ਪੰਜਾਬ ਚਮਕੌਰ ਸਾਹਿਬ ਦੇ ਸਕੂਲੀ ਬੱਚਿਆਂ ਦਾ ਪਾਰਲੀਮੈਂਟ ਦੌਰਾ; ਸਾਂਸਦ ਮਾਲਵਿੰਦਰ ਕੰਗ ਵੱਲੋਂ ਕਰਵਾਇਆ ਟੂਰ; ਬੱਚਿਆਂ ਨੇ ਵੇਖੀ ਵਿੰਟਰ ਸੈਂਸ਼ਨ ਦੀ ਕਾਰਵਾਈ By admin - December 18, 2025 0 13 Facebook Twitter Pinterest WhatsApp ਸਾਂਸਦ ਮਾਲਵਿੰਦਰ ਕੰਗ ਵੱਲੋਂ ਹਲਕਾ ਚਮਕੌਰ ਸਾਹਿਬ ਦੇ ਸਕੂਲ ਦੇ ਬੱਚਿਆਂ ਨੂੰ ਪਾਰਲੀਮੈਂਟ ਦਾ ਦੌਰਾ ਕਰਵਾਇਆ ਗਿਆ ਐ। ਸ੍ਰੀ ਚਮਕੌਰ ਸਾਹਿਬ ਵਿਖੇ ਸਥਿਤ ਪੰਜਾਬ ਇੰਟਰਨੈਸ਼ਨਲ ਸਕੂਲ ਦੇ ਬੱਚਿਆਂ ਨੇ ਪਾਰਲੀਮੈਂਟ ਟੂਰ ਦੌਰਾਨ ਵਿੰਟਰ ਸੈਸ਼ਨ ਦੀ ਕਾਰਵਾਈ ਦੇਖੀ। ਇਸ ਉਪਰਾਲੇ ਲਈ ਸਕੂਲੀ ਬੱਚਿਆਂ ਅਤੇ ਸਕੂਲ ਪ੍ਰਬੰਧਕਾਂ ਵੱਲੋਂ ਸਾਂਸਦ ਮਾਲਵਿੰਦਰ ਕੰਗ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਸਾਂਸਦ ਕੰਗ ਨੇ ਕਿਹਾ ਕਿ ਇਨ੍ਹਾਂ ਬੱਚਿਆਂ ਨੇ ਹੀ ਆਉਣ ਵਾਲੇ ਸਮੇਂ ਅੰਦਰ ਪੰਜਾਬ ਦੀ ਨੁਮਾਇੰਦਗੀ ਕਰਨੀ ਐ, ਇਸ ਬੱਚਿਆਂ ਦਾ ਆਪਣੇ ਹੱਕਾਂ ਲਈ ਜਾਗਰੂਕ ਹੋਣਾ ਬਹੁਤ ਜ਼ਰੂਰੀ ਐ।