
ਉੱਤਰ ਪ੍ਰਦੇਸ਼ ਦੇ ਮੁਜ਼ੱਫਰਨਗਰ ਤੋਂ ਸਾਈਕਲ ਯਾਤਰਾ ਤੇ ਨਿਕਲਿਆ ਨੌਜਵਾਨ ਬੀਤੀ ਸ਼ਾਮ ਜਲੰਧਰ ਪਹੁੰਚਿਆ। ਨੌਜਵਾਨ ਵਿਨੀਤ ਦੇ ਦੱਸਣ ਮੁਤਾਬਕ ਉਸ ਨੇ ਇਹ ਯਾਤਰਾ ਮਨੀਸ਼ਾ ਕਤਲ ਕੇਸ ਵਿਚ ਇਨਸਾਫ ਦੇਣ ਅਤੇ ਪੰਜਾਬ ਦੇ ਹੜ੍ਹ ਪੀੜਤਾਂ ਨੂੰ ਹੋਰ ਮਦਦ ਦੇਣ ਦਾ ਸੁਨੇਹਾ ਦੇਣ ਲਈ ਸ਼ੁਰੂ ਕੀਤੀ ਐ। ਵਿਨੀਤ ਨੇ ਦੱਸਿਆ ਕਿ ਉਸਨੇ 3 ਤਰੀਕ ਨੂੰ ਆਪਣੀ ਯਾਤਰਾ ਸ਼ੁਰੂ ਕੀਤੀ ਸੀ ਅਤੇ ਜਲੰਧਰ ਤੋਂ ਬਾਅਦ ਅੰਮ੍ਰਿਤਸਰ ਜਾ ਕੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕ ਕ ਸਰਬੱਤ ਦੇ ਭਲੇ ਦੀ ਅਰਦਾਸ ਕਰੇਗਾ।
ਉੱਤਰ ਪ੍ਰਦੇਸ਼ ਦੇ ਮੁਜ਼ੱਫਰਨਗਰ ਦੇ ਤੁਗਲਕਪੁਰ ਪਿੰਡ ਦੇ ਵਸਨੀਕ ਵਿਨੀਤ ਤੇਜੀਆਂ ਨੇ ਹਰਿਆਣਾ ਵਿੱਚ ਮਨੀਸ਼ਾ ਕਤਲ ਕਾਂਡ ਅਤੇ ਪੰਜਾਬ ਵਿੱਚ ਹੜ੍ਹਾਂ ਕਾਰਨ ਹੋਏ ਨੁਕਸਾਨ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਸਾਈਕਲ ਯਾਤਰਾ ਸ਼ੁਰੂ ਕੀਤੀ ਹੈ। ਵਿਨੀਤ ਨੇ ਦੱਸਿਆ ਕਿ ਹਾਲਾਂਕਿ ਦੇਸ਼ ਭਰ ਦੇ ਕਈ ਰਾਜਾਂ ਤੋਂ ਰਾਸ਼ਨ ਪੰਜਾਬ ਭੇਜਿਆ ਗਿਆ ਸੀ, ਪਰ ਉਹ ਇਹ ਸੰਦੇਸ਼ ਦੇਣਾ ਚਾਹੁੰਦਾ ਹੈ ਕਿ ਜਿਨ੍ਹਾਂ ਦੇ ਘਰ ਤਬਾਹ ਹੋ ਗਏ ਸਨ ਉਨ੍ਹਾਂ ਦੀ ਮਦਦ ਕੀਤੀ ਜਾਣੀ ਚਾਹੀਦੀ ਹੈ। ਵਿਨੀਤ ਨੇ ਕਿਹਾ ਕਿ ਹਰਿਆਣਾ ਦੀ ਇੱਕ ਕੁੜੀ ਮਨੀਸ਼ਾ ਨਾਲ ਬਲਾਤਕਾਰ ਕੀਤਾ ਗਿਆ ਅਤੇ ਉਸਦਾ ਕਤਲ ਕਰ ਦਿੱਤਾ ਗਿਆ। ਅਜਿਹੇ ਮਾਮਲੇ ਹਰ ਛੇ ਮਹੀਨੇ ਜਾਂ ਇੱਕ ਸਾਲ ਵਿੱਚ ਸਾਹਮਣੇ ਆਉਂਦੇ ਹਨ, ਪਰ ਉਨ੍ਹਾਂ ਨੂੰ ਅਜੇ ਵੀ ਇਨਸਾਫ਼ ਨਹੀਂ ਮਿਲਿਆ।
ਪੁਨੀਤ ਨੇ ਕਿਹਾ ਕਿ ਉਨ੍ਹਾਂ ਦਾ ਮਕਸਦ ਲੜਕੀਆਂ ਦੀ ਸੁਰੱਖਿਆ ਲਈ ਸਾਰਿਆਂ ਨੂੰ ਪਹਿਲ ਕਰਨ ਦਾ ਸੁਨੇਹਾ ਦੇਣਾ ਐ। ਵਿਨੀਤ ਨੇ ਕਿਹਾ ਕਿ ਅੱਜਕੱਲ੍ਹ ਹਰ ਫੋਨ ‘ਤੇ ਸੋਸ਼ਲ ਮੀਡੀਆ ਉਪਲਬਧ ਹੈ ਅਤੇ ਬੱਚੇ ਵੀ ਇਸਦੀ ਵਰਤੋਂ ਕਰਦੇ ਹਨ, ਪਰ ਸੋਸ਼ਲ ਮੀਡੀਆ ‘ਤੇ ਬਹੁਤ ਸਾਰੀਆਂ ਨਕਾਰਾਤਮਕ ਚੀਜ਼ਾਂ ਵੀ ਦਿਖਾਈ ਦਿੰਦੀਆਂ ਹਨ, ਅਤੇ ਸਾਨੂੰ ਬੱਚਿਆਂ ਨੂੰ ਉਨ੍ਹਾਂ ਤੋਂ ਬਚਾਉਣਾ ਚਾਹੀਦਾ ਹੈ। ਹਾਲਾਂਕਿ ਵਿਨੀਤ ਨੇ ਕਿਹਾ ਕਿ ਸਰਕਾਰ ਹੁਣ ਅਸ਼ਲੀਲ ਵੀਡੀਓਜ਼ ਵੱਲ ਧਿਆਨ ਦੇ ਰਹੀ ਹੈ ਅਤੇ ਉਨ੍ਹਾਂ ਨੂੰ ਹਟਾ ਰਹੀ ਹੈ, ਸਾਨੂੰ ਆਪਣੇ ਬੱਚਿਆਂ ਨੂੰ ਇਨ੍ਹਾਂ ਚੀਜ਼ਾਂ ਬਾਰੇ ਸਮਝਣਾ ਅਤੇ ਸਿੱਖਿਅਤ ਕਰਨਾ ਚਾਹੀਦਾ ਹੈ ਅਤੇ ਉਨ੍ਹਾਂ ਦੀ ਰੱਖਿਆ ਕਰਨੀ ਚਾਹੀਦੀ ਹੈ।
VO – ਵਿਨੀਤ ਨੇ ਕਿਹਾ ਕਿ ਉਹ ਹੁਣ ਜਲੰਧਰ ਤੋਂ ਅੰਮ੍ਰਿਤਸਰ ਸ੍ਰੀ ਹਰਿਮੰਦਰ ਸਾਹਿਬ ਜਾਵੇਗਾ ਅਤੇ ਸਾਰਿਆਂ ਲਈ ਅਰਦਾਸ ਕਰੇਗਾ, ਅਤੇ ਇਸ ਤੋਂ ਬਾਅਦ, ਉਹ ਰਾਜਸਥਾਨ ਲਈ ਰਵਾਨਾ ਹੋਵੇਗਾ ਅਤੇ ਉੱਥੇ ਵੀ ਧਾਰਮਿਕ ਸਥਾਨ ‘ਤੇ ਪ੍ਰਾਰਥਨਾ ਕਰੇਗਾ। ਵਿਨੀਤ ਨੇ ਕਿਹਾ ਕਿ ਇਸ ਯਾਤਰਾ ਤੋਂ ਪਹਿਲਾਂ, ਉਹ ਲੇਹ ਲੱਦਾਖ ਤੋਂ ਤਾਮਿਲਨਾਡੂ ਤੱਕ ਸਾਈਕਲ ਚਲਾ ਚੁੱਕਾ ਸੀ, ਅਤੇ ਉਹ ਸਿਰਫ ਸਹੀ ਸੰਦੇਸ਼ ਦੇ ਨਾਲ ਯਾਤਰਾ ‘ਤੇ ਨਿਕਲਦਾ ਹੈ।

