ਪਠਾਨਕੋਟ ਪੁਲਿਸ ਨੇ ਦਿੱਤੇ ਸਹਿਯੋਗ ਬਦਲੇ ਲੋਕਾਂ ਦਾ ਕੀਤਾ ਧੰਨਵਾਦ/ ਪ੍ਰਸ਼ਾਸਨ ਦੀਆਂ ਗਾਇਡ ਲਾਈਨਾਂ ਦੀ ਪਾਲਣਾ ਕਰਨ ਦੀ ਕੀਤੀ ਅਪੀਲ/ ਕਿਹਾ, ਲੋਕਾਂ ਦੇ ਸਹਿਯੋਗ ਸਦਕਾ ਹਾਲਾਤਾਂ ਨਾਲ ਨਜਿੱਠਣ ’ਚ ਸਫ਼ਲ ਰਹੀ ਪੁਲਿਸ

0
7

ਭਾਰਤ ਤੇ ਪਾਕਿਸਤਾਨ ਵਿਚਾਲੇ ਤਿੰਨ ਦਿਨਾਂ ਤਕ ਚੱਲੇ ਤਣਾਅ ਦੌਰਾਨ ਸਰਹੱਦੀ ਸੂਬਿਆਂ ਅੰਦਰ ਭਾਰੀ ਦਹਿਸ਼ਤ ਵਾਲਾ ਮਾਹੌਲ ਬਣਿਆ ਰਿਹਾ ਐ। ਗੱਲ ਜੇਕਰ ਸਰਹੱਦੀ ਜਿਲ੍ਹਾ ਪਠਾਨਕੋਟ ਦੀ ਕੀਤੀ ਜਾਵੇ ਤਾਂ ਇੱਥੇ ਪਾਕਿਸਤਾਨ ਵੱਲੋਂ ਕੀਤੇ ਜਾਂਦੇ ਹਮਲਿਆਂ ਕਾਰਨ ਪਲ ਪਲ ਦੇ ਹਾਲਾਤ ਬਦਲਦੇ ਰਹੇ ਨੇ। ਹੁਣ ਜਦੋਂ ਇਲਾਕੇ ਅੰਦਰ ਸ਼ਾਂਤੀ ਦਾ ਮਾਹੌਲ ਬਣਨਾ ਸ਼ੁਰੂ ਹੋ ਗਿਆ ਤਾਂ ਪੁਲਿਸ ਪ੍ਰਸ਼ਾਸਨ ਨੇ ਦਿੱਤੇ ਸਹਿਯੋਗ ਲਈ ਲੋਕਾਂ ਦਾ ਧੰਨਵਾਦ ਕੀਤਾ ਐ। ਇਸ ਸਬੰਧੀ ਗੱਲਬਾਤ ਕਰਦਿਆਂ ਡੀਐਸਪੀ ਸੁਮੇਰ ਸਿੰਘ ਮਾਨ ਨੇ ਕਿਹਾ ਕਿ ਉਹ ਪਠਾਨਕੋਟ ਦੇ ਲੋਕਾਂ ਦਾ ਉਹਨਾਂ ਦੇ ਸਹਿਯੋਗ ਲਈ ਧੰਨਵਾਦ ਕਰਦੇ ਹਨ ਜਿਹੜੇ ਕਿ ਇਸ ਸੰਕਟ ਦੀ ਘੜੀ ਚ ਵੀ ਪੁਲਿਸ ਦੇ ਨਾਲ ਖੜੇ ਰਹੇ ਅਤੇ ਪ੍ਰਸ਼ਾਸਨ ਵੱਲੋਂ ਕੀਤੇ ਗਏ ਸਾਰੇ ਆਦੇਸ਼ਾਂ ਦੀ ਬਾਖੂਬੀ ਪਾਲਣਾ ਕੀਤੀ। ਇਸ ਮੌਕੇ ਉਹਨਾਂ ਪਠਾਨਕੋਟ ਦੇ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਅਫਵਾਹਾਂ ਚ ਨਾ ਆਓ ਸਥਿਤੀ ਪੂਰੀ ਤਰਾਂ ਠੀਕ ਅਤੇ ਇਸ ਸਥਿਤੀ ਨੂੰ ਠੀਕ ਰੱਖਣ ਦੇ ਲਈ ਪ੍ਰਸ਼ਾਸਨ ਵਲੋਂ ਜੋ ਹਦਾਇਤਾਂ ਜਾਰੀ ਕੀਤੀਆਂ ਜਾਂਦਾਂ ਨੇ, ਉਨ੍ਹਾਂ ਦੀ ਪਾਲਣਾ ਯਕੀਨੀ ਬਣਾਈ ਜਾਵੇ।

LEAVE A REPLY

Please enter your comment!
Please enter your name here