ਪੰਜਾਬ ਗੁਰਾਇਆ ’ਚ ਨੌਜਵਾਨ ਦੀ ਸ਼ੱਕੀ ਹਾਲਤ ’ਚ ਮੌਤ/ ਰੇਲਵੇ ਪਟੜੀਆਂ ਨੇੜਿਓਂ ਬਰਾਮਦ ਹੋਈ ਲਾਸ਼/ ਬਾਂਹ ’ਚ ਲੱਗੀ ਸੀ ਸਰਿੰਜ, ਪੁਲਿਸ ਨੇ ਜਾਂਚ ਕੀਤੀ ਸ਼ੁਰੂ By admin - December 21, 2025 0 13 Facebook Twitter Pinterest WhatsApp ਜਲੰਧਰ ਦੇ ਥਾਣਾ ਫਿਲੌਰ ਅਧੀਨ ਆਉਂਦੇ ਗੁਰਾਇਆ ਵਿਚ ਇਕ ਵਿਅਕਤੀ ਦੀ ਭੇਦਭਰੀ ਹਾਲਤ ਵਿਚ ਲਾਸ਼ ਮਿਲਣ ਦੀ ਖਬਰ ਐ। ਇਹ ਲਾਸ਼ ਰੇਲਵੇ ਪਟੜੀਆਂ ਨੇੜੇ ਪਈ ਮਿਲੀ ਐ। ਮ੍ਰਿਤਕ ਦੀ ਪਛਾਣ ਕ੍ਰਿਸ਼ਨ ਲਾਲ ਪੁੱਤਰ ਭਜਨ ਲਾਲ ਵਾਸੀ ਊਨਾ ਹਿਮਾਚਲ ਪ੍ਰਦੇਸ਼ ਵਜੋਂ ਹੋਈ ਐ। ਮ੍ਰਿਤਕ ਦੇ ਬਾਂਹ ਤੇ ਸਰਿੰਜ ਲੱਗੀ ਹੋਈ ਸੀ, ਜਿਸ ਤੋਂ ਇਸ ਦੀ ਮੌਤ ਨਸ਼ੇ ਕਾਰਨ ਹੋਣ ਦੀ ਸ਼ੰਕਾ ਜਾਹਰ ਕੀਤੀ ਜਾ ਰਹੀ ਐ। ਮੌਕੇ ’ਤੇ ਪਹੁੰਚੀ ਪੁਲਿਸ ਨੇ ਲਾਸ਼ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਐ। ਘਟਨਾ ਦੀ ਸੂਚਨਾ ਇੱਕ ਰਾਹਗੀਰ ਨੇ ਪੁਲਿਸ ਨੂੰ ਦਿੱਤੀ। ਸੂਚਨਾ ਮਿਲਣ ‘ਤੇ ਜੀਆਰਪੀ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ। ਜਾਣਕਾਰੀ ਦਿੰਦੇ ਹੋਏ ਫਿਲੌਰ ਜੀਆਰਪੀ ਸਟੇਸ਼ਨ ਦੇ ਏਐਸਆਈ ਹਰਮੇਸ਼ ਪਾਲ ਨੇ ਦੱਸਿਆ ਕਿ ਉਨ੍ਹਾਂ ਨੂੰ ਕੰਟਰੋਲ ਰੂਮ ਤੋਂ ਸੂਚਨਾ ਮਿਲੀ ਕਿ ਫਿਲੌਰ-ਗੋਰਾਇਆ ਰੇਲਵੇ ਟਰੈਕ ‘ਤੇ ਇੱਕ ਨੌਜਵਾਨ ਸ਼ੱਕੀ ਹਾਲਾਤਾਂ ਵਿੱਚ ਪਿਆ ਹੈ। ਉਸਦੀ ਬਾਂਹ ਵਿੱਚੋਂ ਇੱਕ ਸਰਿੰਜ ਮਿਲੀ। ਮ੍ਰਿਤਕ ਦੀ ਜੇਬ ਦੀ ਤਲਾਸ਼ੀ ਲੈਣ ‘ਤੇ ਇੱਕ ਆਧਾਰ ਕਾਰਡ ਮਿਲਿਆ। ਲਾਸ਼ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ ਅਤੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਹੈ। ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਮੌਤ ਦਾ ਕਾਰਨ ਪਤਾ ਲੱਗੇਗਾ। ਪਰਿਵਾਰ ਨੂੰ ਘਟਨਾ ਦੀ ਜਾਣਕਾਰੀ ਦਿੱਤੀ ਜਾ ਰਹੀ ਹੈ।