ਪੰਜਾਬ ਲੁਧਿਆਣਾ ’ਚ ਚੋਣਾਵੀਂ ਰੰਜ਼ਿਸ਼ ਤਹਿਤ ਚੱਲੀਆਂ ਗੋਲੀਆਂ/ ਆਪ ਵਰਕਰਾਂ ਤੇ ਸਾਬਕਾ ਕਾਂਗਰਸੀ ਸਰਪੰਚ ਵਿਚਾਲੇ ਖੜਕੀ By admin - December 19, 2025 0 12 Facebook Twitter Pinterest WhatsApp ਲੁਧਿਆਣਾ ਜ਼ਿਲ੍ਹੇ ਦੇ ਮਲੇਰਕੋਟਲਾ ਰੋਡ ਨੇੜੇ ਵਚਿੱਤਰ ਨਗਰ ਵਿੱਚ ਚੋਣਾਵੀਂ ਰੰਜ਼ਿਸ਼ ਨੂੰ ਲੈ ਕੇ ਗੋਲੀਬਾਰੀ ਹੋਣ ਦੀ ਖਬਰ ਐ। ਆਪ ਨਾਲ ਸਬੰਧਤ ਗੁਰਮੁਖ ਸਿੰਘ ਦਾ ਇਲਜਾਮ ਸੀ ਕਿ ਉਹ ਪਾਰਟੀ ਉਮੀਦਵਾਰ ਦੇ ਜਿੱਤ ਲਈ ਲੋਕਾਂ ਦਾ ਧੰਨਵਾਦ ਕਰ ਰਹੇ ਸਨ ਕਿ ਮਹਿਲਾ ਪੰਚ ਦੇ ਘਰ ਅੰਦਰ ਇਕੱਠਾ ਹੋਏ ਕੁੱਝ ਲੋਕਾਂ ਨੇ ਉਨ੍ਹਾਂ ਤੇ ਗੋਲੀਆਂ ਚਲਾ ਦਿੱਤੀਆਂ। ਗੋਲੀਆਂ ਚਲਾਉਣ ਵਾਲਿਆਂ ਵਿਚ ਸਾਬਕਾ ਕਾਂਗਰਸੀ ਸਰਪੰਚ ਜਸਬੀਰ ਸਿੰਘ ਵੀ ਸ਼ਾਮਲ ਸੀ। ਗੋਲੀਬਾਰੀ ਵਿਚ ਜਖਮੀ ਲੋਕਾਂ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਐ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਐ। ਘਟਨਾ ਵਿੱਚ ਜ਼ਖਮੀ ਹੋਏ ‘ਆਪ’ ਵਰਕਰ ਗੁਰਮੁਖ ਸਿੰਘ ਨੇ ਕਿਹਾ ਕਿ ਉਹ ਆਪਣੀ ਪਾਰਟੀ ਦੇ ਉਮੀਦਵਾਰ ਦੀ ਜਿੱਤ ਲਈ ਲੋਕਾਂ ਦਾ ਧੰਨਵਾਦ ਕਰ ਰਿਹਾ ਸੀ। ਜਦੋਂ ਇੱਕ ਮਹਿਲਾ ਪੰਚ ਦੇ ਘਰ ਵਿੱਚ ਲੁਕੇ ਹੋਏ 10 ਤੋਂ 15 ਲੋਕ ਅਚਾਨਕ ਬਾਹਰ ਨਿਕਲ ਆਏ ਅਤੇ ਉਨ੍ਹਾਂ ‘ਤੇ ਗੋਲੀ ਚਲਾ ਦਿੱਤੀ। ਘਟਨਾ ਵਿੱਚ ਜ਼ਖਮੀ ਹੋਏ ਰਵਿੰਦਰ ਸਿੰਘ ਨੇ ਕਿਹਾ ਕਿ ਉਸਨੇ ਕੱਲ੍ਹ ਬਲਾਕ ਕਮੇਟੀ ਚੋਣਾਂ ਜਿੱਤ ਲਈਆਂ ਸਨ। ਉਹ ਆਪਣਾ ਧੰਨਵਾਦ ਪ੍ਰਗਟ ਕਰਨ ਲਈ ਪੈਦਲ ਰੈਲੀ ਦੀ ਅਗਵਾਈ ਕਰ ਰਿਹਾ ਸੀ ਤਾਂ ਸਾਬਕਾ ਕਾਂਗਰਸੀ ਸਰਪੰਚ ਜਸਬੀਰ ਸਿੰਘ ਆਪਣੇ ਪੁੱਤਰ ਅਤੇ ਪੂਜਾ ਨਾਮ ਦੀ ਔਰਤ ਨਾਲ ਪਹੁੰਚਿਆ ਅਤੇ ਗੋਲੀਬਾਰੀ ਕਰ ਦਿੱਤੀ। ਪੀੜਤ ਦੇ ਅਨੁਸਾਰ, ਉਹ, ਗੁਰਮੁਖ, ਮਨੀ ਅਤੇ ਇੱਕ ਹੋਰ ਵਿਅਕਤੀ ਘਟਨਾ ਵਿੱਚ ਜ਼ਖਮੀ ਹੋ ਗਏ। ਹਮਲਾਵਰ ਨੇ 20 ਗੋਲੀਆਂ ਚਲਾਈਆਂ ਦੱਸੀਆਂ ਜਾ ਰਹੀਆਂ ਹਨ। ਇਸ ਦੌਰਾਨ ਕੁਝ ਹੋਰ ਲੋਕਾਂ ਨੇ ਇੱਟਾਂ ਨਾਲ ਹਮਲਾ ਕਰ ਦਿੱਤਾ ਅਤੇ ਧਮਕੀਆਂ ਦੇਣ ਲੱਗ ਪਏ। ਮਰਾਡੋ ਚੌਕੀ ਦੀ ਪੁਲਿਸ ਨੂੰ ਘਟਨਾ ਦੀ ਸੂਚਨਾ ਦੇ ਦਿੱਤੀ ਗਈ ਹੈ। ਪੁਲਿਸ ਮੌਕੇ ‘ਤੇ ਪਹੁੰਚ ਗਈ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਦੂਜੇ ਪਾਸੇ, ਨਰਿੰਦਰ ਸਿੰਘ ਨੇ ਦੱਸਿਆ ਕਿ ‘ਆਪ’ ਉਮੀਦਵਾਰ ਸੁਖਬੀਰ ਸਿੰਘ ਖੰਨਾ ਚੋਣ ਜਿੱਤ ਗਏ ਹਨ ਅਤੇ ਉਹ ਉਨ੍ਹਾਂ ਦਾ ਸਵਾਗਤ ਕਰਨ ਲਈ ਇਲਾਕੇ ਵਿੱਚ ਪਹੁੰਚੇ। ਇਸ ਦੌਰਾਨ ਕਾਂਗਰਸੀ ਆਗੂ ਜਸਬੀਰ ਸਿੰਘ ਨੇ ਉਨ੍ਹਾਂ ਨੂੰ ਸਵਾਗਤ ਕਰਨ ਤੋਂ ਰੋਕਣ ਦੀ ਕੋਸ਼ਿਸ਼ ਕੀਤੀ। ਪਰ ਉਨ੍ਹਾਂ ਨੇ ਉਨ੍ਹਾਂ ਨੂੰ ਨਜ਼ਰਅੰਦਾਜ਼ ਕਰ ਦਿੱਤਾ ਅਤੇ ਲੋਕਾਂ ਦਾ ਧੰਨਵਾਦ ਕਰਨ ਲਈ ਅੱਗੇ ਵਧਣ ਲੱਗੇ। ਦੋਸ਼ ਹੈ ਕਿ ਇਸ ਦੌਰਾਨ ਪਹਿਲਾਂ ਕਾਂਗਰਸੀ ਆਗੂ ਜਸਬੀਰ ਅਤੇ ਉਨ੍ਹਾਂ ਦੇ ਸਮਰਥਕਾਂ ਨੇ ਇੱਟਾਂ ਨਾਲ ਹਮਲਾ ਕੀਤਾ ਅਤੇ ਬਾਅਦ ਵਿੱਚ ਗੋਲੀਆਂ ਚਲਾਈਆਂ। ਨਰਿੰਦਰ ਦੇ ਅਨੁਸਾਰ, 20 ਤੋਂ 25 ਗੋਲੀਆਂ ਚਲਾਈਆਂ ਗਈਆਂ। ਘਟਨਾ ਤੋਂ ਬਾਅਦ ਮੌਕ ਤੇ ਪਹੁੰਚੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਐ।