ਪੰਜਾਬ ਸਾਬਕਾ ਵਿਧਾਇਕ ਕੁਸ਼ਲਦੀਪ ਢਿੱਲੋਂ ਦਾ ਬੰਟੀ ਰੋਮਾਣਾ ’ਤੇ ਪਲਟਵਾਰ/ ਬੀਤੇ ਦਿਨੀਂ ਲਾਏ ਇਲਜ਼ਾਮਾਂ ਨੂੰ ਲੈ ਕੇ ਦਿੱਤਾ ਪ੍ਰਤੀਕਰਮ/ ਕਿਹਾ, ਬੰਟੀ ਰੋਮਾਨਾ ਨੂੰ ਸੁਪਨਿਆਂ ’ਚ ਵੀ ਨਜ਼ਰ ਆਉਂਦਾ ਹਾਂ ਮੈਂ By admin - December 25, 2025 0 12 Facebook Twitter Pinterest WhatsApp ਸਾਬਕਾ ਕਾਂਗਰਸੀ ਵਿਧਾਇਕ ਕੁਸ਼ਲਦੀਪ ਢਿੱਲੋਂ ਨੇ ਅਕਾਲੀ ਆਗੂ ਬੰਟੀ ਰੋਮਾਨਾ ਵੱਲੋਂ ਖੁਦ ਤੇ ਲਾਏ ਇਲਜ਼ਾਮਾਂ ਨੂੰ ਲੈ ਕੇ ਪਲਟਵਾਰ ਕੀਤਾ ਐ। ਆਪਣੇ ਗ੍ਰਹਿ ਵਿਖੇ ਜੇਤੂ ਬਲਾਕ ਸੰਮਤੀ ਤੇ ਜਿਲ੍ਹਾ ਪ੍ਰੀਸ਼ਦ ਮੈਂਬਰਾਂ ਨਾਲ ਮੀਟਿੰਗ ਕਰਨ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਕੁਸ਼ਲਦੀਪ ਢਿੱਲੋਂ ਨੇ ਕਿਹਾ ਕਿ ਕਾਂਗਰਸ ਪਾਰਟੀ ਇਕ ਵੱਡਾ ਪਰਿਵਾਰ ਐ, ਜਿਸ ਵਿਚ ਗਿਲੇ-ਸ਼ਿਕਵੇ ਹੋਣਾ ਸੰਭਾਵਿਕ ਐ ਪਰ ਧੜਿਆਂ ਵਿਚ ਵੰਡੀ ਪਾਰਟੀ ਅਕਾਲੀ ਦਲ ਦੇ ਆਗੂ ਵੱਲੋਂ ਕੀਤੀਆਂ ਟਿੱਪਣੀਆਂ ਗਲਤ ਹਨ। ਉਨ੍ਹਾਂ ਕਿਹਾ ਕਿ ਬੰਟੀ ਰੋਮਾਨਾ ਨੂੰ ਸੁਪਨੇ ਵਿਚ ਵੀ ਮੈਂ ਹੀ ਦਿਖਾਈ ਦਿੰਦਾ ਹਾਂ। ਉਨ੍ਹਾਂ ਕਿਹਾ ਕਿ ਬੰਟੀ ਰੋਮਾਨਾ ਮੇਰੇ ਨਾਮ ਤੇ ਹੀ ਸਿਆਸਤ ਕਰ ਰਹੇ ਨੇ ਪਰ ਮੈਂ ਇਨ੍ਹਾਂ ਗੱਲਾਂ ਨੂੰ ਧਿਆਨ ਨਾ ਦੇ ਕੇ ਲੋਕਾਂ ਦੀ ਸੇਵਾ ਕਰਨਾ ਅਤੇ ਪਬਲਿਕ ਦੇ ਕੰਮ ਕਰਨਾ ਹੈ। ਸ਼੍ਰੋਮਣੀ ਅਕਾਲੀ ਦਲ ਦੀ ਤੁਲਨਾ ਡਾਇਨਾਸੁਰ ਨਾਲ ਕਰਨ ਦੇ ਸਵਾਲ ਤੇ ਉਨ੍ਹਾਂ ਕਿਹਾ ਕਿ ਅਕਾਲੀ ਦਲ ਦਾ ਅਕਾਲੀ ਸ਼ਬਦ ਬਹੁਤ ਹੀ ਪਵਿਤਰ ਹੈ ਅਤੇ ਜੇਕਰ ਇਸ ਦੀ ਤੁਲਨਾ ਡਾਇਨਾਸੁਰ ਵਰਗੇ ਜਾਨਵਰ ਜੋ ਹਮੇਸ਼ਾ ਮੂੰਹ ਚੋ ਅੱਗ ਸੁੱਟਦਾ ਅਤੇ ਆਦਮਖੋਰ ਜਾਨਵਰ ਮੰਨਿਆ ਜਾਂਦਾ ਹੈ ਜਿਸ ਨਾਲ ਤੁਲਨਾ ਕਰਨੀ ਬੇਹੱਦ ਸ਼ਰਮ ਵਾਲੀ ਗੱਲ ਹੈ ਕਿਉਂਕਿ ਡਾਇਨਾਸੁਰ ਵਿਨਾਸ਼ ਦਾ ਪ੍ਰਤਿਕ ਮੰਨਿਆ ਜਾਂਦਾ। ਉਨ੍ਹਾਂ ਕਿਹਾ ਕਿ ਅੱਜ ਸ਼੍ਰੋਮਣੀ ਅਕਾਲੀ ਦਲ ਸਰਕਾਰ ਬਣਾਉਣ ਦੀ ਗੱਲ ਕਰ ਰਹੀ ਹੈ ਪਰ ਮਹਿਜ਼ ਕੁੱਝ ਜਿਲਿਆ ਚ ਜ਼ਿਲਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਵੋਟਾਂ ਚ ਜਿੱਤ ਹਾਸਿਲ ਕਰ ਸਕੇ ਜਦਕਿ ਪੰਜ਼ਾਬ ਦੇ 11 ਜਿਲਿਆ ਵਿੱਚ ਖਾਤਾ ਵੀ ਨਹੀਂ ਖੋਲ ਸਕੇ। ਦੱਸਣਯੋਗ ਐ ਕਿ ਪਿਛਲੇ ਦਿਨੀ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬੰਟੀ ਰੋਮਾਣਾ ਵੱਲੋਂ ਇੱਕ ਧੰਨਵਾਦੀ ਸਮਾਗਮ ਦੌਰਾਨ ਇੱਕ ਪ੍ਰੈਸ ਕਾਨਫਰੈਂਸ ਕੀਤੀ ਗਈ ਸੀ ਜਿਸ ਦੌਰਾਨ ਉਨ੍ਹਾਂ ਵੱਲੋਂ ਫਰੀਦਕੋਟ ਦੇ ਸਾਬਕਾ ਕਾਂਗਰਸੀ ਵਿਧਾਇਕ ਕੁਸ਼ਲਦੀਪ ਢਿੱਲੋਂ ਦੇ ਖਿਲਾਫ ਕਾਫੀ ਗਰਮ ਬਿਆਨ ਦਿੱਤੇ ਸਨ ਜਿਨ੍ਹਾਂ ਤੇ ਆਪਣੇ ਹੀ ਉਮੀਦਵਾਰ ਨੂੰ ਧੜੇਬੰਦੀ ਦੇ ਚੱਲਦੇ ਹਰਾਉਨ ਲਈ ਆਪਣੇ ਹੋ ਵੋਟ ਦਾ ਇਸਤੇਮਾਲ ਨਾ ਕਰਨ ਦੇ ਇਲਜ਼ਾਮ ਲਗਾਏ ਸਨ ਅਤੇ ਕਾਂਗਰਸੀ ਪਾਰਟੀ ਦੇ ਜ਼ਿਲਾ ਪੱਧਰੀ ਲੀਡਰਸ਼ਿਪ ਤੇ ਆਪਸੀ ਗੁੱਟਬੰਦੀ ਦੇ ਸਵਾਲ ਖੜੇ ਕੀਤੇ ਸਨ। ਨਾਲ ਹੀ ਚੋਣਾਂ ਚ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਫਾਇਦਾ ਦੇਣ ਲਈ ਉਨ੍ਹਾਂ ਦੇ ਮੁਕਾਬਲੇ ਹਲਕੇ ਉਮੀਦਵਾਰ ਖੜੇ ਕਰਨ ਦੇ ਇਲਜ਼ਾਮ ਲਗਾਏ ਸਨ। ਇਸੇ ਦੇ ਜਵਾਬ ਵਿਚ ਕੁਸ਼ਲਦੀਪ ਢਿੱਲੋਂ ਵੱਲੋਂ ਮੋੜਵਾਂ ਪਲਟਵਾਰ ਕੀਤਾ ਗਿਆ ਐ।