ਫਤਿਹਗੜ੍ਹ ਸਾਹਿਬ ’ਚ ਆਮ ਆਦਮੀ ਪਾਰਟੀ ਨੂੰ ਝਟਕਾ; ਵਿਧਾਇਕ ਦੇ ਪਿੰਡ ਤੋਂ ਕਈ ਪਰਿਵਾਰ ਕਾਂਗਰਸ ’ਚ ਸ਼ਾਮਲ

0
13

ਆਮ ਆਦਮੀ ਪਾਰਟੀ ਨੂੰ ਫਤਹਿਗੜ੍ਹ ਸਾਹਿਬ ਹਲਕੇ ਅੰਦਰ ਉਦੋਂ ਵੱਡਾ ਝਟਕਾ ਲੱਗਿਆ ਜਦੋਂ ਹਲਕਾ ਵਿਧਾਇਕ ਦੇ ਪਿੰਡ ਤੋਂ ਕਈ ਪਰਿਵਾਰ ਤੇ ਸੀਨੀਅਰ ਆਗੂ ਗੁਰਭੇਜ ਸਿੰਘ ਰਾਏ ਸਾਥੀਆਂ ਸਮੇਤ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਹੋ ਗਿਆ। ਇਸ ਮੌਕੇ ਕਾਂਗਰਸ ਪਾਰਟੀ ਦੇ ਸਾਬਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਵੱਲੋਂ ਵੱਡੇ ਇਕੱਠ ਵਿਚ ਇਨ੍ਹਾਂ ਨੂੰ ਪਾਰਟੀ ਵਿਚ ਸ਼ਾਮਲ ਕੀਤਾ। ਇਸ ਮੌਕੇ ਸਾਬਕਾ ਵਿਧਾਇਕ ਨਾਗਰਾ ਨੇ ਕਿਹਾ ਕਿ ਸੱਤਾਧਾਰੀ ਧਿਰ ਦੀ ਪੁੱਠੀ ਗਿਣਤੀ ਸ਼ੁਰੂ ਹੋ ਗਈ ਹੈ।

ਕਾਂਗਰਸ ਵਿਚ ਸ਼ਾਮਲ ਹੋਣ ਵਾਲਿਆਂ ਵਿਚ ਰਾਏ ਪਰਿਵਾਰ ਦੇ ਮੁੱਖ ਆਗੂ ਗੁਰਭੇਜ ਸਿੰਘ ਰਾਏ ਅਤੇ ਉਹਨਾਂ ਦੇ ਪੁੱਤਰ ਭੁਪਿੰਦਰ ਸਿੰਘ ਰਾਏ ਪ੍ਰਧਾਨ ਕੋਆਪਰੇਟਿਵ ਸੋਸਾਇਟੀ ਅਤੇ ਉਨਾਂ ਦੇ ਕਈ ਸਾਥੀ ਸ਼ਾਮਲ ਹਨ।  ਗੁਰਭੇਜ ਸਿੰਘ ਰਾਏ ਅਤੇ ਭੁਪਿੰਦਰ ਸਿੰਘ ਪ੍ਰਧਾਨ ਕੋਆਪਰੇਟ ਸੋਸਾਇਟੀ ਨੇ ਦਾ ਕਹਿਣਾ ਐ ਕਿ ਆਮ ਆਦਮੀ ਪਾਰਟੀ ਵੱਲੋਂ ਵੱਡੇ ਵੱਡੇ ਦਾਅਵੇ ਕੀਤੇ ਗਏ ਸਨ ਜੋ ਪੂਰੇ ਨਹੀਂ ਹੋਏ, ਜਿਸ ਦੇ ਚਲਦਿਆਂ ਲੋਕਾਂ ਦਾ ਸੱਤਾਧਾਰੀ ਧਿਰ ਤੋਂ ਮੋਹ ਭੰਗ ਹੋ ਰਿਹਾ ਐ।

LEAVE A REPLY

Please enter your comment!
Please enter your name here