ਪੰਜਾਬ ਜਲਾਲਾਬਾਦ ਤੋਂ ਲਾਪਤਾ ਨੌਜਵਾਨ ਦੀ ਲਾਸ਼ ਬਰਾਮਦ/ ਸੇਮ ਨਾਲੇ ’ਚੋਂ ਬਰਾਮਦ ਹੋਈ ਲਾਸ਼ By admin - December 20, 2025 0 14 Facebook Twitter Pinterest WhatsApp ਜਲਾਲਾਬਾਦ ਦੇ ਪਿੰਡ ਚੱਕ ਸੈਦੋਕਾ ਤੋਂ ਬੀਤੇ ਦਿਨੀਂ ਲਾਪਤਾ ਹੋਏ ਨੌਜਵਾਨ ਦੀ ਲਾਸ਼ ਬਰਾਮਦ ਹੋ ਗਈ ਐ। ਨੌਜਵਾਨ ਦੀ ਲਾਸ਼ ਪਿੰਡ ਢਾਬਾ ਕੋਲੋਂ ਲੰਘਦੇ ਸੇਮ ਨਾਲੇ ਵਿਚੋਂ ਬਰਾਮਦ ਹੋਈ ਐ। ਇਹ ਨੌਜਵਾਨ ਪੰਜ ਦਿਨ ਪਹਿਲਾਂ ਭੇਦਭਰੀ ਹਾਲਤ ਵਿਚ ਲਾਪਤਾ ਹੋਇਆ ਸੀ, ਜਿਸ ਦੀ ਲਗਾਤਾਰ ਭਾਲ ਕੀਤੀ ਜਾ ਰਹੀ ਸੀ ਅਤੇ ਅੱਜ ਉਸ ਦੀ ਲਾਸ਼ ਨਾਲੇ ਵਿਚੋਂ ਬਰਾਮਦ ਹੋਈ ਐ। ਪੁਲਿਸ ਨੇ ਲਾਸ਼ ਸਿਵਲ ਹਸਪਤਾਲ ਭੇਜ ਕੇ ਜਾਂਚ ਸ਼ੁਰੂ ਕਰ ਦਿੱਤੀ ਐ। ਮੌਕੇ ਤੇ ਪਹੁੰਚੇ ਪਿੰਡ ਸੈਦੋਕਾਂ ਦੇ ਸਰਪੰਚ ਅਤੇ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਉਕਤ ਨੌਜਵਾਨ ਪਿਛਲੇ ਪੰਜ ਦਿਨਾਂ ਤੋਂ ਲਾਪਤਾ ਸੀ ਆਪਣੇ ਮੋਟਰਸਾਈਕਲ ਤੇ ਘਰ ਤੋਂ ਨਿਕਲਿਆ ਸੀ ਅਤੇ ਵਾਪਸ ਨਹੀਂ ਪਰਤਿਆ ਅੱਜ ਉਹਨਾਂ ਨੂੰ ਕਿਸੇ ਨੂੰ ਦੱਸਿਆ ਕਿ ਤੁਹਾਡਾ ਮੋਟਰਸਾਈਕਲ ਸੇਮ ਨਾਲੇ ਦੇ ਕੰਢੇ ਖੜਾ ਜਿਸ ਤੋਂ ਬਾਅਦ ਉਹ ਇਥੇ ਪਹੁੰਚੇ ਤਾਂ ਦੇਖਿਆ ਕਿ ਉਹਨਾਂ ਦੇ ਪਰਿਵਾਰਕ ਮੈਂਬਰ ਗੁਰਪਿਆਰ ਸਿੰਘ ਦੀ ਮ੍ਰਿਤਕ ਦੇ ਪਾਣੀ ਵਿੱਚ ਤੈਰ ਰਹੀ ਸੀ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਗੁਰਪਿਆਰ ਸਿੰਘ ਨਸ਼ੇ ਦਾ ਆਦੀ ਸੀ ਅਤੇ ਉਹ ਚਿੱਟਾ ਲਾਉਂਦਾ ਸੀ। ਪੁਲਿਸ ਨੇ ਲਾਸ਼ ਨੂੰ ਸਿਵਲ ਹਸਪਤਾਲ ਪਹੁੰਚਾ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਐ।