ਪਠਾਨਕੋਟ ’ਚ ਪੈਲਟੂਨ ਪੁੱਲ ਨਾ ਬਣਨ ਤੋਂ ਲੋਕ ਪ੍ਰੇਸ਼ਾਨ/ ਲੋਕਾਂ ਨੂੰ ਕਰਨਾ ਪੈ ਰਿਹਾ 45 ਕਿੱਲੋਮੀਟਰ ਵਧ ਸਫ਼ਰ/ ਤਾਸ਼ ਪੱਤਣ ’ਤੇ ਪੈਲਟੂਨ ਪੁੱਲ ਬਣਾਉਣ ਦੀ ਮੰਗ

0
11

 

ਸਰਹੱਦੀ ਜ਼ਿਲ੍ਹਾ ਪਠਾਨਕੋਟ ਦੇ ਤਾਸ਼ ਪੱਤਣ ’ਤੇ ਪੈਲਟੂਨ ਪੁੱਲ ਨਾ ਬਣਨ ਕਾਰਨ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਐ। ਸਥਾਨਕ ਵਾਸੀਆਂ ਦੇ ਦੱਸਣ ਮੁਤਾਬਕ ਪੁਲ ਨਾ ਬਣਨ ਦੇ ਚਲਦਿਆਂ ਉਨ੍ਹਾਂ ਨੂੰ ਗੁਰਦਾਸਪੁਰ ਤੇ ਦੀਨਾਨਗਰ ਜਾਣ ਲਈ 45 ਕਿੱਲੋਮੀਟਰ ਤਕ ਵਧੇਰੇ ਸਫਰ ਕਰਨਾ ਪੈ ਰਿਹਾ ਐ। ਲੋਕਾਂ ਨੇ ਗਿਲਾ ਜਾਹਰ ਕੀਤਾ ਕਿ ਪਹਿਲਾਂ ਇਹ ਪੁਲ ਬਰਸਾਤਾਂ ਤੋਂ ਬਾਅਦ ਅਕਤੂਬਰ ਤਕ ਬਣ ਜਾਂਦਾ ਸੀ ਪਰ ਐਤਕੀ ਇਹ ਪੁਲ ਨਹੀਂ ਬਣਿਆ। ਲੋਕਾਂ ਨੇ ਪ੍ਰਸ਼ਾਸਨ ਤੋਂ ਇਹ ਪੁਲ ਛੇਤੀ ਬਣਾਉਣ ਦੀ ਮੰਗ ਕੀਤੀ ਐ।
ਦੱਸ ਦਈਏ ਕਿ ਐਤਕੀਂ ਬਰਸਾਤਾਂ ਵੇਲੇ ਹੜ੍ਹਾਂ ਨੇ ਪੰਜਾਬ ਅੰਦਰ ਭਾਰੀ ਤਬਾਹੀ ਮਚਾਈ ਸੀ। ਭਾਵੇਂ ਬਹੁਤੀਆਂ ਥਾਵਾਂ ਤੇ ਲੋਕਾਂ ਨੇ ਆਪਣੀ ਜ਼ਿੰਦਗੀ ਨੂੰ ਲੀਹ ਉਤੇ ਲੈ ਆਂਦੀ ਐ ਪਰ ਪਰ ਹਾਲੇ ਵੀ ਕਈ ਥਾਈ ਲੋਕਾਂ ਨੂੰ ਹੜ੍ਹਾਂ ਕਾਰਨ ਹੋਏ ਨੁਕਸਾਨ ਦੀ ਪੀੜ ਛੱਲਣੀ ਪੈ ਰਹੀ ਐ। ਮਿਸਾਲ ਤੌਰ ਤੇ ਸਰਹੱਦੀ ਪਿੰਡ ਤਾਸ਼ ਦੇ ਨਜ਼ਦੀਕ ਰਾਵੀ ਦਰਿਆ ਤੇ ਸਥਿਤ ਤਾਸ਼ ਪੱਤਨ ਉੱਤੇ ਹਰ ਸਾਲ ਪੈਣ ਵਾਲਾ ਪਲਟੁਨ ਪੁੱਲ ਪ੍ਰਸ਼ਾਸਨ ਵੱਲੋਂ ਹਾਲੇ ਤੱਕ ਨਹੀਂ ਪਾਇਆ ਗਿਆ, ਜੋ ਕਿ ਹਰ ਸਾਲ ਅਕਤੂਬਰ ਮਹੀਨੇ ਦੇ ਵਿੱਚ ਪਾ ਦਿੱਤਾ ਜਾਂਦਾ ਹੈ।
ਜਾਣਕਾਰੀ ਅਨੁਸਾਰ ਰਾਵੀ ਦਰਿਆ ਦੇ ਵਿੱਚ ਹੜ ਆਉਣ ਤੋਂ ਬਾਅਦ ਦਰਿਆ ਦੀ ਭੂਗੋਲਿਕ ਸਥਿਤੀ ਬਦਲ ਚੁੱਕੀ ਸੀ, ਜਿਸ ਦੇ ਚਲਦੇ ਇਸ ਦਰਿਆ ਦੇ ਵਿੱਚ ਪਲਟੁਣ ਪੁੱਲ ਪਾਉਣਾ ਮੁਸ਼ਕਿਲ ਨਜ਼ਰ ਆ ਰਿਹਾ ਸੀ। ਦੱਸ ਦਈਏ ਕਿ ਇਹ ਪਲਟੂਨ ਪੁੱਲ ਰਾਵੀ ਦਰਿਆ ਤੇ ਪੈਂਦਾ ਹੈ ਜੋ ਕਿ ਸਿਰਫ ਬਰਸਾਤ ਦੇ ਦਿਨਾਂ ਦੇ ਵਿੱਚ ਹੀ ਪ੍ਰਸ਼ਾਸਨ ਵੱਲੋਂ ਚੁੱਕ ਲਿਆ ਜਾਂਦਾ ਹੈ ਅਤੇ ਅਕਤੂਬਰ ਮਹੀਨੇ 15 ਤਰੀਕ ਨੂੰ ਇਸ ਪੁੱਲ ਨੂੰ ਦੁਬਾਰਾ ਪਾਉਣ ਦੀ ਮਿਤੀ ਨਿਰਧਾਰਿਤ ਕੀਤੀ ਗਈ ਹੈ। ਪਰ ਇਸ ਵਾਰ ਦਸੰਬਰ ਮਹੀਨਾ ਲੰਘ ਜਾਣ ਦੇ ਬਾਵਜੂਦ ਵੀ ਪ੍ਰਸ਼ਾਸਨ ਵੱਲੋਂ ਇਸ ਪੁੱਲ ਨੂੰ ਨਹੀਂ ਪਾਇਆ ਗਿਆ ਜਿਸਦੇ  ਚਲਦੇ ਸਰਹੱਦੀ ਖੇਤਰ ਦੇ ਪਿੰਡ ਤਾਸ਼, ਮਜੀਰੀ ,ਅਖਬਾਰਾਂ, ਲਸਿਆਨ, ਜੈਤਪੁਰ, ਦਤਿਆਲ, ਬਸਾਊ ਬਾੜਮਾ ,ਆਦਮ ਬਾੜਮਾ, ਬਮਿਆਲ, ਝੜੋਲੀ ਆਦਿ ਪਿੰਡਾਂ ਦੇ ਲੋਕਾਂ ਨੂੰ ਗੁਰਦਾਸਪੁਰ ਜਾਉਣ ਦੇ ਲਈ ਲਗਭਗ 50 ਕਿਲੋਮੀਟਰ ਦਾ ਸਫਰ ਤੈ ਕਰਨਾ ਪੈ ਰਿਹਾ ਹੈ ਕਿਉਂਕਿ ਇਸ ਖੇਤਰ ਦੇ ਲੋਕ ਅਕਸਰ ਇਸ ਰਸਤੇ ਰਾਹੀਂ ਪਲਟੂਨ ਪੁਲ ਕਰਾਸ ਕਰਕੇ ਗੁਰਦਾਸਪੁਰ ਪਹੁੰਚਦੇ ਸਨ ਪਰ ਇਸ ਵਾਰ ਪੁੱਲ ਨਾ ਪੈਣ ਕਰਕੇ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਮਣਾ ਕਰਨਾ ਪੈ ਰਿਹਾ ਹੈ।
ਦੱਸ ਦਈਏ ਕਿ ਇਸ ਰਾਵੀ ਦਰਿਆ ਤੇ ਇਸ ਵੇਲੇ ਇੱਕ ਕਿਸ਼ਤੀ ਚਲਾਈ ਜਾ ਰਹੀ ਹੈ। ਜਿਸ ਦੇ ਸਹਾਰੇ ਲੋਕਾਂ ਨੂੰ ਇਸ  ਦਰਿਆ ਨੂੰ  ਪਾਰ ਕਰਵਾਇਆ ਜਾ ਰਿਹਾ। ਪਰ ਲੋਕਾਂ ਨੂੰ ਦੇਰ ਸਵੇਰ ਕਿਸ਼ਤੀ ਦਾ ਇੰਤਜ਼ਾਰ ਕਰਨਾ ਪੈਂਦਾ ਹੈ ਅਤੇ ਸ਼ਾਮ ਨੂੰ 5 ਵਜੇ ਤੋਂ ਬਾਅਦ ਇਸ ਰਸਤੇ ਤੋਂ ਜਾਣਾ ਨਾਮੁਮਕਿਨ ਹੋ ਚੁੱਕਿਆ ਹੈ। ਇਸ ਵਿਸ਼ੇ ਤੇ ਖੇਤਰ ਦੇ ਲੋਕਾਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦੱਸਿਆ ਕਿ ਇਸ ਪੁੱਲ ਦੀ ਲੋਕਾਂ ਨੂੰ ਬਹੁਤ ਵੱਡੀ ਸਹੂਲਤ ਹੈ। ਬੇਸ਼ੱਕ ਸਰਕਾਰ ਹਾਲੇ ਤੱਕ ਪੱਕਾ ਪੁੱਲ ਨਹੀਂ ਬਣਾ ਸਕੀ, ਪਰ ਸਵਰਗੀ ਸਾਂਸਦ ਵਿਨੋਦ ਖੰਨਾ ਵੱਲੋਂ ਇਸ ਦਰਿਆ ਤੇ ਪਲਟਨ ਪੁੱਲ ਦਾ ਪ੍ਰਬੰਧ ਕੀਤਾ ਗਿਆ ਸੀ,ਜੋ ਕਿ ਲੋਕਾਂ ਲਈ ਵਰਦਾਨ ਸਾਬਿਤ ਹੋਇਆ ਹੈ ਪਰ ਇਸ ਵਾਰ ਦਸੰਬਰ ਮਹੀਨਾ ਬੀਤ ਜਾਣ ਦੇ ਬਾਅਦ ਵੀ ਇਸ ਪੁੱਲ ਦੇ ਨਾਂ ਬਣਨ ਕਰਕੇ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਮਣਾ ਕਰਨਾ ਪੈ ਰਿਹਾ ਹੈ। ਇਸ ਮੌਕੇ ਸਰਹਦੀ ਖੇਤਰ ਦੇ ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਜਲਦੀ ਹੀ ਇਸ ਪੁੱਲ ਦਾ ਨਿਰਮਾਣ ਕੀਤਾ ਜਾਵੇ ਤਾਂ ਕਿ ਲੋਕਾਂ ਨੂੰ ਸਹੂਲਤ ਮਿਲ ਸਕੇ।

LEAVE A REPLY

Please enter your comment!
Please enter your name here