ਵੀਰ ਬਾਲ ਦਿਵਸ ਦੇ ਨਾਮ ਨੂੰ ਲੈ ਕੇ ਭਾਜਪਾ ਦਾ ਬਿਆਨ/ ਵਿਰੋਧੀਆਂ ’ਤੇ ਲਾਏ ਸਿਆਸਤ ਕਰਨ ਦੇ ਇਲਜ਼ਾਮ/ ਕਿਹਾ, ਅਕਾਲੀ ਦਲ ਦੇ ਸੁਝਾਅ ਮੁਤਾਬਕ ਹੀ ਰੱਖਿਆ ਸੀ ਨਾਮ

0
15

ਪੰਜਾਬ ਭਾਜਪਾ ਨੇ ਛੋਟੇ ਸਾਹਿਬਜ਼ਾਦਿਆਂ ਦੀ ਯਾਦ ਵਿਚ ਮਨਾਏ ਜਾਣ ਵਾਲੇ ਵੀਰ ਬਾਲ ਦਿਵਸ ਲੈ ਕੇ ਵਿਰੋਧੀ ਧਿਰਾਂ ਨੂੰ ਘੇਰਿਆ ਐ। ਇਸ ਸਬੰਧੀ ਬਿਆਨ ਜਾਰੀ ਕਰਦਿਆਂ ਭਾਜਪਾ ਦੇ ਬੁਲਾਰਾ ਪ੍ਰਿਤਪਾਲ ਸਿੰਘ ਬਲੀਏਵਾਲ ਨੇ ਕਿਹਾ ਕਿ ਸਾਹਿਬਜਾਦਿਆਂ ਦੀ ਯਾਦ ਵਿਚ ਮਨਾਏ ਜਾਣ ਵਾਲੇ ਬਾਲ ਦਿਵਸ ਦਾ ਨਾਮ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਤੇ ਮਨਜੀਤ ਸਿੰਘ ਜੀਕੇ ਦੀ ਸਲਾਹ ਉਤੇ ਰੱਖਿਆ ਗਿਆ ਸੀ ਪਰ ਹੁਣ ਇਹ ਲੋਕ ਨਾਮ ਨੂੰ ਬਦਲਣ ਦੀਆਂ ਗੱਲਾਂ ਕਰ ਰਹੇ ਨੇ। ਉਨ੍ਹਾਂ ਕਿਹਾ ਕਿ ਭਾਜਪਾ ਨੂੰ ਵੀਰ ਬਾਰ ਦਿਵਸ ਦੇ ਨਾਮ ਬਦਲਣ ਨਾਲ ਕੋਈ ਸਮੱਸਿਆ ਨਹੀਂ ਐ ਪਰ ਵਿਰੋਧੀ ਧਿਰਾਂ ਨੂੰ ਇਸ ਮਾਮਲੇ ਤੇ ਸਿਆਸਤ ਨਹੀਂ ਕਰਨੀ ਚਾਹੀਦੀ।
ਉਨ੍ਹਾਂ ਕਿਹਾ ਕਿ ਅੱਜ ਕਾਂਗਰਸ ਵਾਲੇ ਵੀ ਨਾਮ ਬਦਲਣ ਦੀਆਂ ਗੱਲਾਂ ਕਰ ਰਹੇ ਨੇ ਪਰ ਇਨ੍ਹਾਂ ਨੇ ਆਪਣੇ 60 ਸਾਲਾਂ ਦੇ ਰਾਜ ਦੌਰਾਨ ਕਦੇ ਵੀ ਸਾਹਿਬਜਾਂਦਿਆਂ ਦੇ ਨਾਮ ਦੇ ਦਿਨ ਮਨਾਉਣ ਜਾਣ ਕੋਈ ਯਾਦਗਾਰ ਬਣਾਉਣ ਦਾ ਫੈਸਲਾ ਨਹੀਂ ਲਿਆ। ਉਨ੍ਹਾਂ ਕਿਹਾ ਕਿ ਭਾਜਪਾ ਵੱਲੋਂ ਸਿੱਖ ਗੁਰੂਆਂ ਦੇ ਕੰਮਾਂ ਨੂੰ ਲੋਕਾਂ ਤਕ ਪਹੁੰਚਾਉਣ ਦਾ ਕੰਮ ਕੀਤਾ ਐ ਜਦਕਿ ਬਾਕੀ ਧਿਰਾਂ ਕੇਵਲ ਸਿਆਸਤ ਹੀ ਕਰ ਰਹੀਆਂ ਨੇ।

LEAVE A REPLY

Please enter your comment!
Please enter your name here