ਅੰਮ੍ਰਿਤਸਰ ਤੋਂ ਫਤਹਿਗੜ੍ਹ ਲਈ ਸੰਗਤ ਦੀਆਂ ਬੱਸਾਂ ਰਵਾਨਾ/ ਅਤੀ ਸਹੂਲਤਾਂ ਨਾਲ ਲੈਸ਼ 30 ਬੱਸਾਂ ਦਾ ਕਾਫਲਾ ਰਵਾਨਾ

0
11

 

ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਪਵਿੱਤਰ ਯਾਦ ਨੂੰ ਸਮਰਪਿਤ ਸੇਵਾਦਾਰ ਅਕਸ਼ੇ ਸ਼ਰਮਾ ਵੱਲੋਂ ਸੰਗਤ ਦੀ ਸਹੂਲਤ ਲਈ ਇਕ ਵੱਖਰਾ ਉਪਰਾਲਾ ਕੀਤਾ ਗਿਆ। ਇਸ ਉਪਰਾਲੇ ਤਹਿਤ ਸੰਗਤ ਨੂੰ ਸ੍ਰੀ ਫਤਹਿਗੜ੍ਹ ਸਾਹਿਬ ਦੇ ਦਰਸ਼ਨ ਕਰਵਾਉਣ ਲਈ ਵਿਸ਼ੇਸ਼ ਬੱਸਾਂ ਦੀ ਸੇਵਾ ਸ਼ੁਰੂ ਕੀਤੀ ਗਈ। ਉਨ੍ਹਾਂ ਵੱਲੋਂ 30 ਬੱਸਾਂ ਦਾ ਪ੍ਰਬੰਧ ਕੀਤਾ ਗਿਆ ਐ, ਜਿਨ੍ਹਾਂ ਵਿਚ 2 ਹਜ਼ਾਰ ਦੇ ਕਰੀਬ ਸੰਗਤਾਂ ਸ੍ਰੀ ਫਤਹਿਗੜ੍ਹ ਸਾਹਿਬ ਦੇ ਦਰਸ਼ਨਾਂ ਲਈ ਭੇਜਿਆ ਗਿਆ ਐ।
ਇਸ ਤੋਂ ਪਹਿਲਾਂ ਸਫ਼ਰ ਏ ਸ਼ਹਾਦਤ ਦੇ ਤਹਿਤ ਸ਼ਹਿਰ ਦੇ ਦੁਸਹਿਰਾ ਗਰਾਉਂਡ ਵਿਖੇ ਸੰਗਤਾਂ ਦਾ ਵੱਡਾ ਇਕੱਠ ਹੋਇਆ। ਇੱਥੋ 30 ਬੱਸਾਂ ਵਿਚ ਸਵਾਰ ਹੋ ਕੇ ਸੰਗਤ ਸ੍ਰੀ ਫਤਹਿਗੜ੍ਹ ਸਾਹਿਬ ਲਈ ਰਵਾਨਾ ਹੋਈ। ਬੱਸਾਂ ਦੀ ਸੇਵਾ ਕਰਨ ਵਾਲੇ ਅਕਸ਼ੈ ਸ਼ਰਮਾ ਨੇ ਕਿਹਾ ਕਿ 20 ਦਸੰਬਰ ਤੋਂ ਲੈ ਕੇ 27 ਦਸੰਬਰ ਤੱਕ ਇਸੇ ਤਰੀਕੇ ਨਾਲ ਰੋਜ਼ਾਨਾ ਬੱਸਾਂ ਜਾਣਗੀਆਂ। ਸਵੇਰੇ 7.30 ਵਜੇ ਬੱਸਾਂ ਰਵਾਨਾ ਹੋਣਗੀਆਂ ਅਤੇ ਰਾਤ 8.30 ਵਜੇ ਨੂੰ ਵਾਪਸੀ ਹੋਵੇਗੀ।
ਉਨ੍ਹਾਂ ਅੱਗੇ ਕਿਹਾ ਕਿ ਬੱਸਾਂ ਵਿਚ ਐਬੂਲੈਂਸ ਦੀ ਸੁਵਿਧਾ ਵੀ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਅੱਜ 2 ਹਜ਼ਾਰ ਤੋਂ ਵੀ ਵੱਧ ਸੰਗਤ ਰਵਾਨਾ ਕੀਤੀ ਗਈ ਹੈ। ਇਨ੍ਹਾਂ ਹੀ ਨਹੀਂ ਹਰ ਬੱਸ ‘ਚ ਇਕ ਇਤਿਹਾਸਕਰਤਾ ਬਿਠਾਇਆ ਗਿਆ ਹੈ। ਜਾਂਦੇ ਹੋਏ ਸੰਗਤ ਨੂੰ ਇਤਿਹਾਸ ਬਾਰੇ ਜਾਣੂ ਕਰਵਾਇਆ ਜਾਵੇਗਾ ਅਤੇ ਵਾਪਸੀ ਸਮੇਂ ਚਾਰ ਸਾਹਿਬਜ਼ਾਦਿਆਂ ਦੀ ਫਿਲਮ ਦਿਖਾਈ ਜਾਵੇਗੀ। ਉਨ੍ਹਾਂ ਕਿਹਾ ਕਿ ਸਾਡੀ ਕੋਸ਼ਿਸ਼ ਹੈ ਕਿ ਇਸ ਮੁਹਿੰਮ ਨੂੰ ਇਸੇ ਤਰ੍ਹਾਂ ਹਰ ਸਾਲ ਚਲਾ ਸਕੀਏ।
ਉਨ੍ਹਾਂ ਕਿਹਾ ਹਰ ਕੋਈ ਯਾਤਰਾ ਲਈ ਰਜਿਸਟ੍ਰੇਸ਼ਨ ਕਰਵਾ ਸਕਦਾ ਹੈ, ਇਸ ਦੀ ਰਜਿਸਟ੍ਰੇਸ਼ਨ ਗੁਰਦੁਆਰਾ ਸਾਹਿਬ ‘ਚ ਹੋ ਰਹੀਆਂ ਹਨ। ਇਸ ਉਪਰਾਲੇ ਨੂੰ ਲੈ ਕੇ ਸਵੇਰੇ ਤੋਂ ਹੀ ਦੁਸਹਿਰਾ ਗਰਾਉਂਡ ਵਿੱਚ ਵੱਡੀ ਗਿਣਤੀ ਵਿੱਚ ਸੰਗਤਾਂ ਪਹੁੰਚ ਗਈਆਂ। ਬਜ਼ੁਰਗਾਂ, ਨੌਜਵਾਨਾਂ ਅਤੇ ਬੱਚਿਆਂ ਵਿੱਚ ਫਤਹਿਗੜ੍ਹ ਸਾਹਿਬ ਦੀ ਯਾਤਰਾ ਨੂੰ ਲੈ ਕੇ ਖ਼ਾਸ ਉਤਸ਼ਾਹ ਵੇਖਣ ਨੂੰ ਮਿਲਿਆ।

LEAVE A REPLY

Please enter your comment!
Please enter your name here