
ਈਸਾਈ ਭਾਈਚਾਰੇ ਦੇ ਆਗੂਆਂ ਨੇ ਪਿਛਲੇ ਦਿਨੀਂ ਪ੍ਰਦਰਸ਼ਨ ਦੌਰਾਨ ਸਿੱਧੂ ਮੂਸੇਵਾਲਾ ਦੀ ਮਾਂ ਦੀ ਤਸਵੀਰ ਵਰਤਣ ਲਈ ਮੁਆਫੀ ਮੰਗ ਲਈ ਐ। ਭਾਈਚਾਰੇ ਦੇ ਆਗੂਆਂ ਦੇ ਦੱਸਣ ਮੁਤਾਬਕ ਅਰਥੀ ਫੂਕ ਪ੍ਰਦਰਸ਼ਨ ਦੌਰਾਨ ਸਿੱਧੂ ਮੂਸੇਵਾਲਾ ਦੀ ਮਾਤਾ ਦੀ ਤਸਵੀਰ ਗਲਤੀ ਨਾਲ ਲੱਗ ਗਈ ਸੀ, ਜਿਸ ਦਾ ਪਤਾ ਚੱਲਣ ਬਾਅਦ ਤਸਵੀਰ ਹਟਾ ਦਿੱਤੀ ਗਈ ਸੀ। ਆਗੂਆਂ ਨੇ ਕਿਹਾ ਕਿ ਇਹ ਤਸਵੀਰ ਗਲਤੀ ਨਾਲ ਲੱਗੀ ਸੀ, ਇਸ ਲਈ ਉਹ ਪਰਿਵਾਰ ਤੇ ਸਮਰਥਕਾਂ ਤੋਂ ਮੁਆਫੀ ਮੰਗੇ ਹਨ।
ਦੱਸਣਯੋਗ ਐ ਕਿ ਕੁਝ ਦਿਨ ਪਹਿਲਾਂ, ਜਲੰਧਰ ਡੀਸੀ ਦਫ਼ਤਰ ਦੇ ਬਾਹਰ ਈਸਾਈ ਭਾਈਚਾਰੇ ਵੱਲੋਂ ਪੰਜਾਬ ਬਚਾਓ ਮੋਰਚੇ ਦੇ ਪੁਤਲੇ ਪੂਰੇ ਪੰਜਾਬ ਵਿੱਚ ਸਾੜੇ ਗਏ ਸਨ। ਇਸ ਦੌਰਾਨ, ਇੱਕ ਪੈਨਲ ‘ਤੇ ਤੇਜਸਵੀ ਮਿਨਹਾਸ ਦੀ ਤਸਵੀਰ, ਦੂਜੇ ‘ਤੇ ਭਾਨਾ ਸਿੱਧੂ ਅਤੇ ਤੀਜੇ ‘ਤੇ ਗਾਇਕ ਸਿੱਧੂ ਮੂਸੇਵਾਲਾ ਦੀ ਮਾਂ ਚਰਨ ਕੌਰ ਦੀ ਤਸਵੀਰ ਲਗਾਈ ਗਈ ਸੀ। ਇਸ ਦਾ ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕਾਂ ਵੱਲੋਂ ਸਖ਼ਤ ਵਿਰੋਧ ਕੀਤਾ ਗਿਆ, ਜਿਨ੍ਹਾਂ ਨੇ ਕਿਹਾ ਕਿ ਪੰਜਾਬ ਕਾ ਮੋਰਚਾ ਵਿਰੁੱਧ ਈਸਾਈ ਭਾਈਚਾਰੇ ਵੱਲੋਂ ਕੀਤੇ ਜਾ ਰਹੇ ਵਿਰੋਧ ਪ੍ਰਦਰਸ਼ਨਾਂ ਦਾ ਸਿੱਧੂ ਮੂਸੇਵਾਲਾ ਦੀ ਮਾਂ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।
ਜਲੰਧਰ ਦੇ ਇੱਕ ਹੋਟਲ ਵਿੱਚ ਇੱਕ ਪ੍ਰੈਸ ਕਾਨਫਰੰਸ ਦੌਰਾਨ ਗਲੋਬਲ ਐਕਸ਼ਨ ਕਮੇਟੀ ਦੇ ਮੈਂਬਰ ਬੰਟੀ ਅਜਨਾਲਾ ਨੇ ਕਿਹਾ ਕਿ ਪ੍ਰਦਰਸ਼ਨ ਦੌਰਾਨ ਗਲਤੀ ਨਾਲ ਸਿੱਧੂ ਮੂਸੇਵਾਲਾ ਦੀ ਮਾਂ ਦੀ ਤਸਵੀਰ ਲਗਾਈ ਗਈ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਇਹ ਇਹ ਤਸਵੀਰ ਤੇਜਸਵੀ ਮਿਨਹਾਸ ਦੀ ਮਾਂ ਦੀ ਸਮਝ ਲਈ ਸੀ, ਜਿਸ ਦੇ ਚਲਦਿਆਂ ਇਹ ਗਲਤੀ ਹੋਈ ਐ। ਉਨ੍ਹਾਂ ਕਿਹਾ ਕਿ ਗਲਤੀ ਦਾ ਪਤਾ ਲੱਗਦੇ ਸਾਰ ਹੀ ਤਸਵੀਰ ਹਟਾ ਦਿੱਤੀ ਗਈ ਸੀ। ਉਨ੍ਹਾਂ ਕਿਹਾ, “ਇਹ ਸਾਡੀ ਗਲਤੀ ਹੈ ਅਤੇ ਮੈਂ ਇਸ ਲਈ ਮੁਆਫੀ ਮੰਗਦਾ ਹਾਂ।

