ਪੰਜਾਬ ਗੁਰਦਾਸਪੁਰ ’ਚ ਲੈਂਟਰ ਡਿੱਗਣ ਨਾਲ ਬਜ਼ੁਰਗ ਦੀ ਮੌਤ/ ਪੁੱਤਰ ਗੰਭੀਰ ਜ਼ਖਮੀ, ਸਰਕਾਰ ਅੱਗੇ ਮਦਦ ਲਈ ਗੁਹਾਰ By admin - December 20, 2025 0 11 Facebook Twitter Pinterest WhatsApp ਗੁਰਦਾਸਪੁਰ ਦੇ ਪਿੰਡ ਪਨਿਆੜ ਵਿਖੇ ਇਕ ਗਰੀਬ ਪਰਿਵਾਰ ਤੇ ਉਸ ਵੇਲੇ ਮੁਸੀਬਤਾਂ ਦਾ ਪਹਾੜ ਡਿੱਗ ਪਿਆ ਜਦੋਂ ਘਰ ਅੰਦਰ ਸੌ ਰਹੇ ਬਜ਼ੁਰਗ ਤੇ ਉਸ ਦੇ ਪੁੱਤਰ ਤੇ ਅਚਾਨਕ ਲੈਂਟਰ ਦਾ ਇਕ ਹਿੱਸਾ ਡਿੱਗ ਪਿਆ। ਇਸ ਹਾਦਸੇ ਵਿਚ ਬਜੁਰਗ ਦੀ ਮੌਤ ਹੋ ਗਈ ਜਦਕਿ ਪੁੱਤਰ ਗੰਭੀਰ ਜ਼ਖਮੀ ਹੋ ਗਿਆ। ਮ੍ਰਿਤਕ ਦੀ ਪਛਾਣ ਅਰਜੁਨ ਵਜੋਂ ਹੋਈ ਐ। ਪਰਿਵਾਰ ਦੇ ਦੱਸਣ ਮੁਤਾਬਕ ਅਰਜੁਨ ਕੰਮ ਤੋਂ ਆ ਕੇ ਆਪਣੇ ਪੁੱਤਰ ਸਮੇਤ ਇਕ ਮੰਜੇ ਤੇ ਸੌਂ ਰਿਹਾ ਸੀ ਕਿ ਹਾਦਸਾ ਵਾਪਰ ਗਿਆ। ਪਰਿਵਾਰ ਦੀ ਆਰਥਿਕ ਹਾਲਤ ਅਤੀ ਮਾੜੀ ਐ। ਪੀੜਤ ਪਰਿਵਾਰ ਨੇ ਮਦਦ ਲਈ ਗੁਹਾਰ ਲਾਈ ਐ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਮ੍ਰਿਤਕ ਅਰਜੁਨ ਦੀ ਉਮਰ ਲਗਭਗ 55 ਸਾਲ ਐ ਅਤੇ ਪਿਛਲੇ ਦਿਨ ਕੰਮ ਤੋਂ ਘਰ ਵਾਪਸ ਆਇਆ ਸੀ ਅਤੇ ਆਪਣੇ ਪੁੱਤਰ ਨਾਲ ਇੱਕ ਮੰਜੇ ‘ਤੇ ਸੌਂ ਰਿਹਾ ਸੀ ਕਿ ਅਚਾਨਕ ਛੱਤ ਦੀ ਛੱਤ ਡਿੱਗ ਪਈ, ਜਿਸ ਦੀ ਚਪੇਟ ਵਿੱਚ ਥੱਲੇ ਸੋਂ ਰਹੇ ਪਿਓ ਪੁੱਤ ਆ ਗਏ। ਪਰਿਵਾਰ ਦੀ ਆਰਥਿਕ ਸਥਿਤੀ ਬਹੁਤ ਮਾੜੀ ਹੈ। ਅੰਤਿਮ ਸੰਸਕਾਰ ਪਿੰਡ ਵਾਸੀਆਂ ਦੀ ਮਦਦ ਨਾਲ ਕੀਤਾ ਗਿਆ ਐ। ਪਿੰਡ ਵਾਸੀਆਂ ਅਤੇ ਪਰਿਵਾਰਕ ਮੈਂਬਰਾਂ ਨੇ ਸਮਾਜਿਕ ਸੰਗਠਨਾਂ ਨੂੰ ਮਦਦ ਦੀ ਅਪੀਲ ਕੀਤੀ ਹੈ।