ਬਠਿੰਡਾ ਵਿਜੀਲੈਂਸ ਹੱਥੇ ਚੜ੍ਹਿਆ ਰਿਸ਼ਵਤਖੋਰ ਹੌਲਦਾਰ/ 10 ਹਜ਼ਾਰ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫਤਾਰ

0
12

 

ਚੰਡੀਗੜ੍ਹ ਤੋਂ ਆਈ ਵਿਜੀਲੈਂਸ ਦੀ ਟੀਮ ਨੇ ਬਠਿੰਡਾ ਵਿਖੇ ਤੈਨਾਤ ਹੌਲਦਾਰ ਨੂੰ 10 ਹਜ਼ਾਰ ਰਿਸ਼ਵਤ ਲੈਂਦਿਆਂ ਰੰਗੇ ਹੱਥੀ ਗ੍ਰਿਫਤਾਰ ਕੀਤਾ ਐ। ਮੁਲਜਮ ਦੀ ਪਛਾਣ ਹੌਲਦਾਰ ਅਰੁਣ ਕੁਮਾਰ ਵਜੋਂ ਹੋਈ ਐ ਜੋ ਥਾਣਾ ਥਰਮਲ ਵਿਖੇ ਆਈਓ ਦੀ ਪੋਸਟ ਤੇ ਤੈਨਾਤ ਐ। ਵਿਜੀਲੈਂਸ ਨੇ ਇਹ ਕਾਰਵਾਈ ਮਿਸਤਰੀ ਦਾ ਕੰਮ ਕਰਨ ਵਾਲੇ ਗੋਨਿਆਣਾ ਮੰਡੀ ਵਾਸੀ ਜਗਜੀਤ ਸਿੰਘ ਦੀ ਸ਼ਿਕਾਇਤ ਤੇ ਕੀਤੀ ਐ। ਮੁਲਜਮ ਉਸ ਤੋਂ ਪਹਿਲਾਂ ਵੀ ਦੋ ਵਾਰ ਪੈਸੇ ਲੈ ਚੁੱਕਾ ਸੀ ਅਤੇ ਤੀਜੀ ਕਿਸ਼ਤ ਲੈਂਦੇ ਨੂੰ ਕਾਬੂ ਕੀਤਾ ਗਿਆ ਐ।
ਬਠਿੰਡਾ ਵਿਖੇ ਮਿਸਤਰੀ ਦਾ ਕੰਮ ਕਰਨ ਵਾਲੇ ਗੋਨਿਆਣਾ ਮੰਡੀ ਦੇ ਜਗਜੀਤ ਸਿੰਘ ਨੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਉਸ ਦੇ ਉੱਪਰ ਕਿਸੇ ਵੱਲੋਂ ਥਾਣਾ ਥਰਮਲ ਵਿੱਚ ਐਪਲੀਕੇਸ਼ਨ ਦਿੱਤੀ ਗਈ ਸੀ ਜਿਸ ਤੇ ਅਰੁਣ ਕੁਮਾਰ ਹੌਲਦਾਰ ਵੱਲੋਂ ਮੈਨੂੰ ਬੁਲਾਇਆ ਗਿਆ ਅਤੇ ਵਾਰ ਵਾਰ ਡਰਾ ਕੇ ਪੈਸੇ ਲੈਂਦਾ ਰਿਹਾ। ਇੱਕ ਵਾਰ 10 ਹਜਾਰ ਅਤੇ ਦੂਸਰੀ ਵਾਰ 5 ਹਜਾਰ ਰੁਪਏ ਲਏ। ਉਸਨੇ ਕਿਹਾ ਕਿ ਨਹੀਂ ਤਾਂ ਮੈਂ ਤੇਰੇ ਉੱਪਰ ਐਫਆਈਆਰ ਦਰਜ ਕਰ ਦੇਵਾਂਗਾ।
ਜਦੋਂ ਉਸ ਨੇ ਤੀਸਰੀ ਵਾਰ ਫਿਰ ਮੈਥੋਂ ਪੈਸੇ ਮੰਗੇ ਤਾਂ ਮੈਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਪੋਰਟਲ ਉਤੇ ਗੱਲ ਕੀਤੀ ਤਾਂ ਉਹਨਾਂ ਨੇ ਵਿਜੀਲੈਂਸ ਚੰਡੀਗੜ੍ਹ ਦੀ ਡਿਊਟੀ ਲਗਾਈ ਜਿੱਥੇ ਚਾਰ ਦਿਨ ਪਹਿਲਾਂ ਮੈਂ ਟੀਮ ਨੂੰ ਮਿਲ ਕੇ ਆਇਆ ਅਤੇ ਅੱਜ ਜਦ ਉਹ ਮੈਥੋਂ 10 ਹਜਾਰ ਰੁਪਏ ਲੈ ਰਿਹਾ ਸੀ ਤਾਂ ਵਿਜੀਲੈਂਸ ਨੇ ਮੌਕੇ ਤੇ ਹੀ ਉਸ ਨੂੰ ਫੜ ਲਿਆ ਅਤੇ ਆਪਣੇ ਨਾਲ ਚੰਡੀਗੜ੍ਹ ਲੈ ਗਏ। ਸ਼ਿਕਾਇਤਕਰਤਾ ਨੇ ਮੁੱਖ ਮੰਤਰੀ ਮਾਨ ਅਤੇ ਐਸਐਸਪੀ ਬਠਿੰਡਾ ਦਾ ਧੰਨਵਾਦ ਕੀਤਾ ਐ, ਜਿਨ੍ਹਾਂ ਦੀਆਂ ਹਦਾਇਤਾਂ ਸਦਕਾ ਰਿਸ਼ਵਤਖੋਰ ਮੁਲਾਜ਼ਮ ਨੂੰ ਫੜਿਆ ਜਾ ਸਕਿਆ ਐ।

LEAVE A REPLY

Please enter your comment!
Please enter your name here