ਪੰਜਾਬ ਪਟਿਆਲਾ ’ਚ ਲੋਕਾਂ ਹੱਥੇ ਚੜ੍ਹੇ ਚੋਰ/ ਨਸ਼ੇ ਦੀ ਪੂਰਤੀ ਲਈ ਕਰਦੇ ਸੀ ਚੋਰੀ/ ਮੁਲਜ਼ਮਾਂ ਤੋਂ ਨਸ਼ੀਲੇ ਪਦਾਰਥ ਬਰਾਮਦ By admin - December 21, 2025 0 11 Facebook Twitter Pinterest WhatsApp ਪਟਿਆਲਾ ਦੀ ਸ਼ਗੂਨ ਵਿਹਾਰ ਰਿਸ਼ੀ ਕਾਲੋਨੀ ਵਾਸੀਆਂ ਵੱਲੋਂ ਦੋ ਚੋਰਾਂ ਨੂੰ ਰੰਗੇ ਹੱਥੀ ਕਾਬੂ ਕੀਤਾ ਐ। ਇਹ ਚੋਰ ਇਲਾਕੇ ਅੰਦਰ ਚੋਰੀ ਦੀਆਂ ਘਟਨਾਵਾਂ ਅੰਦਰ ਸਰਗਰਮ ਸਨ। ਲੋਕਾਂ ਨੇ ਇਨ੍ਹਾਂ ਨੂੰ ਇਕ ਘਰ ਅੰਦਰ ਚੋਰੀ ਦੀ ਕੋਸ਼ਿਸ਼ ਕਰਦਿਆਂ ਨੂੰ ਕਾਬੂ ਕੀਤਾ ਐ। ਪੁਲਿਸ ਨੇ ਇਨ੍ਹਾਂ ਦੇ ਕਬਜੇ ਵਿਚੋਂ ਸਮੈਕ, ਟੀਕੇ ਤੇ ਨਸ਼ੇ ਦੀਆਂ ਗੋਲੀਆਂ ਤੇ ਚਾਕੂ ਬਰਾਮਦ ਕੀਤੇ ਨੇ। ਲੋਕਾਂ ਦੇ ਦੱਸਣ ਮੁਤਾਬਕ ਇਨ੍ਹਾਂ ਨਾਲ ਇਕ ਔਰਤ ਵੀ ਐ ਜੋ ਮੌਕੇ ਤੋਂ ਫਰਾਰ ਹੋ ਗਈ ਐ। ਲੋਕਾਂ ਦੇ ਦੱਸਣ ਮੁਤਾਬਕ ਮੁਲਜਮਾਂ ਨੇ ਲੋਕਾਂ ਦੇ ਘਰਾਂ ਅੱਗੇ ਖੜ੍ਹੀਆਂ ਗੱਡੀਆਂ ਦੀ ਭੰਨਤੋੜ ਵੀ ਕੀਤੀ ਐ। ਲੋਕਾਂ ਨੇ ਮੁਲਜਮਾਂ ਨੂੰ ਪੁਲਿਸ ਹਵਾਲੇ ਕਰ ਕੇ ਕਾਰਵਾਈ ਮੰਗੀ ਐ। ਲੋਕਾਂ ਦੇ ਦੱਸਣ ਮੁਤਾਬਕ ਚੋਰਾਂ ਨੇ ਘਰ ਦਾ ਦਰਵਾਜ਼ਾ ਤੋੜ ਕੇ ਅੰਦਰੋਂ ਚੋਰੀ ਕੀਤੀ ਸੀ। ਲੋਕਾਂ ਨੇ ਮੁਲਜਮਾਂ ਕੋਲੋਂ ਚੋਰੀਸ਼ੁਦਾ ਸਾਮਾਨ ਵੀ ਬਰਾਮਦ ਕੀਤਾ ਐ। ਮੌਕੇ ਤੇ ਮੌਜੂਦ ਲੋਕਾਂ ਨੇ ਚੋਰਾਂ ਤੋਂ ਬਰਾਮਦ ਹੋਏ ਸਾਮਾਨ ਦੀ ਪਛਾਣ ਵੀ ਕੀਤੀ। ਲੋਕਾਂ ਦਾ ਕਹਿਣਾ ਐ ਕਿ ਸਰਕਾਰ ਵੱਲੋਂ ਨਸ਼ਿਆਂ ਖਿਲਾਫ ਸਖਤੀ ਦੇ ਦਾਅਵੇ ਕੀਤੇ ਜਾ ਰਹੇ ਨੇ ਪਰ ਨਸ਼ਈ ਕਿਸਮ ਦੇ ਲੋਕ ਲਗਾਤਾਰ ਚੋਰੀ ਤੇ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦੇ ਰਹੇ ਨੇ। ਲੋਕਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਚੋਰਾਂ ਖਿਲਾਫ ਸਖਤ ਕਾਰਾਵਾਈ ਮੰਗੀ ਐ।