ਗੁਰਵਿੰਦਰ ਕਤਲ ਮਾਮਲੇ ’ਚ ਸਹੁਰਾ ਜੋਗਾ ਸਿੰਘ ਦਾ ਬਿਆਨ; ਧੀ ਰੁਪਿੰਦਰ ਕੌਰ ਦੇ ਕਾਰੇ ਨੂੰ ਦੱਸਿਆ ਘਿਨੌਣਾ ਕੰਮ; ਕਿਹਾ, ਜਵਾਈ ਨਹੀਂ, ਸਾਡੇ ਪੁੱਤਰ ਦਾ ਹੋਇਆ ਕਤਲ

0
15

ਪਤਨੀ ਹੱਥੋਂ ਕਤਲ ਹੋਏ ਗੁਰਵਿੰਦਰ ਸਿੰਘ ਦਾ ਸਹੁਰਾ ਜੱਸਾ ਸਿੰਘ ਦਾ ਘਟਨਾ ਬਾਰੇ ਪ੍ਰਤੀਕਰਮ ਸਾਹਮਣੇ ਆਇਆ ਐ। ਮੀਡੀਆ ਨਾਲ ਗੱਲਬਾਤ ਕਰਦਿਆਂ ਰੁਪਿੰਦਰ ਕੌਰ ਦੇ ਪਿਤਾ ਜੱਸਾ ਸਿੰਘ ਨੇ ਕਿਹਾ ਕਿ ਰੁਪਿੰਦਰ ਕੌਰ ਨੇ ਸਾਡੇ ਜਵਾਈ ਨਹੀਂ ਬਲਕਿ ਇਕ ਹੋਣਹਾਰ ਤੇ ਆਗਿਆਕਾਰੀ ਪੁੱਤਰ ਦਾ ਕਤਲ ਕੀਤਾ ਐ, ਇਸ ਲਈ ਦੋਸ਼ੀਆਂ ਖਿਲਾਫ ਸਖਤ ਤੋਂ ਸਖਤ ਸਜ਼ਾ ਹੋਣੀ ਚਾਹੀਦੀ ਐ। ਰੁਪਿੰਦਰ ਕੌਰ ਬਾਰੇ ਉਸ ਨੇ ਕਿਹਾ ਕਿ ਉਹ ਸਾਡੇ ਲਈ ਹਮੇਸ਼ਾ ਲਈ ਮਰ ਚੁੱਕੀ ਐ ਅਤੇ ਉਸ ਨਾਲ ਸਾਡੇ ਪਰਿਵਾਰ ਦਾ ਕੋਈ ਵਾਹ-ਵਾਸਤਾ ਨਹੀਂ ਐ।

ਦੱਸਣਯੋਗ ਐ ਕਿ 28 ਨਵੰਬਰ ਦੀ ਰਾਤ ਨੂੰ ਫਰੀਦਕੋਟ ਦੇ ਪਿੰਡ ਸੁਖਾਂਵਾਲਾ ਵਿੱਚ ਗੁਰਵਿੰਦਰ ਸਿੰਘ ਦਾ ਉਸ ਦੀ ਪਤਨੀ ਨੇ ਆਪਣੇ ਪ੍ਰੇਮੀ ਨਾਲ ਮਿਲ ਕੇ ਕਤਲ ਕਰ ਦਿੱਤਾ ਸੀ। ਘਟਨਾ ਬਾਰੇ ਜਾਣਕਾਰੀ ਦਿੰਦਿਆਂ ਜੱਸਾ ਸਿੰਘ ਨੇ ਕਿਹਾ ਕਿ 28 ਨਵੰਬਰ ਦੀ ਰਾਤ ਨੂੰ ਲਗਭਗ 12 ਵਜੇ, ਰੁਪਿੰਦਰ ਕੌਰ ਨੂੰ ਉਨ੍ਹਾਂ ਦਾ ਫ਼ੋਨ ਆਇਆ, ਜਿਸ ਵਿੱਚ ਕਿਹਾ ਗਿਆ ਸੀ ਕਿ ਉਨ੍ਹਾਂ ਦੇ ਘਰ ਲੁਟੇਰੇ ਆਏ ਸਨ, ਜਿਨ੍ਹਾਂ ਨੇ ਗੁਰਵਿੰਦਰ ਨੂੰ ਜ਼ਖਮੀ ਕਰ ਦਿੱਤਾ ਐ ਅਤੇ ਉਹ ਬੋਲ ਨਹੀਂ ਰਿਹਾ। ਜਦੋਂ ਉਹ ਪਹੁੰਚੇ ਤਾਂ ਉਨ੍ਹਾਂ ਨੂੰ ਉਸਦੀ ਲਾਸ਼ ਉੱਥੇ ਪਈ ਮਿਲੀ।

ਰੁਪਿੰਦਰ ਕੌਰ ਨੇ ਉਨ੍ਹਾਂ ਨੂੰ ਦੱਸਿਆ ਸੀ ਕਿ ਕੁਝ ਬੰਦੇ ਘਰ ਵਿੱਚ ਦਾਖਲ ਹੋਏ ਸਨ ਅਤੇ ਉਸਨੂੰ ਇੱਕ ਕਮਰੇ ਵਿੱਚ ਬੰਦ ਕਰ ਦਿੱਤਾ ਸੀ। ਜਦੋਂ ਉਹ ਦਰਵਾਜ਼ਾ ਖੋਲ੍ਹਣ ਗਏ ਤਾਂ ਉਨ੍ਹਾਂ ਨੇ ਗੁਰਵਿੰਦਰ ਦੀ ਲਾਸ਼ ਛੱਤ ‘ਤੇ ਪਈ ਦੇਖੀ। ਉਸ ਸਮੇਂ, ਉਨ੍ਹਾਂ ਨੂੰ ਕੋਈ ਅੰਦਾਜ਼ਾ ਨਹੀਂ ਸੀ ਕਿ ਉਨ੍ਹਾਂ ਦੀ ਧੀ ਗੁਰਵਿੰਦਰ ਕੌਰ ਇਸ ਘਟਨਾ ਵਿੱਚ ਸ਼ਾਮਲ ਹੈ। ਪਰ ਜਦੋਂ ਪੁਲਿਸ ਆਈ, ਅਤੇ ਜਦੋਂ ਉਨ੍ਹਾਂ ਨੇ ਉਸਨੂੰ ਇਸ ਬਾਰੇ ਦੱਸਿਆ, ਤਾਂ ਉਸਦੇ ਲਈ ਵਿਸ਼ਵਾਸ ਕਰਨਾ ਔਖਾ ਹੋ ਗਿਆ।

ਉਸਨੇ ਕਿਹਾ ਕਿ ਰੁਪਿੰਦਰ ਕੌਰ ਅਤੇ ਗੁਰਵਿੰਦਰ ਸਿੰਘ ਦਾ ਵਿਆਹ ਦੋ ਸਾਲ ਪਹਿਲਾਂ ਹੋਇਆ ਸੀ। ਜਦੋਂ ਉਨ੍ਹਾਂ ਦਾ ਵਿਆਹ ਹੋਇਆ ਤਾਂ ਰੁਪਿੰਦਰ ਕੈਨੇਡਾ ਵਿੱਚ ਸੀ। ਬਾਅਦ ਵਿੱਚ, ਗੁਰਵਿੰਦਰ ਦੀ ਫਾਇਲ ਲਾਈ  ਜੋ ਰੱਦ ਹੋ ਗਿਆ ਸੀ। ਉਸ ਤੋਂ ਬਾਅਦ, ਇੱਥੇ ਰਹਿਣ ਦਾ ਫੈਸਲਾ ਕੀਤਾ ਗਿਆ। ਵਿਆਹ ਤੋਂ ਬਾਅਦ, ਜਦੋਂ ਰੁਪਿੰਦਰ ਕੌਰ ਕੈਨੇਡਾ ਗਈ, ਤਾਂ ਗੁਰਵਿੰਦਰ ਨੇ ਵਾਪਸੀ ਦੀ ਟਿਕਟ ਵੀ ਬੁੱਕ ਕਰਵਾਈ ਸੀ, ਜਿਸ ‘ਤੇ ਉਹ ਵਾਪਸ ਆ ਗਈ। ਰੁਪਿੰਦਰ ਕੌਰ ਤੇ ਗੁਰਵਿੰਦਰ ਵਿਚਾਲੇ ਕਦੇ ਲੜਾਈ ਝਗੜਾ ਨਹੀਂ ਸੀ ਹੋਇਆ। ਪੁਲਿਸ ਵੱਲੋਂ ਉਸਨੂੰ ਸੂਚਿਤ ਕਰਨ ਤੋਂ ਬਾਅਦ ਉਸਨੂੰ ਇਸ ਬਾਰੇ ਪਤਾ ਲੱਗਾ। ਜਦੋਂ ਪੁਲਿਸ ਨੇ ਉਸਨੂੰ ਸੂਚਿਤ ਕੀਤਾ ਤਾਂ ਵਿਸ਼ਵਾਸ ਕਰਨਾ ਔਖਾ ਸੀ। ਉਸਦੀ ਧੀ ਨੇ ਇੰਨਾ ਘਿਨਾਉਣਾ ਕੰਮ ਕੀਤਾ ਸੀ ਕਿ ਉਹ ਧੀ ਕਹਾਉਣ ਦਾ ਹੱਕ ਗੁਆ ਬੈਠੀ ਸੀ। ਜੇਕਰ ਉਹਨਾਂ ਨੂੰ ਸਮੇਂ ਸਿਰ ਇਸਦਾ ਪਤਾ ਲੱਗ ਜਾਂਦਾ, ਤਾਂ ਉਹ ਗੁਰਵਿੰਦਰ ਨੂੰ ਬਚਾ ਸਕਦੇ ਸਨ।

LEAVE A REPLY

Please enter your comment!
Please enter your name here