ਜਲੰਧਰ ਪੁਲਿਸ ਵੱਲੋਂ ਖੋਹ ਦੇ ਸ਼ੱਕੀ ਮੁਲਜ਼ਮ ਕਾਬੂ; ਮਹਿਲਾ ਦੇ ਕੰਨਾਂ ’ਚੋਂ ਝਪਟੀਆਂ ਸੀ ਵਾਲੀਆਂ; ਮੁਲਜ਼ਮਾਂ ਤੋਂ ਵਾਲੀਆਂ ਤੇ ਮੋਟਰ ਸਾਈਕਲ ਬਰਾਮਦ

0
12

ਜਲੰਧਰ ਦੇ ਬਾਰਾਂਦਰੀ ਥਾਣੇ ਦੀ ਪੁਲਿਸ ਨੇ ਕੁਝ ਦਿਨ ਪਹਿਲਾਂ ਕੇਸਰ ਪੈਟਰੋਲ ਪੰਪ ਨੇੜਿਓਂ ਮਹਿਲਾਂ ਤੋਂ ਵਾਲੀਆਂ ਖੋਹਣ ਵਾਲੇ ਲੁਟੇਰਿਆਂ ਨੂੰ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਿਲ ਕੀਤੀ ਐ। ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ਪਛਾਣ ਰਣਜੀਤ ਸਿੰਘ, ਵਾਸੀ ਮੇਜਰ ਕਲੋਨੀ, ਘਾਹ ਮੰਡੀ ਅਤੇ ਸੁਮਿਤ ਕੁਮਾਰ ਉਰਫ ਸਲਮਾਨ ਵਾਸੀ ਸੰਤਪੁਰਾ, ਕਪੂਰਥਲਾ ਵਜੋਂ ਹੋਈ ਹੈ। ਪੁਲਿਸ ਨੇ ਮੁਲਜਮਾਂ ਤੋਂ ਚੋਰੀਸ਼ੁਦਾ ਵਾਲੀਆਂ ਅਤੇ ਮੋਟਰਸਾਈਕਲ ਵੀ ਬਰਾਮਦ ਕਰ ਲਿਆ ਐ। ਪੁਲਿਸ ਵੱਲੋਂ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਐ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਏਸੀਪੀ ਸੈਂਟਰਲ ਅਜੈ ਸਿੰਘ ਨੇ ਦੱਸਿਆ ਕਿ 7 ਦਸੰਬਰ ਨੂੰ ਸ਼ਾਮ 4 ਵਜੇ ਦੇ ਕਰੀਬ, ਮਸਜਿਦ ਵਾਲੀ ਗਲੀ, ਦਕੋਹਾ ਦੀ ਰਹਿਣ ਵਾਲੀ ਸਰਬਜੀਤ ਕੌਰ ਆਟੋ ਵਿਚ ਬਹਿ ਕੇ ਘਰ ਪਰਤ ਰਹੀ ਸੀ ਕਿ ਜਦੋਂ ਉਹ ਕੇਸਰ ਪੈਟਰੋਲ ਪੰਪ ‘ਤੇ ਪਹੁੰਚੀ ਤਾਂ ਪਿੱਛੋਂ ਆਏ ਦੋ ਬਾਈਕ ਸਵਾਰ ਲੁਟੇਰੇ  ਉਸਦੇ ਖੱਬੇ ਕੰਨ ਤੋਂ ਵਾਲੀਆਂ ਖੋਹ ਕੇ ਫਰਾਰ ਹੋ ਗਏ। ਥਾਣਾ ਬਾਰਾਦਰੀ ਦੀ ਪੁਲਿਸ ਨੇ ਪੀੜਤਾਂ ਦੇ ਬਿਆਨਾਂ ਤੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕੀਤੀ।

ਤਕਨੀਕੀ ਜਾਂਚ ਅਤੇ ਇੱਕ ਸੂਚਨਾ ਦੇ ਆਧਾਰ ‘ਤੇ, ਸਟੇਸ਼ਨ ਇੰਚਾਰਜ ਇੰਸਪੈਕਟਰ ਰਵਿੰਦਰ ਕੁਮਾਰ ਦੀ ਅਗਵਾਈ ਵਾਲੀ ਇੱਕ ਪੁਲਿਸ ਟੀਮ ਨੇ ਦੋਵਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ। ਪੁਲਿਸ ਨੇ ਮੁਲਜਮਾਂ ਨੂੰ ਰਿਮਾਂਡ ‘ਤੇ ਲੈ ਕੇ ਅਗਲੀ ਪੁਛਗਿੱਛ ਕੀਤੀ ਜਾ ਰਹੀ ਐ। ਪੁਲਿਸ ਨੂੰ ਮੁਲਜਮਾਂ ਦੀ ਪੁੱਛਗਿੱਛ ਦੌਰਾਨ ਲੁੱਟ-ਖੋਹ ਦੀਆਂ ਹੋਰ ਘਟਨਾਵਾਂ ਦਾ ਖੁਲਾਸਾ ਹੋਣ ਦੀ ਉਮੀਦ ਹੈ।

LEAVE A REPLY

Please enter your comment!
Please enter your name here