
ਗੁਰਦਾਸਪੁਰ ਸ਼ਹਿਰ ਅੰਦਰ ਲੁੱਟ-ਖੋਹ ਦੀਆਂ ਘਟਨਾਵਾਂ ਲਗਾਤਾਰ ਵੱਧ ਰਹੀਆਂ ਨੇ। ਤਾਜ਼ਾ ਘਟਨਾ ਸ਼ਹਿਰ ਦੇ ਬੀਐਸਐਫ ਰੋਡ ਤੋਂ ਸਾਹਮਣੇ ਆਈ ਐ, ਜਿੱਥੇ ਦੋ ਮੋਟਰ ਸਾਈਕਲ ਲੁਟੇਰੇ ਸੈਰ ਕਰਦੀ ਮਹਿਲਾ ਕੋਲੋਂ ਪਰਸ ਖੋਹ ਖੋਹ ਕੇ ਫਰਾਰ ਹੋ ਗਏ। ਪੀੜਤਾ ਨੇ ਲੁਟੇਰਿਆਂ ਦਾ ਮੁਕਾਬਲਾ ਕਰਨ ਦੀ ਕੋਸ਼ਿਸ਼ ਵੀ ਕੀਤੀ ਪਰ ਲੁਟੇਰੇ ਉਸ ਨੂੰ ਧੱਕਾ ਦੇ ਕੇ ਥੱਲੇ ਸੁੱਟਣ ਬਾਅਦ ਭੱਜਣ ਵਿਚ ਕਾਮਯਾਬ ਰਹੇ। ਘਟਨਾ ਸੀਸੀਟੀਵੀ ’ਚ ਕੈਦ ਹੋ ਗਈ ਐ। ਪੁਲਿਸ ਨੇ ਪੀੜਤਾਂ ਦੀ ਸ਼ਿਕਾਇਤ ਤੇ ਜਾਂਚ ਆਰੰਭ ਦਿੱਤੀ ਐ।
ਘਟਨਾ ਬੀਤੀ ਸ਼ਾਮ ਦੀ ਐ, ਜਦੋਂ ਮਹਿਲਾ ਸੈਰ ਕਰ ਰਹੀ ਸੀ। ਪੀੜਤਾ ਸ਼ਹਿਰ ਦੇ ਮਸ਼ਹੂਰ ਕਾਰੋਬਾਰੀ ਅਜੇ ਟੀਵੀ ਸੈਂਟਰ ਦੇ ਮਾਲਕ ਅਜੇ ਮਹਾਜਨ ਦੀ ਪਤਨੀ ਹੈ। ਲੁਟੇਰਿਆਂ ਦੀ ਹਿੰਮਤ ਦਾ ਇੱਥੋਂ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਬੀਐਸਐਫ ਹੈਡ ਕੁਆਰਟਰ ਹੋਣ ਕਾਰਨ ਨੇੜੇ ਲੱਗਦਾ ਸਾਰਾ ਇਲਾਕਾ ਹਾਈ ਸਕਿਓਰਟੀ ਵਾਲਾ ਹੈ ਅਤੇ ਬੀਐਸਐਫ ਦੇ ਜਵਾਨ ਲਗਾਤਾਰ ਇੱਥੇ ਨਿਗਰਾਨੀ ਕਰਦੇ ਹਨ।
ਜਾਣਕਾਰੀ ਅਨੁਸਾਰ ਪਰਸ ਵਿੱਚ 3000 ਦੇ ਕਰੀਬ ਨਕਦੀ ਸੀ। ਹਾਲਾਂਕਿ ਇਸ ਦੌਰਾਨ ਔਰਤ ਨੇ ਹਿੰਮਤ ਦਿਖਾਉਂਦਿਆਂ ਲੁਟੇਰਿਆ ਦਾ ਮੁਕਾਬਲਾ ਕਰਨ ਦੀ ਕੋਸ਼ਿਸ਼ ਵੀ ਕੀਤੀ ਅਤੇ ਉਹਨਾਂ ਨਾਲ ਭਿੜ ਵੀ ਗਈ ਜਿਸ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ ਪਰ ਫਿਰ ਵੀ ਲੁਟੇਰੇ ਧੱਕਾ ਮੁੱਕੀ ਕਰਕੇ ਔਰਤ ਨੂੰ ਸੁੱਟ ਕੇ ਉਸਦਾ ਪਰਸ ਖੋਹ ਕੇ ਦੌੜਨ ਵਿੱਚ ਕਾਮਯਾਬ ਹੋ ਗਏ।

