ਅੰਮ੍ਰਿਤਸਰ ’ਚ ਗੋਲੀ ਲੱਗਣ ਕਾਰਨ ਨੌਜਵਾਨ ਜ਼ਖ਼ਮੀ/ ਰਾਤ ਵੇਲੇ ਘਰੋਂ ਬਾਹਰ ਪਿਸ਼ਾਬ ਕਰਨ ਗਿਆ ਸੀ ਨੌਜਵਾਨ/ ਬੀਤੀ 9 ਮਈ ਦੀ ਘਟਨਾ, ਪੀੜਤ ਦੀ ਮਦਦ ਲਈ ਗੁਹਾਰ

0
6

ਗੁਆਢੀ ਮੁਲਕ ਪਾਕਿਸਤਾਨ ਨਾਲ ਭਾਵੇਂ ਸ਼ਾਂਤੀ ਸਮਝੌਤਾ ਹੋ ਗਿਆ ਐ ਪਰ ਤਿੰਨ ਦਿਨਾਂ ਦੇ ਵਿਗੜੇ ਹਾਲਾਤਾਂ ਕਾਰਨ ਲੋਕਾਂ ਨੂੰ ਜਾਨ ਮਾਲ ਦਾ ਕਾਫੀ ਨੁਕਸਾਨ ਵੀ ਸਹਿਣਾ ਪਿਆ ਐ। ਅਜਿਹੀ ਹੀ ਮਾਮਲਾ ਅੰਮ੍ਰਿਤਸਰ ਦੇ ਸਰਹੱਦੀ ਪਿੰਡ ਬੋਪਾਰਾਏ ਤੋਂ ਸਾਹਮਣੇ ਆਇਆ ਐ, ਜਿੱਥੇ ਸਰਹੱਦ ਪਾਰੋਂ ਆਈ ਗੋਲੀ ਨਾਲ ਜ਼ਖਮੀ ਨੌਜਵਾਨ ਨੂੰ ਹਸਪਤਾਲ ਵਿਚ ਭਰਤੀ ਹੋਣਾ ਪਿਆ ਐ। ਪੀੜਤ ਦੀ ਪਛਾਣ ਕੁਲਵੰਤ ਸਿੰਘ ਵਜੋਂ ਹੋਈ ਐ। ਪੀੜਤ ਦੇ ਦੱਸਣ ਮੁਤਾਬਕ ਉਹ 9 ਮਈ ਨੂੰ ਰਾਤ ਵੇਲੇ ਘਰ ਤੋਂ ਬਾਹਰ ਪਿਸ਼ਾਬ ਕਰਨ ਲਈ ਨਿਕਲਿਆ ਸੀ ਕਿ ਇਸੇ ਦੌਰਾਨ ਉਸ ਦੇ ਇਕ ਗੋਲੀ ਲੱਗ ਗਈ ਸੀ। ਉਸ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਨੇ ਅਪਰੇਸ਼ਨ ਤੋਂ ਬਾਅਦ ਗੋਲੀ ਕੱਢ ਦਿੱਤੀ ਗਈ ਐ। ਪੀੜਤ ਦਾ ਕਹਿਣਾ ਐ ਕਿ ਉਸ ਨੇ ਖੁਦ ਦੇ ਪੈਸਿਆਂ ਨਾਲ ਆਪਣਾ ਇਲਾਜ ਕਰਵਾਇਆ ਐ। ਪੀੜਤ ਦੇ ਹੱਕ ਵਿਚ ਨਿਤਰਦਿਆਂ ਸਥਾਕਨ ਵਾਸੀਆਂ ਨੇ ਪੰਜਾਬ ਸਰਕਾਰ ਤੋਂ ਪੀੜਤ ਪਰਿਵਾਰ ਦੀ ਮਦਦ ਦੀ ਅਪੀਲ ਕੀਤੀ ਐ।

LEAVE A REPLY

Please enter your comment!
Please enter your name here