ਚੋਣ ਨਤੀਜਿਆਂ ਬਾਰੇ ਮੰਤਰੀ ਅਮਨ ਅਰੋੜਾ ਦੀ ਪ੍ਰੈੱਸ ਕਾਨਫਰੰਸ; ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣ ਨਤੀਜਿਆਂ ਦਾ ਸਾਂਝਾ ਕੀਤੀ ਜਾਣਕਾਰੀ

0
13

ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਵੱਲੋਂ ਚੰਡੀਗੜ੍ਹ ਵਿਖੇ ਪ੍ਰੈੱਸ ਕਾਨਫਰੰਸ ਕਰ ਕੇ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸਮਿਤੀ ਚੋਣ ਨਤੀਜਿਆਂ ਬਾਰੇ ਜਾਣਕਾਰੀ ਕੀਤੀ ਐ। ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਅਮਨ ਅਰੋੜਾ ਨੇ ਕਿਹਾ ਕਿ ਅੱਜ ਆਏ ਚੋਣ ਨਤੀਜਿਆਂ ਪੰਜਾਬ ਅੰਦਰ ਇਕ ਪਾਸੜ ਮਾਹੌਲ ਵੇਖਣ ਨੂੰ ਮਿਲਿਆ ਹੈ, ਜਿਸ ਲਈ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ, ਮੁੱਖ ਮੰਤਰੀ ਮਾਨ ਤੇ ਅਤੇ ਵਰਕਰਾਂ ਵਧਾਈ ਦਿੰਦਾ ਹਾਂ, ਜਿਨ੍ਹਾਂ ਦੀ ਅਣਥੱਕ ਮਿਹਨਤ ਕਰਕੇ ਪੰਜਾਬ ਦੇ ਲੋਕਾਂ ਦਾ ਝੁਕਾਅ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਵੱਲ ਹੋਇਆ ਐ।

ਉਨ੍ਹਾਂ ਅੱਗੇ ਕਿਹਾ ਕਿ ਜ਼ਿਲ੍ਹਾ ਪ੍ਰੀਸ਼ਦ ਦੇ 354 ਜ਼ੋਨਾਂ ਵਿੱਚੋਂ 71 ਜ਼ੋਨਾਂ ਦੇ ਨਤੀਜੇ ਆ ਚੁੱਕੇ ਹਨ ਜਿਨ੍ਹਾਂ ਵਿਚੋਂ 60 ’ਤੇ ਆਮ ਆਦਮੀ ਪਾਰਟੀ ਪਾਰਟੀ ਜਿੱਤ ਚੁੱਕੀ ਹੈ, ਜਦਕਿ 7 ਕਾਂਗਰਸ, ਅਕਾਲੀ ਦਲ 2 ਜਦਕਿ ਆਜ਼ਾਦ ਅਤੇ ਭਾਜਪਾ 1-1 ਜ਼ੋਨ ’ਤੇ ਜਿੱਤ ਚੁੱਕੇ ਹਨ। ਇਸੇ ਤਰ੍ਹਾਂ 1875 ਦੇ ਨਤੀਜੇ ਬਲਾਕ ਸੰਮਤੀ ਦੇ ਆਏ ਹਨ ਜਿਨ੍ਹਾਂ ਵਿੱਚੋਂ 867 ’ਤੇ ਆਮ ਆਦਮੀ ਪਾਰਟੀ ਪਾਰਟੀ ਜਿੱਤ ਦਰਜ ਕਰ ਚੁੱਕੀ ਹੈ, ਜਦਿਕ ਕਾਂਗਰਸ ਪਾਰਟੀ 216 ਬਲਾਕਾਂ ਵਿੱਚ, ਅਕਾਲੀ ਦਲ 129, ਭਾਜਪਾ 20 ਬਲਾਕਾਂ ਵਿਚ ਜਿੱਤ ਚੁੱਕੀ ਹੈ। ਅਮਨ ਅਰੋੜਾ ਨੇ ਦੱਸਿਆ ਬਲਾਕ ਸੰਮਤੀ ਦੇ ਆਏ ਨਤੀਜਿਆਂ ਅਨੁਸਾਰ ਆਮ ਆਦਮੀ ਪਾਰਟੀ ਨੇ  68 ਬਲਾਕਾਂ ’ਤੇ ਜਿੱਤ ਹਾਸਲ ਕਰ ਲਈ ਹੈ।

ਅਰੋੜਾ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੇ  ਚੰਗੇ ਕੰਮਾਂ ਨੂੰ ਦੇਖਦੇ ਹੋਏ ਜਿੱਤ ’ਤੇ ਮੋਹਰ ਲਗਾਈ ਗਈ ਹੈ। ਅਮਨ ਅਰੋੜਾ ਨੇ ਲੋਕਲ ਬਾਡੀ ਦੀਆਂ ਚੋਣਾਂ ਦੇ ਇਤਿਹਾਸ ਵਿਚ ਹੋਈਆਂ ਚੋਣਾਂ ਨੂੰ ਹੁਣ ਵਾਲੀਆਂ ਚੋਣਾਂ ਨੂੰ ਸਭ ਤੋਂ ਵੱਧ ਸ਼ਾਂਤਮਈ ਚੋਣਾਂ ਦੱਸਿਆ ਅਤੇ ਉਨ੍ਹਾਂ ਇਸ ਦਾ ਸਿਹਰਾ ਪੰਜਾਬ ਦੇ ਲੋਕਾਂ ਨੂੰ ਦਿੱਤਾ। ਵਿਰੋਧੀਆਂ ਵੱਲੋਂ ਲਾਏ ਜਾ ਰਹੇ ਇਲਜਾਮਾਂ ਬਾਰੇ ਉਨ੍ਹਾਂ ਕਿਹਾ ਕਿ ਇਹ ਸਾਰਾ ਕੁੱਝ ਝੂਠ ਦਾ ਪੁਲੰਦਾ ਐ ਅਤੇ ਇਸ ਇਕ ਫੀਸਦੀ ਵੀ ਸੱਚਾਈ ਨਹੀਂ ਐ। ਸਾਬਕਾ ਮੁੱਖ ਮੰਤਰੀ ਚੰਨੀ ਦੇ ਧਰਨੇ ਬਾਰੇ ਉਨ੍ਹਾਂ ਕਿਹਾ ਕਿ ਧਰਨਾ ਲਾਉਣਾ ਉਨ੍ਹਾਂ ਦਾ ਹੱਕ ਐ ਪਰ ਅੱਜ ਤਕ ਐਨੀਆਂ ਨਿਰਪੱਖ ਚੋਣਾਂ ਪਹਿਲਾਂ ਕਦੇ ਵੀ ਨਹੀਂ ਹੋਇਆ, ਜਿਸ ਲਈ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵਧਾਈ ਦੀ ਪਾਤਰ ਐ।

LEAVE A REPLY

Please enter your comment!
Please enter your name here