ਅੰਮ੍ਰਿਤਸਰ ’ਚ ਥਾਣੇ ਦੇ ਬਾਹਰ ਭਿੱੜੀਆਂ ਦੋ ਭੈਣਾਂ/ ਮਾਮੂਲੀ ਗੱਲ ਨੂੰ ਲੈ ਕੇ ਕੀਤੀ ਹੱਥੋਪਾਈ

0
12

ਅੰਮ੍ਰਿਤਸਰ ਵਿਚ ਥਾਣੇ ਦੇ ਬਾਹਰ ਉਸ ਵੇਲੇ ਵੱਡਾ ਹੰਗਾਮਾ ਹੋ ਗਿਆ ਜਦੋਂ ਇੱਥੇ ਮਾਮੂਲੀ ਗੱਲ ਨੂੰ ਲੈ ਕੇ ਦੋ ਭੈਣਾਂ ਆਹਮੋ ਸਾਹਮਣੇ ਹੋ ਗਈਆਂ। ਦੋਵਾਂ ਧਿਰਾਂ ਵਿਚਾਲੇ ਪਹਿਲਾਂ ਬਹਿਸ਼ ਹੋਈ ਅਤੇ ਗੱਲ ਹੱਥੋਪਾਈ ਤੱਕ ਪਹੁੰਚ ਗਈ। ਦੋਵੇਂ ਭੈਣਾ ਹਰੀਪੁਰਾ ਇਲਾਕੇ ਦੀਆਂ ਦੱਸੀਆਂ ਜਾ ਰਹੀਆਂ ਨੇ। ਘਟਨਾ ਤੋਂ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਨੇ ਦੋਵੇਂ ਧਿਰਾਂ ਨੂੰ ਸਮਝਾ-ਬੁਝਾ ਕੇ ਮਾਮਲਾ ਸ਼ਾਂਤ ਕਰਵਾਇਆ।

ਮੌਕੇ ਤੇ ਪਹੁੰਚੇ ਐਸਆਈ ਗੁਰਬਖਸ਼ ਸਿੰਘ ਨੇ ਕਿਹਾ ਕਿ ਦੋਵੇਂ ਧਿਰਾਂ ਦੀਆਂ ਸ਼ਿਕਾਇਤਾਂ ਦੀ ਜਾਂਚ ਕੀਤੀ ਜਾ ਰਹੀ ਐ, ਜਿਸ ਦੇ ਆਧਾਰ ਤੇ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਘਟਨਾ ਹਰੀਪੁਰਾ ਇਲਾਕੇ ਵਿੱਚ ਦੀ ਦੱਸੀ ਜਾ ਰਹੀ ਐ। ਪੀੜਤ ਭਾਵਨਾ ਦੇ ਦੱਸਣ ਮੁਤਾਬਕ ਉਸਦੀ ਆਪਣੀ ਭੈਣ ਨਾਲ ਕਹਾ-ਸੁਣੀ ਹੋਈ ਸੀ, ਜਿਸ ਦਾ ਸਮਝੌਤਾ ਕਰਵਾਉਣ ਲਈ ਭੈਣ ਦੇ ਪ੍ਰੇਮੀ ਨੇ ਆਪਣੇ ਘਰ ਬੁਲਾਇਆ ਸੀ, ਜਿੱਥੇ ਉਨ੍ਹਾਂ ਨੇ ਉਸ ਨਾਲ ਕੁੱਟਮਾਰ ਕੀਤੀ।

ਉਸ ਤੋਂ ਬਾਅਦ ਜਦੋਂ ਉਹ ਆਪਣੀ ਮਾਮੀ ਨਾਲ ਪੁਲਿਸ ਸਟੇਸ਼ਨ ਆਈ ਤਾਂ ਉੱਥੇ ਹੀ ਉਨ੍ਹਾਂ ਨੇ ਆ ਕੇ ਹਮਲਾ ਕਰ ਦਿੱਤਾ। ਪੀੜਤਾ ਦਾ ਇਲਜਾਮ ਸੀ ਕਿ ਉਸ ਦੀ ਭੈਣ ਨੇ ਬਾਹਰੋਂ ਬੰਦੇ ਮੰਗਵਾ ਕੇ ਹਮਲਾ ਕੀਤਾ ਐ। ਘਟਨਾ ਤੋਂ ਬਾਅਦ ਥਾਣੇ ਦੇ ਬਾਹਰ ਤਣਾਅ ਵਾਲੇ ਹਾਲਾਤ ਬਣ ਗਏ। ਮੌਕੇ ਤੇ ਪਹੁੰਚੀ ਪੁਲਿਸ ਨੇ ਸਥਿਤੀ ਕੰਟਰੋਲ ਕੀਤੀ। ਪੁਲਿਸ ਨੇ ਦੋਵੇਂ ਧਿਰਾਂ ਦੇ ਬਿਆਨਾਂ ਤੇ ਕਾਰਵਾਈ ਦੀ ਗੱਲ ਕਹੀ ਐ।

LEAVE A REPLY

Please enter your comment!
Please enter your name here