ਜਲੰਧਰ ’ਚ ਮਨੀਚੇਂਜਰ ਦੀ ਦੁਕਾਨ ਅੰਦਰ ਲੁੱਟ/ ਦੁਕਾਨਦਾਰ ਨੂੰ ਹਥਿਆਰ ਦਿਖਾ ਖੋਹੇ 4.5 ਲੱਖ/ ਘਟਨਾ ਸੀਸੀਟੀਵੀ ’ਚ ਕੈਦ, ਦੁਕਾਨਦਾਰਾਂ ’ਚ ਖੌਫ

0
13

ਜਲੰਧਰ ਸ਼ਹਿਰ ਅੰਦਰ ਲੁਟੇਰਿਆਂ ਦੇ ਹੌਂਸਲੇ ਲਗਾਤਾਰ ਬੁਲੰਦ ਹੋ ਰਹੇ ਨੇ। ਤਾਜ਼ਾ ਘਟਨਾ ਮਾਹਿਲਪੁਰ ਇਲਾਕੇ ਤੋਂ ਸਾਹਮਣੇ ਆਈ ਐ, ਜਿੱਥੇ ਭੀੜਭਾੜ ਵਾਲੇ ਇਲਾਕੇ ਵਿਚ ਸਥਿਤ ਮਨੀਚੇਂਜਰ ਦੀ ਦੁਕਾਨ ਤੋਂ ਨਕਾਬਪੋਸ਼ ਲੁਟੇਰੇ ਹਥਿਆਰ ਦਿਖਾ ਕੇ 4 ਲੱਖ 50 ਹਜ਼ਾਰ ਲੁੱਟ ਕੇ ਫਰਾਰ ਹੋ ਗਏ। ਲੁੱਟ ਦੀ ਘਟਨਾ ਸੀਸੀਟੀਵੀ ਚ ਕੈਦ ਹੋ ਗਈ ਐ। ਘਟਨਾ ਤੋਂ ਬਾਅਦ ਦੁਕਾਨਦਾਰਾਂ ਅੰਦਰ ਦਹਿਸ਼ਤ ਪਾਈ ਜਾ ਰਹੀ ਐ। ਪੁਲਿਸ ਨੇ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਐ।

ਘਟਨਾ ਮਾਹਿਲਪੁਰ ਦੇ ਸਭ ਤੋਂ ਭੀੜਭਾੜ ਵਾਲੇ ਫਗਵਾੜਾ ਰੋਡ ‘ਤੇ ਸਬਜ਼ੀ ਮੰਡੀ ਦੇ ਨੇੜੇ ਦੀ ਐ। ਬੀਤੀ ਸ਼ਾਮ 7 ਵਜੇ ਦੇ ਕਰੀਬ, ਦੋ ਨਕਾਬਪੋਸ਼ ਲੁਟੇਰੇ ਦੁਕਾਨ ਵਿੱਚ ਦਾਖਲ ਹੋਏ ਅਤੇ ਸਿਰਫ਼ 52 ਸਕਿੰਟਾਂ ਵਿੱਚ 4.50 ਲੱਖ ਰੁਪਏ ਲੈ ਕੇ ਭੱਜ ਗਏ। ਘਟਨਾ ਤੋਂ ਬਾਅਦ ਲੋਕਾਂ ਅੰਦਰ ਦਹਿਸ਼ਤ ਦਾ ਮਾਹੌਲ ਐ। ਲੋਕਾਂ ਦਾ ਕਹਿਣਾ ਐ ਕਿ ਪੰਜਾਬ ਅੰਦਰ ਅਪਰਾਧੀਆਂ ਦੇ ਮਨਾਂ ਵਿਚੋਂ ਪੁਲਿਸ ਦਾ ਡਰ ਖਤਮ ਹੋ ਗਿਆ ਹੈ। ਦੁਕਾਨਾਂ ਨੂੰ ਸ਼ਰੇਆਮ ਲੁੱਟਿਆ ਜਾ ਰਿਹਾ ਹੈ, ਲੁਟੇਰੇ ਖੁੱਲ੍ਹੇਆਮ ਮੋਟਰਸਾਈਕਲਾਂ ‘ਤੇ ਹਥਿਆਰ ਲੈ ਕੇ ਘੁੰਮ ਰਹੇ ਹਨ।

ਖਬਰਾਂ ਮੁਤਾਬਕ ਦੋ ਲੁਟੇਰੇ ਮੋਟਰਸਾਈਕਲ ‘ਤੇ ਮੌਕੇ ‘ਤੇ ਪਹੁੰਚੇ। ਇੱਕ ਲੁਟੇਰਾ ਬਾਹਰ ਮੋਟਰ ਸਾਈਕਲ ਸਟਾਰਟ ਕਰ ਕੇ ਖਲੋ ਗਿਆ ਜਦਕਿ ਦੂਜਾ ਦੁਕਾਨ ਵਿੱਚ ਦਾਖਲ ਹੋ ਗਿਆ। ਬਾਹਰ ਖੜ੍ਹਾ ਲੁਟੇਰਾ ਵੀ ਕੁੱਝ ਦੇਰ ਬਾਅਦ ਅੰਦਰ ਆ ਗਿਆ ਅਤੇ ਉਨ੍ਹਾਂ ਨੇ ਕਾਊਂਟਰ ਦੇ ਨੇੜੇ ਦੁਕਾਨਦਾਰ ਨੂੰ ਘੇਰ ਲਿਆ। ਸੀਸੀਟੀਵੀ ਫੁਟੇਜ ਵਿੱਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਲੁਟੇਰੇ ਦੁਕਾਨਦਾਰ ਦੀ ਗਰਦਨ ‘ਤੇ ਨੋਕੀਲੀ ਚੀਜ਼ ਰੱਖ ਕੇ ਧਮਕਾਉਂਦੇ ਹਨ ਅਤੇ ਕਾਊਂਟਰ ਤੋਂ ਨਕਦੀ ਲੈ ਰਹੇ ਫਰਾਰ ਹੋ ਗਏ। ਜਦੋਂ ਦੁਕਾਨਦਾਰ ਨੇ ਵਿਰੋਧ ਕੀਤਾ ਤਾਂ ਲੁਟੇਰਿਆਂ ਨੇ ਉਸਨੂੰ ਕੁਰਸੀ ਤੋਂ ਸੁੱਟ ਦਿੱਤਾ ਅਤੇ ਦੋਵੇਂ ਹੱਥਾਂ ਵਿੱਚ ਨਕਦੀ ਲੈ ਕੇ ਭੱਜ ਗਏ।

ਘਟਨਾ ਦੀ ਜਾਣਕਾਰੀ ਮਿਲਦੇ ਹੀ, ਪੁਲਿਸ ਸਟੇਸ਼ਨ ਇੰਚਾਰਜ ਮੌਕੇ ‘ਤੇ ਪਹੁੰਚੇ ਅਤੇ ਨੇੜਲੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਦਾ ਕਹਿਣਾ ਹੈ ਕਿ ਉਹ ਫੁਟੇਜ ਦੇ ਆਧਾਰ ‘ਤੇ ਦੋਸ਼ੀਆਂ ਦੀ ਪਛਾਣ ਕਰ ਰਹੇ ਹਨ ਅਤੇ ਜਲਦੀ ਹੀ ਉਨ੍ਹਾਂ ਨੂੰ ਫੜ ਲਿਆ ਜਾਵੇਗਾ। ਦਿਨ-ਦਿਹਾੜੇ ਅਤੇ ਭੀੜ-ਭੜੱਕੇ ਵਾਲੇ ਇਲਾਕੇ ਵਿੱਚ ਵਾਪਰੀ ਇਸ ਘਟਨਾ ਨੇ ਇਲਾਕੇ ਦੇ ਦੁਕਾਨਦਾਰਾਂ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਸਥਾਨਕ ਵਾਸੀਆਂ ਨੇ ਪੁਲਿਸ ਪ੍ਰਸ਼ਾਸਨ ਤੋਂ ਇਲਾਕੇ ਅੰਦਰ ਗਸ਼ਤ ਵਧਾਉਣ ਅਤੇ ਸੁਰੱਖਿਆ ਮਜ਼ਬੂਤ ​​ਕਰਨ ਦੀ ਮੰਗ ਕੀਤੀ ਹੈ।

LEAVE A REPLY

Please enter your comment!
Please enter your name here