ਨਾਭਾ ਵਾਸੀ ਧੀ ਨੇ ਚਮਕਾਇਆ ਸ਼ਹਿਰ ਦਾ ਨਾਮ/ ਮਿਹਨਤ ਬਲਬੂਤੇ ਪੂਰਾ ਕੀਤਾ ਜੱਜ ਬਣਨ ਦਾ ਸੁਪਨਾ/ ਜੱਜ ਨੂੰ ਵੇਖ ਕੇ ਬਣਿਆਂ ਸੀ ਜੱਜ ਬਣਨ ਦਾ ਮੰਨ

0
13

ਨਾਭਾ ਵਾਸੀ 23 ਸਾਲਾਂ ਮੁਸਕਾਨ ਗਰਗ ਨੇ ਬਚਪਨ ਵਿਚ ਜੱਜ ਬਣਨ ਦਾ ਵੇਖਿਆ ਸੁਪਨਾ ਆਪਣੀ ਸਖਤ ਮਿਹਨਤ ਬਲਬੂਤੇ ਪੂਰਾ ਕੀਤਾ ਐ। ਮੁਸਕਾਨ ਗਰਗ ਦੇ ਦੱਸਣ ਮੁਤਾਬਕ ਉਸ ਨੇ 7ਵੀਂ ਜਮਾਤ ਵਿਚ ਟੀਵੀ ਤੇ ਇਕ ਜੱਜ ਨੂੰ ਆਰਡਰ ਆਰਡਰ ਕਰਦਿਆਂ ਵੇਖ ਕੇ ਜੱਜ ਬਣਨ ਦਾ ਸੁਪਨਾ ਵੇਖਿਆ ਸੀ ਜੋ ਉਸ ਨੇ ਰਾਜਸਥਾਨ ਵਿਚ ਜੁਡੀਸ਼ਲ ਦਾ ਪੇਪਰ ਕਲੀਅਰ ਕਰ ਕੇ ਪੂਰਾ ਕੀਤਾ ਐ। ਉਸ ਨੇ ਇਨ੍ਹਾਂ ਪੇਪਰਾਂ ਵਿਚ ਪੰਜਵਾਂ ਰੈਂਕ ਹਾਸਲ ਕੀਤਾ ਐ। ਮੁਸਕਾਨ ਦੀ ਇਸ ਪ੍ਰਾਪਤੀ ਤੋਂ ਬਾਦ ਮਾਪਿਆਂ ਨੂੰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਾ ਹੋਇਆ ਐ।
ਉਸ ਦੇ ਘਰ ਵਿੱਚ ਖੁਸ਼ੀ ਦਾ ਮਾਹੌਲ ਹੈ ਅਤੇ ਸ਼ਹਿਰ ਦੇ ਲੋਕ ਘਰ ਵਿੱਚ ਆ ਕੇ ਵਧਾਈਆਂ ਦੇ ਰਹੇ ਹਨ। ਮੁਸਕਾਨ ਤੇ ਮਾਤਾ ਪਿਤਾ ਨੇ ਕਿਹਾ ਕਿ ਇਹ ਸਾਡੀ ਕੁੜੀ ਦੀ ਸਾਡੇ ਲਈ ਤਾਂ ਇਹ ਮੁੰਡਾ ਹੀ ਹੈ ਅਸੀਂ ਅਤੇ ਫਰਕ ਨਹੀਂ ਰੱਖਿਆ। ਮੁਸਕਾਨ ਗਰਗ ਨੇ ਕਿਹਾ ਕਿ ਮਾਤਾ ਪਿਤਾ ਦੀ ਮਿਹਨਤ ਦੇ ਸਦਕਾ ਮੈਂ ਅੱਜ ਇਸ ਮੁਕਾਮ ਤੇ ਹਾਂ। ਮੈਂ ਪਹਿਲਾਂ ਹੀ ਮਨ ਵਿੱਚ ਧਰ ਲਿਆ ਸੀ ਕਿ ਮੈਂ ਜੱਜ ਹੀ ਬਣਾਂਗੀ ਅਤੇ ਮੈਂ 7ਵੀ ਕਲਾਸ ਵਿੱਚ ਹੀ ਮਨ ਵਿੱਚ ਧਾਰ ਲਿਆ ਸੀ ਮੈਂ ਜੱਜ ਬਣਾਕੇ ਅਤੇ ਉਹ ਮੈਂ ਸੁਪਨਾ ਅੱਜ ਪੂਰਾ ਹੋ ਗਿਆ ਹੈ। ਮੈਂ ਬਹੁਤ ਹੀ ਮਿਹਨਤ ਕੀਤੀ ਅਤੇ ਲਗਨ ਦੇ ਨਾਲ ਮੈਂ ਇਸ ਮੁਕਾਮ ਨੂੰ ਹਾਸਿਲ ਕੀਤਾ। ਇਸ ਦਾ ਸਿਹਰਾ ਮੈਂ ਆਪਣੇ ਮਾਤਾ-ਪਿਤਾ ਨੂੰ ਦਿੰਦੀ ਹਾਂ।
ਮੁਸਕਾਨ ਦੇ ਪਿਤਾ ਵਿਜੇ ਕੁਮਾਰ ਅਤੇ ਮਾਤਾ ਰੀਮਾ ਗਰਗ ਉਹਨਾਂ ਕਿਹਾ ਕਿ ਅੱਜ ਅਸੀਂ ਬਹੁਤ ਖੁਸ਼ ਹਾਂ ਸਾਡੀ ਬੱਚੀ ਨੇ ਅੱਜ ਵੱਡਾ ਮੁਕਾਮ ਹਾਸਿਲ ਕੀਤਾ ਹੈ। ਕਿਉਂਕਿ ਇਹ ਸ਼ੁਰੂ ਤੋਂ ਹੀ ਬਹੁਤ ਪੜ੍ਹਨ ਵਿੱਚ ਹੁਸ਼ਿਆਰ ਸੀ ਅਤੇ ਸਾਨੂੰ ਕਦੇ ਵੀ ਇਸ ਨੇ ਕੋਈ ਆਪਣੀ ਡਿਮਾਂਡ ਨਹੀਂ ਰੱਖੀ। ਉਸ ਨੇ ਚੁੱਪ ਕਰ ਵਿਖਾਇਆ ਅਸੀਂ ਫਕਰ ਨਾਲ ਅੱਜ ਸਾਡਾ ਸਿਰ ਉੱਚਾ ਕਰ ਦਿੱਤਾ ਹੈ। ਪਰ ਅਸੀਂ ਵੀ ਆਪਣੀ ਲੜਕੀ ਨੂੰ ਲੜਕੀ ਨਹੀਂ ਸਮਝਿਆ ਆਪਣਾ ਲੜਕਾ ਹੀ ਸਮਝਿਆ। ਇਸ ਮੌਕੇ ਸ਼ਹਿਰ ਨਿਵਾਸੀ ਭੁਪੇਸ਼ ਭਾਸ਼ੀ ਨੇ ਕਿਹਾ ਕਿ ਮੁਸਕਾਨ ਨੇ ਸ਼ਹਿਰ ਦਾ ਨਾਮ ਉੱਚਾ ਕੀਤਾ ਹੈ ਜੋ ਕਿ ਇਹ ਮੁਕਾਮ 23 ਸਾਲ ਵਿੱਚ ਹਾਸਿਲ ਕੀਤਾ ਹੈ, ਉਸ ਤੋਂ ਸ਼ਹਿਰ ਵਾਸੀ ਬਹੁਤ ਖੁਸ਼ ਹਨ।

LEAVE A REPLY

Please enter your comment!
Please enter your name here