮਿਲ ਕੇ ਧੀ ਦੀ ਪ੍ਰਾਪਤੀ ਲਈ ਦਿੱਤੀ ਵਧਾਈ

0
13

ਨਾਭਾ ਤੋਂ ਵਿਧਾਇਕ ਦੇਵ ਮਾਨ ਅੱਜ ਨਵੀਂ ਬਣੀ ਜੱਜ ਮਸਕਾਨ ਗਰਗ ਦੇ ਨਾਭਾ ਸਥਿਤ ਘਰ ਵਿਖੇ ਪਹੁੰਚੇ। ਵਿਧਾਇਕ ਨੇ ਪਰਿਵਾਰ ਨੂੰ ਮਿਲ ਕੇ ਮੁਸਕਾਨ ਗਰਗ ਦੀ ਪ੍ਰਾਪਤੀ ਲਈ ਵਧਾਈ ਦਿੱਤੀ। ਵਿਧਾਇਕ ਦੇਵ ਮਾਨ ਨੇ ਮੁਸਕਾਨ ਗਰਗ ਦੇ ਪਿਤਾ ਵਿਜੈ ਗਰਗ ਤੇ ਮਾਤਾ ਰੀਮਾ ਗਰਗ ਨਾਲ ਮੁਲਾਕਾਤ ਕੀਤੀ। ਇਸ ਮੌਕੇ ਹਰਸ਼ ਬਲੱਡ ਡੋਨਰ ਸੁਸਾਇਟੀ ਦੇ ਪ੍ਰਧਾਨ ਭੁਵੇਸ਼ ਬਾਂਸਲ ਵੀ ਮੌਜੂਦ ਸਨ।
ਦੱਸਣਯੋਗ ਐ ਕਿ ਮੁਸਕਾਨ ਗਰਗ ਨੇ ਜੱਜ ਦੇ ਇਮਤਿਹਾਨ ਵਿਚ ਸ਼ਾਨਦਾਨ ਪ੍ਰਦਰਸ਼ਨ ਕਰਦਿਆਂ ਆਲ ਇੰਡੀਆ ਵਿਚੋਂ 5ਵਾਂ ਰੈਂਕ ਪ੍ਰਾਪਤ ਕੀਤਾ ਐ। ਮੁਸਕਾਨ ਗਰਗ ਦੀ ਇਸ ਪ੍ਰਾਪਤੀ ਤੋਂ ਬਾਅਦ ਨਾਭਾ ਸ਼ਹਿਰ ਵਾਸੀਆਂ ਅੰਦਰ ਖੁਸ਼ੀ ਦਾ ਮਾਹੌਲ ਐ ਅਤੇ ਲੋਕ ਲਗਾਤਾਰ ਭਾਵਨਾ ਗਰਗ ਦੇ ਘਰ ਵਧਾਈ ਦੇਣ ਲਈ ਪਹੁੰਚ ਰਹੇ ਨੇ। ਵਿਧਾਇਕ ਦੇਵ ਮਾਨ ਨੇ ਵੀ ਮਾਪਿਆਂ ਨੂੰ ਮਿਲ ਕੇ ਧੀ ਦੀ ਪ੍ਰਾਪਤੀ ਲਈ ਵਧਾਈ ਦਿੱਤੀ। ਉਨ੍ਹਾਂ ਮੁਸਕਾਨ ਗਰਗ ਦੇ ਪਰਿਵਾਰ ਦੀ ਧੀ ਦੇ ਅੱਗੇ ਵਧਣ ਵਿਚ ਦਿੱਤੇ ਯੋਗਦਾਨ ਲਈ ਸ਼ਲਾਘਾ ਕੀਤੀ।

LEAVE A REPLY

Please enter your comment!
Please enter your name here