ਪੰਜਾਬ ਮੁਕਤਸਰ ’ਚੋਂ ਘੋੜਾ ਮੰਡੀ ਦੀ ਥਾਂ ਬਦਲੀ ਦਾ ਵਿਰੋਧ/ ਘੋੜਾ ਪਾਲਕਾਂ ਨੇ ਵਿਧਾਇਕ ਨਾਲ ਕੀਤੀ ਮੁਲਾਕਾਤ/ ਵਿਧਾਇਕ ਨੇ ਥਾਂ ਬਦਲੀ ਦਾ ਅਮਲ ਰੁਕਵਾਇਆ By admin - December 21, 2025 0 12 Facebook Twitter Pinterest WhatsApp ਮੇਲਾ ਮਾਘੀ ਮੌਕੇ ਲੱਗਣ ਵਾਲੀ ਘੋੜਾ ਮੰਡੀ ਦੀ ਥਾਂ ਬਦਲੀ ਦਾ ਮੁੱਦਾ ਗਰਮਾ ਗਿਆ ਐ। ਕੁੱਝ ਲੋਕਾਂ ਦੀ ਮੰਗ ਤੇ ਪ੍ਰਸ਼ਾਸਨ ਵੱਲੋਂ ਮੰਡੀ ਦੀ ਥਾਂ ਬਦਲੀ ਦਾ ਅਮਲ ਸ਼ੁਰੂ ਕੀਤਾ ਸੀ, ਜਿਸ ਘੋੜਾ ਪਾਲਕਾਂ ਨੇ ਵਿਰੋਧ ਕੀਤਾ। ਘੋੜਾ ਪਾਲਕਾਂ ਨੇ ਸਥਾਨਕ ਵਿਧਾਇਕ ਨਾਲ ਕਾਕਾ ਬਰਾੜ ਤਕ ਪਹੁੰਚ ਕੀਤੀ, ਜਿਨ੍ਹਾਂ ਨੇ ਪਸ਼ੂ ਮੰਤਰੀ ਗੁਰਮੀਤ ਸਿੰਘ ਘੁੱਡੀਆਂ ਨਾਲ ਸੰਪਰਕ ਕਰ ਕੇ ਮੰਡੀ ਦੀ ਥਾਂ ਬਦਲੀ ਦੀ ਤਜਵੀਜ ਹਾਲ ਦੀ ਘੜੀ ਰੱਦ ਕਰਵਾ ਦਿੱਤੀ ਐ। ਘੋੜਾ ਪਾਲਕਾ ਨੇ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਦੇ ਇਸ ਉਪਰਾਲੇ ਲਈ ਧੰਨਵਾਦ ਕੀਤਾ ਐ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪਸ਼ੂ ਪਾਲਕਾਂ ਨੇ ਆਖਿਆ ਕਿ ਜਦੋਂ ਉਨਾਂ ਨੂੰ ਪਤਾ ਲੱਗਿਆ ਕਿ ਜਿਹੜੀ ਪਿਛਲੇ ਲੰਬੇ ਸਮੇਂ ਤੋਂ ਲੰਬੀ ਢਾਬ ਵਿਖੇ ਘੋੜਾ ਮੰਡੀ ਲੱਗ ਰਹੀ ਸੀ, ਉਸ ਨੂੰ ਕਿਤੇ ਦੂਸਰੀ ਜਗ੍ਹਾ ਤੇ ਸ਼ਿਫਟ ਕੀਤਾ ਜਾ ਰਿਹਾ ਚਾਂ ਉਨ੍ਹਾਂ ਨੇ ਇਸ ਬਾਰੇ ਹਲਕਾ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਨਾਲ ਸੰਪਰਕ ਕੀਤਾ, ਜਿਨ੍ਹਾਂ ਨੇ ਤੁਰੰਤ ਪਸ਼ੂ ਪਾਲਣ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਅਤੇ ਪ੍ਰਸ਼ਾਸਨ ਨਾਲ ਗੱਲਬਾਤ ਕੀਤੀ ਤਾਂ ਮੰਤਰੀ ਸਾਹਿਬ ਨੇ ਵਿਸ਼ਵਾਸ ਦਵਾਇਆ ਕਿ ਇਸ ਵਾਰ ਮੰਡੀ ਮੁਕਤਸਰ ਸਾਹਿਬ ਵਿਖੇ ਹੀ ਲੱਗੇਗੀ ਜਿਸ ਤੇ ਸਮੂਹ ਘੋੜਾ ਪਾਲਕਾਂ ਨੇ ਐਮਐਲਏ ਸਾਹਿਬ ਦਾ ਤਹਿ ਦਿਲੋਂ ਸ਼ੁਕਰੀਆ ਅਦਾ ਕਰਦਿਆਂ ਉਹਨਾਂ ਦੇ ਗ੍ਰਹਿ ਵਿਖੇ ਪਹੁੰਚ ਕੇ ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਸਰਕਾਰ ਤੋਂ ਇਹ ਮੰਡੀ ਪੱਕੇ ਤੌਰ ਤੇ ਸ੍ਰੀ ਮੁਕਤਸਰ ਸਾਹਿਬ ਵਿਖੇ ਰਹਿਣ ਦੇਣ ਦੀ ਬੇਨਤੀ ਕੀਤੀ। ਉਨ੍ਹਾਂ ਕਿਹਾ ਕਿ ਇੱਥੇ ਮੇਲਾ ਮਾਘੀ ਮੌਕੇ ਪੰਜਾਬ ਭਰ ਵਿਚੋਂ ਲੋਕ ਆਉਂਦੇ ਹਨ, ਜੋ ਘੋੜਾ ਮੰਡੀ ਵਿਚ ਘੋੜਿਆਂ ਨੂੰ ਵੇਖਣ ਲਈ ਪਹੁੰਚਦੇ ਹਨ। ਇਸ ਲਈ ਘੋੜਾ ਮੰਡੀ ਨੂੰ ਪੱਕੇ ਤੌਰ ਤੇ ਸ੍ਰੀ ਮੁਕਤਸਰ ਸਾਹਿਬ ਵਿਖੇ ਹੀ ਰਹਿਣ ਦੇਣਾ ਚਾਹੀਦਾ ਐ।