ਪੰਜਾਬ ਅੰਮ੍ਰਿਤਸਰ ਦੇ ਅੱਗ ਪੀੜਤ ਦੀ ਵਿਧਾਇਕ ਵੱਲੋਂ ਮਦਦ/ ਘਰ ਦੀ ਛੱਤ ਪਾਉਣ ਦਾ ਚੁੱਕਿਆ ਜ਼ਿੰਮਾ/ ਅੱਗ ਨਾਲ ਹੋਇਆ ਸੀ ਘਰ ਦਾ ਭਾਰੀ ਨੁਕਸਾਨ By admin - December 19, 2025 0 12 Facebook Twitter Pinterest WhatsApp ਅੰਮ੍ਰਿਤਸਰ ਦੱਖਣੀ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਡਾ.ਇੰਦਰਬੀਰ ਸਿੰਘ ਨਿੱਝਰ ਨੇ ਅੱਗ ਪੀੜਤ ਪਰਿਵਾਰ ਦੀ ਮਦਦ ਦਾ ਬੀੜਾ ਚੁੱਕਿਆ ਐ। ਵਿਧਾਇਕ ਨੇ ਗਿਲਵਾਲ ਗੇਟ ਅਧੀਨ ਆਉਂਦੀ ਗਲੀ ਬ੍ਰਹਮਚਾਰੀ ਦੇ ਪੀੜਤ ਪਰਿਵਾਰ ਦੇ ਘਰ ਦੀ ਛੱਤ ਪਾਉਣ ਦੀ ਜ਼ਿੰਮੇਵਾਰ ਲਈ ਐ। ਇਸ ਪਰਿਵਾਰ ਦੇ ਘਰ ਨੂੰ ਬੀਤੇ ਦਿਨ ਅੱਗ ਲੱਗ ਗਈ ਸੀ, ਜਿਸ ਕਾਰਨ ਘਰ ਦਾ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ ਸੀ ਤੇ ਘਰ ਨੂੰ ਵੀ ਨੁਕਸਾਨ ਪਹੁੰਚਿਆ ਸੀ। ਵਿਧਾਇਕ ਨੇ ਘਰ ਦੀ ਛੱਤ ਤੇ ਬਾਕੀ ਮੁਰੰਮਤ ਕਰਵਾ ਕੇ ਦੇਣ ਦਾ ਵਾਅਦਾ ਕੀਤਾ ਐ। ਪਰਿਵਾਰ ਨੇ ਵਿਧਾਇਕ ਦਾ ਮਦਦ ਬਦਲੇ ਧੰਨਵਾਦ ਕੀਤਾ ਐ। ਦੱਸਣਯੋਗ ਐ ਕਿ ਮਜਦੂਰ ਪਰਿਵਾਰ ਨਾਲ ਸਬੰਧਤ ਇਸ ਪਰਿਵਾਰ ਦੇ ਘਰ ਨੂੰ ਲੱਗਣ ਕਾਰਨ ਸਾਮਾਨ ਤੋਂ ਇਲਾਵਾ ਬੱਚਿਆਂ ਦੀ ਸਕੂਲ ਦੀਆਂ ਕਿਤਾਬਾਂ ਵੀ ਅੱਗ ਦੀ ਭੇਂਟ ਚੜ੍ਹ ਗਈਆਂ ਸਨ। ਖਬਰ ਮੀਡੀਆ ਵਿਚ ਆਉਣ ਤੋਂ ਬਾਅਦ ਬਹੁਤ ਸਾਰੇ ਲੋਕ ਪਰਿਵਾਰ ਦੀ ਮਦਦ ਲਈ ਅੱਗੇ ਆਏ ਸਨ ਪਰ ਘਰ ਦੀ ਛੱਤ ਤੇ ਕੰਮ ਅਟਕਿਆ ਹੋਇਆ ਸੀ, ਜਿਸ ਨੂੰ ਵਿਧਾਇਕ ਨਿੱਝਰ ਨੇ ਪੂਰਾ ਕਰਨ ਦਾ ਜ਼ਿੰਮਾ ਚੁੱਕਿਆ ਐ। ਵਿਧਾਇਕ ਇੰਦਰਬੀਰ ਨਿੱਝਰ ਨੇ ਅੱਜ ਘਟਨਾ ਸਥਾਨ ਦਾ ਦੌਰਾ ਕੀਤਾ ਅਤੇ ਪਰਿਵਾਰ ਨਾਲ ਮਿਲ ਕੇ ਮਦਦ ਦਾ ਭਰੋਸਾ ਦਿੱਤਾ। ਡਾਕਟਰ ਇੰਦਰਬੀਰ ਸਿੰਘ ਨਿੱਜਰ ਨੇ ਕਿਹਾ ਕਿ ਗਲੀਆਂ ਭੀੜੀਆਂ ਹਨ। ਉਨ੍ਹਾਂ ਕਿਹਾ ਕਿ ਪੁਰਾਣੇ ਸ਼ਹਿਰ ਦੀਆਂ ਅਜਿਹੀਆਂ ਗਲੀਆਂ ਲਈ ਖਾਸ ਪ੍ਰਬੰਧ ਹੋਣੇ ਚਾਹੀਦੇ ਨੇ ਤਾਂ ਜੋ ਘਟਨਾ ਵਾਪਰਨ ਦੀ ਸੂਰਤ ਵਿਚ ਨੁਕਸਾਨ ਨੂੰ ਘਟਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਅਜਿਹੀਆਂ ਥਾਵਾਂ ਲਈ ਛੋਟੇ ਟਰੱਕ ਜਾਂ ਹੋਰ ਛੋਟੀਆਂ ਗੱਡੀਆਂ ਦਾ ਪ੍ਰਬੰਧ ਕਰਨ ਦੇ ਵਿਚਾਰ ਕੀਤਾ ਜਾਵੇਗਾ।