ਮਲੋਟ ’ਚ ਨਸ਼ਿਆਂ ਖਿਲਾਫ਼ ਇਕਜੁਟ ਹੋਏ ਲੋਕ; ਪੁਲਿਸ ਪ੍ਰਸ਼ਾਸਨ ਨੂੰ ਪੂਰਨ ਸਹਿਯੋਗ ਦਾ ਵਾਅਦਾ

0
12

ਮਲੋਟ ਪੁਲਿਸ ਵੱਲੋਂ ਨਸ਼ਿਆਂ ਖਿਲਾਫ ਲਗਾਤਾਰ ਸਖਤੀ ਵਰਤੀ ਜਾ ਰਹੀ ਐ, ਜਿਸ ਦੀ ਆਮ ਲੋਕਾਂ ਵੱਲੋਂ ਪ੍ਰਸੰਸਾ ਦੇ ਨਾਲ ਨਾਲ ਪੂਰਨ ਸਹਿਯੋਗ ਵੀ ਦਿੱਤਾ ਜਾ ਰਿਹਾ ਐ। ਇਸੇ ਤਹਿਤ ਮਲੋਟ ਦੇ ਬੁਰਜਾ ਫਾਟਕ ਨੇੜਲੇ ਮੁਹੱਲਾ ਛੱਜਘੜੀਆਂ ਦੇ ਵਾਸੀਆਂ ਨੇ ਵੀ ਮਲੋਟ ਪੁਲਿਸ ਦੇ ਨਸ਼ਿਆਂ ਖਿਲਾਫ ਐਕਸ਼ਨ ਦੀ ਸ਼ਲਾਘਾ ਕੀਤੀ ਐ। ਲੋਕਾਂ ਨੇ ਪੁਲਿਸ ਪ੍ਰਸ਼ਾਸਨ ਨੂੰ ਨਸ਼ਿਆਂ ਦੇ ਪੂਰਨ ਖਾਤਮੇ ਲਈ ਸਹਿਯੋਗ ਦੇਣ ਦਾ ਵਾਅਦਾ ਕੀਤਾ ਐ। ਮੁਹੱਲੇ ਵਾਸੀਆਂ ਨੇ ਨਸ਼ਾ ਤਸਕਰੀ ਨਾਲ ਜੁੜੇ ਲੋਕਾਂ ਨੂੰ ਇਕ ਕੰਮ ਤੋਂ ਬਾਜ ਆਉਣ ਦੀ ਅਪੀਲ ਕੀਤੀ ਐ।
ਜਾਣਕਾਰੀ ਅਨੁਸਾਰ ਥਾਣਾ ਸਿਟੀ ਮਲੋਟ ਪੁਲਿਸ ਵਲੋਂ  ਛੱਜਘੜੀਆਂ  ਮੁਹੱਲੇ ਵਿਚ ਕੁਝ ਲੋਕਾਂ ਵਿਚ ਨਸ਼ੇ ਦੀ ਤਸਕਰੀ ਕਰਨ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਸਨ ਜਿਸ ਨਾਲ ਪੂਰਾ ਮੁਹੱਲਾ ਨਮੋਸ਼ੀ ਦੇ ਰਾਹ ਉਤੇ ਸੀ। ਮੁਹੱਲਾ ਵਾਸੀਆਂ ਵੱਲੋਂ ਪੁਲਿਸ ਕੋਲ ਸ਼ਿਕਾਇਤ ਕਰਨ ਤੇ ਥਾਣਾ ਸਿਟੀ ਮਲੋਟ ਪੁਲਿਸ ਨੇ ਕਈ ਲੋਕਾਂ ਨੂੰ ਜੇਲ ਦੀਆਂ ਸਿਲਾਖਾ ਪਿੱਛੇ ਸੁਟੇ ਜਾਣ ਨਾਲ ਮੁਹੱਲਾ ਵਾਸੀਆਂ ਨੇ ਪੁਲਿਸ ਅਤੇ ਸਰਕਾਰ ਦੀ ਪ੍ਰਸੰਸਾ ਕੀਤੀ ਹੈ। ਅੱਜ ਮੁਹੱਲੇ ਦੇ ਮੋਹਤਵਾਰ ਵਿਕਤੀਆਂ ਨੇ ਇਕੱਠੇ ਹੋ ਕੇ ਪੁਲਿਸ ਅਤੇ ਸਰਕਾਰ ਦੀ ਨਸਿਆ ਵਿਰੁੱਧ ਇਸ ਕਾਰਵਾਈ ਦੀ ਪ੍ਰਸੰਸਾ ਕਰਦੇ ਹੋਏ ਨਸ਼ਾ ਵੇਚਣ ਵਾਲਿਆਂ ਨੂੰ ਬਾਜ ਆਉਣ ਦੀ ਅਪੀਲ ਕਰਦੇ ਹੋਏ ਪੁਲਿਸ ਨੂੰ ਨਸ਼ਿਆਂ ਦੇ ਖਾਤਮੇ ਲਈ ਪੂਰਨ ਸਹਿਯੋਗ ਦੇਣ ਦਾ ਵਾਅਦਾ ਕੀਤਾ।

LEAVE A REPLY

Please enter your comment!
Please enter your name here