
ਮਾਛੀਵਾੜਾ ਅਧੀਨ ਪੈਂਦੇ ਇੱਕ ਪਿੰਡ ਵਿਚ 9 ਸਾਲਾ ਬੱਚੀ ਨਾਲ ਜਬਰ ਜਨਾਹ ਦੀ ਖਬਰ ਐ। ਜਬਰ ਜਨਾਹ ਦੇ ਇਲਜਾਮ ਮਕਾਨ ਮਾਲਕ ਤੇ ਲੱਗੇ ਹਨ। ਪੁਲਿਸ ਨੇ ਬੱਚੀ ਦੇ ਮਾਪਿਆਂ ਦੇ ਬਿਆਨਾਂ ਤੇ ਮਕਾਨ ਮਾਲਕ ਨੂੰ ਗ੍ਰਿਫਤਾਰ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਐ। ਬੱਚੀ ਮਜਦੂਰ ਪਰਿਵਾਰ ਨਾਲ ਸਬੰਧਤ ਐ। ਬੱਚੀ ਦੇ ਦੱਸਣ ਮੁਤਾਬਕ ਮੁਲਜਮ ਨੇ ਰੌਲਾ ਨਾ ਪਾਉਣ ਲਈ ਧਮਕੀਆਂ ਦਿੱਤੀਆਂ ਸਨ। ਪੁਲਿਸ ਨੇ ਮੁਲਜਮ ਖਿਲਾਫ ਪੋਸਕੋ ਐਕਟ ਤਹਿਤ ਕੇਸ ਦਰਜ ਕਰ ਕੇ ਗ੍ਰਿਫਤਰ ਲਿਆ ਐ।
ਪੁਲਿਸ ਨੂੰ ਬਿਆਨ ਦਰਜ ਕਰਵਾਉਂਦਿਆਂ ਪੀੜ੍ਹਤ ਬੱਚੀ ਦੀ ਮਾਤਾ ਨੇ ਦੱਸਿਆ ਕਿ ਉਹ ਪਿੰਡ ਦੇ ਇੱਕ ਘਰ ਵਿਚ ਕਿਰਾਏ ’ਤੇ ਰਹਿੰਦੀ ਹੈ ਜਿਸਦਾ ਮਾਲਕ ਵੀ ਉਸ ਘਰ ਵਿਚ ਹੀ ਰਹਿੰਦਾ ਹੈ। ਬੱਚੀ ਦੀ ਮਾਤਾ ਅਨੁਸਾਰ ਉਸਦਾ ਪਤੀ ਤੇ ਉਹ ਰੋਜ਼ਾਨਾ ਮਜ਼ਦੂਰੀ ਕਰਨ ਲਈ ਘਰੋਂ ਚਲੇ ਜਾਂਦੇ ਹਨ ਅਤੇ ਬੱਚੇ ਪਿੱਛੋਂ ਘਰ ਹੁੰਦੇ ਹਨ। ਪੀੜ੍ਹਤ ਬੱਚੀ ਨੇ ਆਪਣੀ ਮਾਤਾ ਨੂੰ ਦੱਸਿਆ ਕਿ ਲੰਘੀ 11 ਦਸੰਬਰ ਨੂੰ ਉਹ ਕਮਰੇ ਵਿਚ ਇਕੱਲੀ ਸੀ ਅਤੇ ਮਕਾਨ ਮਾਲਕ ਗੁਰਦੇਵ ਅੰਕਲ ਉਸਦੇ ਕਮਰੇ ’ਚ ਆ ਕੇ ਗਲਤ ਕੰਮ ਕਰਨ ਲੱਗਾ।
ਉਸਨੇ ਬੱਚੀ ਨੂੰ ਧਮਕਾਇਆ ਕਿ ਉਹ ਇਸ ਸਬੰਧੀ ਕੋਈ ਰੌਲਾ ਨਾ ਪਾਵੇ। ਪੀੜ੍ਹਤ ਲੜਕੀ ਅੱਜ ਪਰਿਵਾਰ ਸਮੇਤ ਥਾਣਾ ਮਾਛੀਵਾੜਾ ਪੁੱਜੀ ਜਿੱਥੇ ਉਸਦੀ ਮਾਤਾ ਨੇ ਪੁਲਿਸ ਕੋਲ ਬਿਆਨ ਦਰਜ ਕਰਵਾਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਨੇ ਦੱਸਿਆ ਕਿ ਪੀੜ੍ਹਤ ਲੜਕੀ ਦੇ ਪਰਿਵਾਰ ਵਲੋਂ ਦਿੱਤੇ ਬਿਆਨਾਂ ਦੇ ਅਧਾਰ ’ਤੇ ਉਕਤ ਵਿਅਕਤੀ ਖਿਲਾਫ਼ ਪੋਸਕੋ ਐਕਟ ਤਹਿਤ ਮਾਮਲਾ ਦਰਜ ਕਰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਲੜਕੀ ਦਾ ਮੈਡੀਕਲ ਕਰਵਾਇਆ ਜਾ ਰਿਹਾ ਹੈ।

