ਪੰਜਾਬ ਗੁਰਦਾਸਪੁਰ ’ਚ ਲੁਟੇਰਿਆਂ ਦਾ ਸੁਨਿਆਰੇ ਦੀ ਦੁਕਾਨ ’ਤੇ ਧਾਵਾਂ/ ਚੌਕੀਦਾਰ ਨੂੰ ਬੰਦੀ ਬਣਾ ਕੇ ਗਹਿਣੇ ਤੇ ਨਕਦੀ ਲੈ ਕੇ ਫਰਾਰ By admin - December 22, 2025 0 9 Facebook Twitter Pinterest WhatsApp ਗੁਰਦਾਸਪੁਰ ਦੇ ਮੁਕੇਰੀਆਂ ਮੁੱਖ ਮਾਰਗ ’ਤੇ ਪੈਂਦੇ ਪੁਰਾਣਾ ਸ਼ਾਲਾ ਚੌਂਕ ਵਿਚ ਲੁਟੇਰੇ ਸੁਨਿਆਰੇ ਦੀ ਦੁਕਾਨ ਲੁੱਟ ਕੇ ਫਰਾਰ ਹੋ ਗਏ। ਘਟਨਾ ਰਾਤ 12 ਵਜੇ ਦੀ ਦੱਸੀ ਜਾ ਰਹੀ ਐ। ਇੱਥੇ ਚਾਹਤ ਜਿਊਂਲਰਜ਼ ਦੀ ਦੁਕਾਨ ਤੇ ਆਏ ਲੁਟੇਰੇ ਚੌਕੀਦਾਰ ਨੂੰ ਬੰਦੀ ਬਣਾ ਕੇ ਲੱਖਾਂ ਰੁਪਏ ਕੀਮਤ ਦੇ ਗਹਿਣੇ ਤੇ 23 ਹਜ਼ਾਰ ਨਕਦੀ ਲੈ ਕੇ ਫਰਾਰ ਹੋ ਗਏ। ਚੋਰੀ ਹੋਏ ਗਹਿਣਿਆਂ ਵਿਚ ਸਾਢੇ ਤਿੰਨ ਕਿੱਲੋ ਚਾਂਦੀ, 12 ਮੁੰਦਰੀਆਂ, ਢਾਈ ਤੋਲੇ ਸੋਨਾ, 10 ਬੱਚਿਆਂ ਦੀਆਂ ਮੁੰਦਰੀਆਂ ਸ਼ਾਮਲ ਹਨ। ਦੁਕਾਨ ਮਾਲਕ ਦੇ ਦੱਸਣ ਮੁਤਾਬਕ ਲੁਟੇਰੇ ਸੀਸੀਟੀਵੀ ਕੈਮਰਿਆਂ ਦੀ ਡੀਵੀਆਰ ਵੀ ਨਾਲ ਲੈ ਗਏ ਹਨ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਐ। ਇਸ ਸਬੰਧੀ ਚਾਹਤ ਜਿਊਲਰਜ਼ ਦੇ ਮਾਲਕ ਵਿਨੋਦ ਕੁਮਾਰ ਉਰਫ ਲਾਡੀ ਪੁੱਤਰ ਸੁਰਿੰਦਰ ਨਾਥ ਵਾਸੀ ਸੈਦੋਵਾਲ ਕਲਾਂ ਨੇ ਦੱਸਿਆ ਕਿ ਉਹ ਬੀਤੀ ਰਾਤ 8 ਵਜੇ ਦੇ ਕਰੀਬ ਦੁਕਾਨ ਬੰਦ ਕਰਕੇ ਘਰ ਚੱਲ ਗਏ ਸੀ ਅਤੇ ਰਾਤ 12 ਵਜੇ ਦੇ ਕਰੀਬ ਉਸ ਦੇ ਮੋਬਾਇਲ ’ਤੇ ਸਕਿਊਰਿਟੀ ਸੈਂਸਰ ਦਾ ਅਲਾਰਮ ਵੱਜਾ ਤਾਂ ਉਨਾਂ ਆਪਣੇ ਮੋਬਾਇਲ ਤੇ ਸੀਸੀਟੀਵੀ ਫੁਟੇਜ ਚੈਕ ਕੀਤਾ ਤਾਂ ਦੁਕਾਨ ਦੇ ਸ਼ਟਰ ਤੋੜਨ ਦੀ ਆਵਾਜ਼ ਸੁਣਾਈ ਦਿੱਤੀ। ਜਿਸ ’ਤੇ ਉਨਾਂ ਤੁਰੰਤ ਦੁਕਾਨ ਦੇ ਚੌਂਕੀਦਾਰ ਨੂੰ ਫੋਨ ਕੀਤਾ, ਪਰ ਬਾਅਦ ਵਿਚ ਉਨ੍ਹਾਂ ਦਾ ਫੋਨ ਵੀ ਬੰਦ ਹੋ ਗਿਆ। ਜਦ ਉਹ ਖੁਦ ਆਪਣੀ ਦੁਕਾਨ ਤੇ ਪਹੁੰਚੇ ਤਾਂ ਵੇਖਿਆ ਕਿ ਦੁਕਾਨ ਦੇ ਤਾਲੇ ਅਤੇ ਸ਼ੀਸੇ ਵੀ ਟੁੱਟੇ ਹੋਏ ਸਨ। ਜਦ ਉਨਾਂ ਅੰਦਰ ਜਾ ਕੇ ਵੇਖਿਆ ਤਾਂ ਸਾਰਾ ਸਾਮਾਨ ਖਿਲਰਿਆ ਪਿਆ ਸੀ ਜਿਸ ਵਿਚ ਸਾਢੇ ਤਿੰਨ ਕਿੱਲੋਂ ਚਾਦੀ, 12 ਮੁੰਦਰੀਆਂ, ਢਾਈ ਤੋਲੇ ਸੋਨਾ ਅਤੇ ਬੱਚਿਆਂ ਦੀਆਂ 10 ਮੁੰਦਰੀਆਂ ਤੋਂ ਇਲਾਵਾ 23ਹਜ਼ਾਰ ਰੁਪਏ ਨਗਦੀ ਗਾਇਬ ਸੀ। ਪਰ ਕੁਝ ਕੀਮਤੀ ਸਾਮਾਨ ਬਚ ਗਿਆ। ਉਨ੍ਹਾਂ ਕਿਹਾ ਕਿ ਚੋਰ ਆਪਣੇ ਨਾਲ ਡੀ.ਵੀ.ਆਰ ਵੀ ਲੈ ਗਏ ਹਨ। ਉਨ੍ਹਾਂ ਦੱਸਿਆ ਕਿ ਚੋਰਾਂ ਨੇ ਚੌਂਕੀਦਾਰ ਨੂੰ ਬੰਦੀ ਬਣਾ ਕੇ ਸੁੱਟਿਆ ਸੀ, ਉੱਥੇ ਸੋਨੇ ਵਾਲੇ ਖਾਲੀ ਡੱਬੇ ਵੀ ਮਿਲੇ ਹਨ।