ਪੰਜਾਬ ਗੁਰਦਾਸਪੁਰ ’ਚ ਧੁੰਦ ਦੇ ਚਲਦਿਆਂ ਭਿਆਨਕ ਹਾਦਸਾ/ ਬੇਕਾਬੂ ਹੋ ਕੇ ਪਲਟਿਆ ਟਰੱਕ, ਜਾਨੀ ਨੁਕਸਾਨ ਤੋਂ ਬਚਾਅ By admin - December 20, 2025 0 11 Facebook Twitter Pinterest WhatsApp ਪੰਜਾਬ ਅੰਦਰ ਪੈ ਰਹੀ ਸੰਘਣੀ ਧੁੰਦ ਕਾਰਨ ਲਗਾਤਾਰ ਹਾਦਸੇ ਵਾਪਰ ਰਹੇ ਨੇ। ਅਜਿਹੀ ਹੀ ਖਬਰ ਗੁਰਦਾਸਪੁਰ ਤੋਂ ਸਾਹਮਣੇ ਆਈ ਐ, ਜਿੱਥੇ ਬੱਬਰੀ ਬਾਈਪਾਸ ਨੇੜੇ ਕਾਰ ਨੂੰ ਬਚਾਉਂਦਿਆਂ ਇਕ ਟਰੱਕ ਪਲਟ ਗਿਆ। ਟਰੱਕ ਵਿਚ ਕਾਗਜ ਤੇ ਰੂਲੇ ਭਰੇ ਹੋਏ ਸਨ, ਜੋ ਸੜਕ ਦੇ ਖਿੱਡ ਗਏ ਜਿਸ ਕਾਰਨ ਆਵਾਜਾਈ ਪ੍ਰਭਾਵਿਤ ਹੋਈ। ਘਟਨਾ ਤੋਂ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਨੇ ਹਾਦਸਾਗ੍ਰਸਤ ਟਰੱਕ ਨੂੰ ਪਾਸੇ ਕਰਵਾ ਕੇ ਆਵਾਜਾਈ ਚਾਲੂ ਕਰਵਾਈ। ਟਰੱਕ ਡਰਾਈਵਰ ਸੰਜੀਵ ਸਿੰਘ ਦੇ ਦੱਸਣ ਮੁਤਾਬਕ ਉਹ ਜੰਮੂ ਤੋਂ ਰਾਜਸਥਾਨ ਦੇ ਭੀਲਵਾੜਾ ਵੱਲ ਕਾਗਜ ਦੇ ਰੂਲੇ ਲੱਦ ਕੇ ਜਾ ਰਿਹਾ ਸੀ। ਜਦੋਂ ਬਬਰੀ ਬਾਈਪਾਸ ਤੇ ਪਹੁੰਚਿਆ ਤਾਂ ਸੰਘਣੀ ਧੁੰਦ ਕਾਰਨ ਉਸਨੂੰ ਨਜ਼ਰ ਨਹੀਂ ਆਇਆ। ਉਸ ਨੇ ਅਚਾਨਕ ਅੱਗੇ ਗੱਡੀ ਵੇਖ ਕੇ ਬਰੇਕ ਮਾਰੀ ਤਾਂ ਉਸ ਦਾ ਟਰੱਕ ਬੇਕਾਬੂ ਹੋ ਕੇ ਪਲਟੀਆਂ ਖਾਂਦਾ ਹੋਇਆ ਡਿਵਾਈਡਰ ਟੱਪ ਕੇ ਗਲਤ ਪਾਸੇ ਜਾ ਕੇ ਪਲਟ ਗਿਆ। ਘਟਨਾ ਤੋਂ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਨੇ ਰੂਲੇ ਪਾਸੇ ਕਰਵਾ ਕੇ ਆਵਾਜਾਈ ਚਾਲੂ ਕਰਵਾਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਏਐਸਆਈ ਰਸ਼ਪਾਲ ਸਿੰਘ ਨੇ ਦੱਸਿਆ ਕਿ ਟਰੱਕ ਪਲਟਣ ਕਾਰਨ ਕਾਗਜ਼ ਦੇ ਰੂਲੇ ਸੜਕ ਤੇ ਬਿਖਰ ਗਏ ਹਨ, ਜਿਸ ਕਾਰਨ ਆਵਾਜਾਈ ਥੋੜੀ ਦੇਰ ਲਈ ਪ੍ਰਭਾਵਿਤ ਹੋਈ ਸੀ ਪਰ ਉਹਨਾਂ ਨੇ ਮੌਕੇ ਤੇ ਪਹੁੰਚ ਕੇ ਰੁਲੇ ਸਾਈਡ ਤੇ ਕਰ ਦਿੱਤੇ ਹਨ ਅਤੇ ਆਵਾਜਾਈ ਬਹਾਲ ਕੀਤੀ ਗਈ। ਟਰੱਕ ਦੇ ਮਾਲਕ ਨੂੰ ਫੋਨ ਕਰ ਦਿੱਤਾ ਗਿਆ ਹੈ ਉਹ ਜਲਦੀ ਪਹੁੰਚ ਜਾਣਗੇ ਅਤੇ ਟਰੱਕ ਨੂੰ ਸੜਕ ਤੋਂ ਚੁੱਕ ਲਿਆ ਜਾਵੇਗਾ ।