ਸਮਰਾਲਾ ’ਚ ਫਿਲਮੀ ਸਟਾਈਲ ਨਾਲ ਚੋਰੀ ਦੀ ਕੋਸ਼ਿਸ਼/ 10-12 ਲੁਟੇਰਿਆਂ ਦਾ ਸੁਨਿਆਰੇ ਦੀ ਦੁਕਾਨ ’ਤੇ ਧਾਵਾ/ ਚੌਕੀਦਾਰ ਦੀ ਮੁਸ਼ਤੈਦੀ ਨਾਲ ਟਲੀ ਲੁੱਟ, ਤਸਵੀਰਾਂ ਵਾਇਰਲ

0
12

ਸਮਰਾਲਾ ਦੇ ਖੰਨਾ ਰੋਡ ਦੇ ਇੱਕ ਸੁਨਿਆਰੇ ਦੀ ਦੁਕਾਨ ਨੂੰ ਫਿਲਮੀ ਸਟਾਈਲ ਵਿੱਚ ਨਿਸ਼ਾਨਾ ਬਣਾਉਣ ਦੀ ਘਟਨਾ ਸਾਹਮਣੇ ਆਈ ਐ। ਇੱਥੇ ਅੱਧੀ ਰਾਤ ਨੂੰ ਆਏ 10 ਤੋਂ 12 ਅਣਪਛਾਤੇ ਚੋਰਾਂ ਨੇ ਚੌਕੀਦਾਰ ਨੂੰ ਬੰਧਕ ਬਣਾ ਕੇ ਦੁਕਾਨ ਸ਼ਟਰ ਤੋੜ ਕੇ ਲੁੱਟਣ ਦੀ ਕੋਸ਼ਿਸ਼ ਕੀਤੀ। ਇਸੇ ਦੌਰਾਨ ਦੂਜੇ ਚੌਕੀਦਾਰ ਦੀ ਮੁਸ਼ਤੈਦੀ ਦੇ ਚਲਦਿਆਂ ਲੁਟੇਰੇ ਮੌਕੇ ਤੇ ਫਰਾਰ ਹੋ ਗਏ। ਚੋਰਾਂ ਵੱਲੋਂ ਦੁਕਾਨ ਤੇ ਬੋਲੇ ਧਾਵੇ ਦੀਆਂ ਤਸਵੀਰਾਂ ਸੀਸੀਟੀਵੀ ਕੈਮਰਿਆਂ ਵਿਚ ਕੈਦ ਹੋ ਗਈਆਂ ਨੇ। ਘਟਨਾ ਤੋਂ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਐ।
ਘਟਨਾ ਦੀਆਂ ਸਾਹਮਣੇ ਆਈਆਂ ਤਸਵੀਰਾਂ ਲੁਟੇਰਿਆਂ ਦੇ ਬੁਲੰਦ ਹੌਂਸਲੇ ਦੀ ਗਵਾਹੀ ਭਰਦੀਆਂ ਜਾਪ ਰਹੀਆਂ ਨੇ। ਚੋਰਾਂ ਦੇ ਹੌਂਸਲੇ ਇੰਨੇ ਬੁਲੰਦ ਸੀ ਕਿ ਪਹਿਲਾਂ ਉਹਨਾਂ ਨੇ ਇਲਾਕੇ ਦੇ ਚੌਂਕੀਦਾਰ ਨੂੰ ਬੰਨ੍ਹ ਕੇ ਬੂਰੀ ਤਰ੍ਹਾਂ ਕੁੱਟਿਆ ਅਤੇ ਫਿਰ  ਦੁਕਾਨ ਦੇ ਆਲੇ ਦੁਆਲੇ ਲੱਗੇ ਸੀਸੀਟੀਵੀ ਕੈਮਰੇ ਤੋੜਣ ਤੋਂ ਬਾਅਦ 9 ਦੇ ਕਰੀਬ ਲੁਟੇਰਿਆਂ ਨੇ ਦੁਕਾਨ ਦੇ ਕੈਂਚੀ ਗੇਟ ਦੇ ਤਾਲੇ ਤੋੜਨ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਕੁਝ ਚੋਰ ਦੁਕਾਨ ਦੇ ਪਿਛਲੇ ਪਾਸੇ ਬੀਅਰਾਂ ਪੀ ਪਾਰਟੀ ਕਰਨ ਲੱਗ ਗਏ। ਚੋਰ ਇਸ ਘਟਨਾ ਨੂੰ ਅੰਜਾਮ ਦੇਣ ਲਈ ਇਕ ਘੰਟੇ ਤਕ ਕੋਸ਼ਿਸਾਂ ਕਰਦੇ ਰਹੇ ਪਰ ਸਮਰਾਲਾ ਵਿੱਚ ਤੈਨਾਤ ਪੈਟਰੋਲਿੰਗ ਦਸਤਾ ਕਿਧਰੇ ਦਿਖਾਈ ਨਹੀਂ ਦਿੱਤਾ।
ਇਸੇ ਦੌਰਾਨ ਚੰਡੀਗੜ੍ਹ ਰੋਡ ਉਤੇ ਦੁਕਾਨਾਂ ਦੀ ਰਾਖੀ ਕਰਦੇ ਚੌਂਕੀਦਾਰ ਨੇ ਆਪਣੇ ਦੂਜੇ ਚੌਂਕੀਦਾਰ ਵੱਲੋਂ ਕੋਈ ਸਿਟੀ ਮਾਰਨ ਦੀ ਆਵਾਜ਼ ਨਾ ਸੁਣਾਈ ਦੇਣ ਉਤੇ ਪੁਲਿਸ ਨੂੰ ਸੂਚਿਤ ਕੀਤਾ ਜਿਸ ਤੋਂ ਬਾਅਦ ਅਣਪਛਾਤੇ ਚੋਰ ਮੌਕੇ ਤੋਂ ਭੱਜ ਗਏ। ਇਸ ਘਟਨਾ ਤੋਂ ਬਾਅਦ ਸਮਰਾਲਾ ਇਲਾਕੇ ਦੇ ਦੁਕਾਨਦਾਰਾਂ ਵਿੱਚ ਭਾਰੀ ਦਹਿਸ਼ਤ ਦਾ ਮਾਹੌਲ ਹੈ।  ਇਸ ਸਬੰਧੀ ਦੁਕਾਨ ਮਾਲਕ ਦੀਪਕ ਵਰਮਾ ਨੇ ਦੱਸਿਆ ਕਿ ਕਰੀਬ ਰਾਤ ਢਾਈ ਵਜੇ 10 ਤੋਂ 12 ਅਣਪਛਾਤੇ ਚੋਰ ਮੇਰੀ ਦੁਕਾਨ ਨੂੰ ਨਿਸ਼ਾਨਾ ਬਣਾਉਣ ਆਏ ਸਨ।
ਉਹਨਾਂ ਨੇ ਚੌਂਕੀਦਾਰ ਨੂੰ ਬੰਨ੍ਹ ਦਿੱਤਾ ਅਤੇ ਦੁਕਾਨ ਨੇੜੇ ਲੱਗੇ ਸੀਸੀ ਟੀਵੀ ਕੈਮਰੇ ਤੋੜ  ਕੇ ਦੁਕਾਨ ਤੇ ਕੈਂਚੀਕੇਟ ਦੇ ਦੋ ਤਾਲੇ ਤੋੜਣ ਦੀ ਕੋਸ਼ਿਸ਼ ਕੀਤੀ।  ਕਰੀਬ ਇੱਕ ਘੰਟੇ ਬਾਅਦ ਚੰਡੀਗੜ੍ਹ ਰੋਡ ਦੇ ਚੌਂਕੀਦਾਰ ਨੇ ਮੁਸ਼ਤੈਦੀ ਦਿਖਾਉਂਦੇ ਹੋਏ ਆ ਕੇ ਦੇਖਿਆ ਕਿ ਦੂਸਰੇ ਚੌਕੀਦਾਰ ਦੀ ਆਵਾਜ਼ ਨਹੀਂ ਆਈ ਤਾਂ ਉਸਨੇ ਪੁਲਿਸ ਨੂੰ ਸੂਚਨਾ ਦਿੱਤੀ ਤੇ ਪੁਲਿਸ ਦੇ ਆਉਣ ਤੇ ਹੀ ਅਣਪਛਾਤੇ ਚੋਰ ਭੱਜੇ। ਪੀੜਿਤ ਚੌਕੀਦਾਰ ਬਲਵੀਰ ਸਿੰਘ ਨੇ ਦੱਸਿਆ ਕਿ 10 ਤੋਂ 12 ਅਣਪਛਾਤੇ ਚੋਰ ਆਏ ਸਨ ਮੈਨੂੰ ਬੰਨ੍ਹ ਕੇ ਸਾਈਡ ਤੇ ਲੈ ਕੇ ਤੇ ਮੈਨੂੰ ਕੁੱਟਿਆ। ਉਸ ਤੋਂ ਬਾਅਦ ਉਹਨਾਂ ਨੇ ਦੁਕਾਨ ਦੇ ਦੋ ਜਿੰਦੇ ਤੋੜ ਲਏ ਸਨ। ਚੌਂਕੀਦਾਰ ਨੇ ਦੱਸਿਆ ਕਿ ਅਣਪਛਾਤੇ ਚੋਰਾਂ ਕੋਲ ਤੇਜ਼ਧਾਰ ਹਥਿਆਰ ਕਿਰਚਾਂ ਸਨ ਤੇ ਪ੍ਰਵਾਸੀ ਲੱਗਦੇ ਸਨ।

LEAVE A REPLY

Please enter your comment!
Please enter your name here