ਤਰਨ ਤਾਰਨ ’ਚ ਗੈਗਵਾਰ ਦੌਰਾਨ ਇਕ ਮੌਤ; ਦੋ ਗੈਂਗਸਟਰ ਗਰੁੱਪਾਂ ਵਿਚਾਲੇ ਚੱਲੀਆਂ ਗੋਲੀਆਂ; ਅਜੇ ਸੰਘਾ ਨਾਮਕ ਨੌਜਵਾਨ ਦੀ ਹੋਈ ਮੌਤ

0
12

ਤਰਨ ਤਾਰਨ ਜ਼ਿਲ੍ਹੇ ਦੇ ਸਰਹਾਲੀ ਕਲਾਂ ਵਿਚ ਹਾਲਾਤ ਉਸ ਵੇਲੇ ਦਹਿਸ਼ਤ ਵਾਲੇ ਬਣ ਗਏ ਜਦੋਂ ਦੋ ਗੈਂਗਸਟਰ ਗਰੁੱਪਾਂ ਵਿਚਾਲੇ ਅਚਾਨਕ ਗੋਲੀਆਂ ਚੱਲ ਗਈਆਂ। ਖਬਰਾਂ ਮੁਤਾਬਕ ਅਨਾਜ ਮੰਡੀ ਵਿਚ ਦੋਵਾਂ ਧਿਰਾਂ ਵਿਚਾਲੇ  ਕਿਸੇ ਗੱਲ ਨੂੰ ਲੈ ਕੇ ਪਹਿਲਾਂ ਤਕਰਾਰ ਹੋਈ ਅਤੇ ਫਿਰ ਗੋਲੀਆਂ ਚੱਲ ਗਈਆਂ। ਇਸ ਗੋਲੀਬਾਰੀ ਵਿਚ ਅਜੇ ਸੰਘਾ ਨਾਮਕ ਨੌਜਵਾਨ ਦੀ ਮੌਕੇ ਤੇ ਹੀ ਮੌਤ ਹੋ ਗਈ। ਘਟਨਾ ਤੋਂ ਬਾਅਦ ਇਲਾਕੇ ਅੰਦਰ ਦਹਿਸ਼ਤ ਦਾ ਮਾਹੌਲ ਐ।

ਖਬਰਾਂ ਮੁਤਾਬਕ ਇਹ ਗੈਂਗਵਾਰ ਸਰਹਾਲੀ ਕਲਾਂ ਦੇ ਅਤੀਸ਼ ਗਰੁੱਪ ਅਤੇ ਰੂੜੀਵਾਲਾ ਦੇ ਮੱਛੀ ਗਰੁੱਪ ਵਿਚਕਾਰ ਪੁਰਾਣੀ ਰੰਜਿਸ਼ ਕਾਰਨ ਸ਼ੁਰੂ ਹੋਈ ਸੀ। ਦੋਵੇਂ ਗਰੁੱਪ ਕਈ ਅਪਰਾਧਿਕ ਗਤੀਵਿਧੀਆਂ ਨਾਲ ਜੁੜੇ ਹੋਏ ਹਨ। ਆਤਿਸ਼ ਅਤੇ ਅਵਿਨਾਸ਼ ਵਿਰੁੱਧ ਅੰਮ੍ਰਿਤਸਰ ਵਿੱਚ ਹਥਿਆਰਾਂ ਦੀ ਤਸਕਰੀ ਦੇ ਮਾਮਲੇ ਦਰਜ ਹਨ ਅਤੇ ਦੋਵੇਂ ਕਥਿਤ ਤੌਰ ‘ਤੇ ਵਿਦੇਸ਼ ਵਿਚ ਬੈਠੇ ਅੱਤਵਾਦੀ ਲਖਬੀਰ ਸਿੰਘ ਲੰਡਾ ਨਾਲ ਸਬੰਧਤ ਦੱਸੇ ਜਾ ਰਹੇ ਨੇ।

ਘਟਨਾ ਤੋਂ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਨੇ ਇਲਾਕੇ ਦੀ ਘੇਰਾਬੰਦੀ ਕਰ ਕੇ ਮੁਲਜਮਾਂ ਦੀ ਭਾਲ ਤੇਜ਼ ਕਰ ਦਿੱਤੀ ਹੈ। ਮ੍ਰਿਤਕ ਅਜੈ ਪਾਲ ਸਿੰਘ ਦੇ ਪਿਤਾ ਮੁਖਤਿਆਰ ਸਿੰਘ ਦੇ ਦੱਸਣ ਮੁਤਾਬਕ ਉਸ ਦੇ ਪੁੱਤਰ ਨੂੰ ਉਸਦੇ ਕੁਝ ਯਾਰ ਦੋਸਤ ਘਰੋਂ ਆਪਣੇ ਨਾਲ ਲੈ ਗਏ ਸਨ ਜਿਸ ਤੋਂ ਬਾਅਦ ਉਸੇ ਨੂੰ ਸੂਚਨਾ ਮਿਲੀ ਕਿ ਉਸ ਦੀ  ਗੋਲੀਆਂ ਲੱਗਣ ਨਾਲ ਮੌਤ ਹੋ ਗਈ ਹੈ। ਜਦਕਿ ਅਵਿਨਾਸ਼ ਜੋ ਇਸਦਾ ਦੋਸਤ ਸੀ ਗੋਲੀ ਲੱਗਣ ਨਾਲ ਜ਼ਖਮੀ ਹੋ ਗਿਆ ਹੈ। ਪਿਤਾ ਨੇ ਦੱਸਿਆ ਕਿ ਅਜੈ ਪਾਲ ਸਿੰਘ ਦੇ ਖਿਲਾਫ ਐੱਨਡੀਪੀਐੱਸ ਐਕਟ ਤਹਿਤ ਕਰੀਬ 4 ਪਰਚੇ ਦਰਜ ਹਨ ਜੋ ਇਸ ਸਮੇਂ ਜਮਾਨਤ ਉੱਪਰ ਬਾਹਰ ਆਇਆ ਹੋਇਆ ਸੀ। ਘਟਨਾ ਤੋਂ ਬਾਦ ਮੌਕੇ ਤੇ ਪਹੁੰਚੀ ਪੁਲਿਸ ਵੱਲੋਂ ਘਟਨਾ ਦੀ ਵੱਖ ਵੱਖ ਪਹਿਲੂਆਂ ਤੋਂ ਜਾਂਚ ਕੀਤੀ ਜਾ ਰਹੀ ਐ।

LEAVE A REPLY

Please enter your comment!
Please enter your name here