ਫਤਹਿਗੜ੍ਹ ਸਾਹਿਬ ਵਿਖੇ ਫੁੱਟਬਾਲ ਕੱਪ ਸਮਾਪਤ; ਮਿਨਰਵਾ ਫੁੱਟਬਾਲ ਅਕੈਡਮੀ ਮੋਹਾਲੀ ਦਾ ਕਬਜ਼ਾ

0
10

ਫਤਹਿਗੜ੍ਹ ਸਾਹਿਬ ਵਿਖੇ ਸਾਹਿਬਜ਼ਾਦਿਆਂ ਦੀ ਯਾਦ ਵਿਚ ਕਰਵਾਇਆ ਗਿਆ ਪੰਜਵਾਂ ਆਲ ਇੰਡੀਆ ਬਾਬਾ ਫਤਹਿ ਸਿੰਘ ਫੁੱਟਬਾਲ ਕੱਪ ਅਮਿਟ ਪੈੜਾ ਛੱਡਦਾ ਹੋਇਆ ਸਮਾਪਤ ਹੋ ਗਿਆ ਐ। ਇਨ੍ਹਾ ਮੁਕਾਬਲਿਆ ਵਿਚ ਮਿਨਰਵਾ ਫੁੱਟਬਾਲ ਅਕੈਡਮੀ ਮੋਹਾਲੀ ਦੂਜੀ ਵਾਰ ਵੀ ਜੇਤੂ ਰਹੀ।  ਫੁੱਟਬਾਲ ਕੱਪ ਦਾ ਫਾਇਨਲ ਮੁਕਾਬਲਾ ਮਿਨਰਵਾ ਫੁੱਟਬਾਲ ਅਕੈਡਮੀ ਮੋਹਾਲੀ ਤੇ ਸੰਤ ਬਾਬਾ ਹਰੀ ਸਿੰਘ ਫੁੱਟਬਾਲ ਅਕੈਡਮੀ ਮੇਹਣਾ ਹੁਸ਼ਿਆਰਪੁਰ ਵਿਚਾਲੇ ਹੋਇਆ ਸੀ, ਜਿਸ ਵਿਚ ਮਿਨਰਵਾ ਫੁੱਟਬਾਲ ਅਕੈਡਮੀ ਮੋਹਾਲੀ ਜੇਤੂ ਰਹੀ। ਮੋਹਾਲੀ ਅਕੈਡਮੀ ਨੇ ਇਹ ਕਬਜਾ ਲਗਾਤਾਰ ਦੂਜੀ ਵਾਰ ਕੀਤਾ ਐ।

ਦੱਸਣਯੋਗ ਐ ਕਿ ਬਾਬਾ ਫਤਿਹ ਸਿੰਘ ਫੁੱਟਬਾਲ ਅਕੈਡਮੀ ਦੇ ਸਰਪ੍ਰਸਤ ਕਰਮਜੀਤ ਸਿੰਘ ਢਿੱਲੋਂ ਅਤੇ ਪ੍ਰਧਾਨ ਕਰਮਜੀਤ ਸਿੰਘ ਦੀ ਅਗਵਾਈ ਵਿੱਚ ਹਰ ਸਾਲ ਦਸ਼ਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਧੰਨ ਧੰਨ ਬਾਬਾ ਫਤਿਹ ਸਿੰਘ ਜੀ ਦੇ ਜਨਮ ਦਿਵਸ ਨੂੰ ਸਮਰਪਿਤ ਕਰਵਾਇਆਂ ਜਾਂਦਾ ਐ।

ਇਸ ਵਾਰ ਵੀ ਪੰਜ ਰੋਜਾ 5th ਆਲ ਇੰਡੀਆ ਬਾਬਾ ਫਤਿਹ ਸਿੰਘ ਫੁੱਟਬਾਲ ਕੱਪ ਕਰਵਾਇਆ ਗਿਆ, ਜਿਸ ਵਿਚ ਵਿਸ਼ੇਸ ਤੌਰ ਤੇ ਵਿਧਾਇਕ ਲਖਬੀਰ ਸਿੰਘ ਰਾਏ ਰੁਪਿੰਦਰ ਸਿੰਘ ਹੈਪੀ ਪ੍ਰਸਿੱਧ ਗਾਇਕ ਗਗਨ ਕੋਕਰੀ ਤੋਂ ਇਲਾਵਾ ਸ਼ਾਹਬਾਜ਼ ਸਿੰਘ ਨਾਗਰਾ ਨੇ ਹਾਜ਼ਰੀ ਲਗਵਾਈ। ਇਸ ਮੌਕੇ ਪਤਵੰਤਿਆ ਨੇ ਕਿਹਾ ਕਿ ਅਕੈਡਮੀ ਦਾ ਇਹ ਉਪਰਾਲਾ ਸ਼ਲਾਘਾਯੋਗ ਐ ਜੋ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਣ ਲਈ ਪ੍ਰੇਰਿਤ ਕਰੇਗਾ।

LEAVE A REPLY

Please enter your comment!
Please enter your name here