ਗੁਰਦਾਸਪੁਰ ’ਚ ਕਰੰਟ ਲੱਗਣ ਕਾਰਨ ਕੇਬਲ ਆਪਰੇਟਰ ਦੀ ਮੌਤ/ ਵਾਈਫਾਈ ਦੀਆਂ ਤਾਰਾਂ ਠੀਕ ਕਰਦਿਆਂ ਲੱਗਿਆ ਕਰੰਟ

0
13

ਗੁਰਦਾਸਪੁਰ ਅਧੀਨ ਆਉਂਦੇ ਫਤਹਿਗੜ੍ਹ ਚੂੜੀਆਂ ਵਿਖੇ ਕੇਬਲ ਆਪਰੇਟਰ ਦਾ ਕੰਮ ਕਰਦਾ ਵਿਅਕਤੀ ਦੀ ਬਿਜਲੀ ਦਾ ਕਰੰਟ ਲੱਗਣ ਕਾਰਨ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਜੋਨ ਹੰਸ ਵਜੋਂ ਹੋਈ ਐ। ਜਾਣਕਾਰੀ ਅਨੁਸਾਰ ਜੋਨ ਹੰਸ ਸ਼ਹਿਰ ਦੇ ਅਜਨਾਲਾ ਰੋਡ ਤੇ ਵਾਈਫਾਈ ਦੀ ਤਾਰ ਠੀਕ ਕਰ ਰਿਹਾ ਸੀ ਕਿ ਅਚਾਨਕ ਪੌੜੀ ਵਿਚ ਕਰੰਟ ਆਉਣ ਕਾਰਨ ਥੱਲੇ ਡਿੱਗ ਗਿਆ। ਮੌਕੇ ਤੇ ਮੌਜੂਦ ਲੋਕਾਂ ਨੇ ਉਸ ਨੂੰ ਹਸਪਤਾਲ ਪਹੁੰਚਾਇਆ ਜਿੱਥੇ ਉਸ ਦੀ ਮੌਤ ਹੋ ਗਈ। ਮ੍ਰਿਤਕ ਆਪਣੇ ਪਿੱਛੇ ਪਤਨੀ ਤੋਂ ਇਲਾਵਾ ਇਕ ਪੁੱਤਰ ਤੇ ਦੋ ਧੀਆਂ ਛੱਡ ਗਿਆ ਐ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਪਿਤਾ ਡਾ ਯੂਸਫ ਨੇ ਦੱਸਿਆ ਕਿ ਹੈਪੀ ਅਜਨਾਲਾ ਰੋਡ ਫਤਿਹਗੜ ਚੂੜੀਆਂ ਵਿਖੇ ਵਾਈ ਫਾਈ ਦੀ ਕੰਪਲੇਂਟ ਠੀਕ ਕਰਨ ਗਿਆ ਸੀ ਅਤੇ ਇਸ ਦੌਰਾਣ ਲੋਹੇ ਦੀ ਪੌੜੀ ਅਜਾਨਕ ਬਿਜਲੀ ਦੀਆਂ ਤਾਰਾਂ ਨਾਲ ਲੱਗ ਗਈ ਜਿਸ ਨਾਲ ਉਹ ਹੇਠਾਂ ਡਿਗ ਪਿਆ ਅਤੇ ਨਜਦੀਕ ਇੱਕ ਪਾਈਵੇਟ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਦੀ ਮੌਤ ਹੋ ਗਈ।

LEAVE A REPLY

Please enter your comment!
Please enter your name here