ਸੋਨਮ ਬਾਜਵਾ ਨੇ ਮੁਸਲਿਮ ਭਾਈਚਾਰੇ ਤੋਂ ਮੰਗੀ ਮੁਆਫੀ; ਮਸਜਿਦ ਅੰਦਰ ਕੀਤੀ ਸੀ ਫਿਲਮ ਦੀ ਸ਼ੂਟਿੰਗ

0
19

 

ਅਦਾਕਾਰ ਸੋਨਮ ਬਾਜਵਾ ਨੇ ਟੀਮ ਸਮੇਤ ਮੁਸਲਿਮ ਭਾਈਚਾਰੇ ਤੋਂ ਮੁਆਫੀ ਮੰਗੀ ਐ। ਇਹ ਮੁਆਫੀ ਪੰਜਾਬੀ ਫਿਲਮ ਪਿੱਟ ਸ਼ਿਆਪਾ ਦੀ ਮਸਜਿਦ ਭਗਤ ਸਦਨਾ ਕਸਾਈ ਵਿਚ ਕੀਤੀ ਸ਼ੂਟਿੰਗ ਨੂੰ ਲੈ ਕੇ ਮੰਗੀ ਗਈ ਐ। ਅਦਾਕਾਰਾ ਤੇ ਫਿਲਮ ਦੀ ਟੀਮ ਨੇ ਫਿਲਮ ਵਿਚੋਂ ਇਹ ਸੀਨ ਕੱਟਣ ਦਾ ਯਕੀਨ ਦਿਵਾਇਆ ਗਿਆ ਐ। ਉਨ੍ਹਾਂ ਨੇ ਅੱਗੇ ਤੋਂ ਕਿਸੇ ਧਾਰਮਿਕ ਸਥਾਨ ਅੰਦਰ ਅਜਿਹੀ ਗਲਤੀ ਨਾ ਕਰਨ ਦਾ ਭਰੋਸਾ ਵੀ ਦਿਵਾਇਆ ਐ।

ਦੱਸਣਯੋਗ ਐ ਕਿ ਬੀਤੇ ਦਿਨੀਂ ਫਤਿਹਗੜ੍ਹ ਸਾਹਿਬ ਵਿਖੇ ਮਸਜਿਦ ਭਗਤ ਸਦਨਾ ਕਸਾਈ ਵਿੱਚ ਪੰਜਾਬੀ ਫਿਲਮ ਪਿੱਟ ਸਿਆਪਾ ਦੀ ਸ਼ੂਟਿੰਗ ਹੋਈ ਸੀ, ਜਿਸ ਨੂੰ ਲੈ ਕੇ ਮੁਸਲਿਮ ਭਾਈਚਾਰੇ ਨੇ ਇਤਰਾਜ਼ ਜਾਹਰ ਕੀਤਾ ਸੀ। ਇਸੇ ਨੂੰ ਲੈ ਕੇ ਫਿਲਮ ਦੀ ਹੀਰੋਇਨ ਸੋਨਮ ਬਾਜਵਾ, ਫਿਲਮ ਦੇ ਪ੍ਰੋਡਿਊਸਰ ਬਲਜਿੰਦਰ ਜੰਜੂਆ ਸਮੇਤ ਪੂਰੀ ਟੀਮ ਨੇ ਸ਼ਾਹੀ ਇਮਾਮ ਪੰਜਾਬ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਕੋਲ ਲਿਖਤ ਵਿਚ ਮਾਫ਼ੀ ਮੰਗੀ ਅਤੇ ਮਸਜਿਦ ਭਗਤ ਸਦਨਾ ਕਸਾਈ ਵਿੱਚ ਕੀਤੀ ਗਈ ਸ਼ੂਟਿੰਗ ਦੇ ਸੀਨ ਵੀ ਕੱਟ ਦਿੱਤਾ ਜਾਏਗਾ ਅਤੇ ਇਸ ਗੱਲ ਨੂੰ ਯਕੀਨੀ ਬਣਾਇਆ ਕਿ ਅੱਗੇ ਤੋਂ ਕਿਸੇ ਵੀ ਧਾਰਮਿਕ ਸਥਾਨ ਤੇ ਇਸ ਤਰ੍ਹਾਂ ਦੀ ਗਲਤੀ ਨਹੀਂ ਹੋਵੇਗ ਜਿਸ ਨਾਲ ਕਿਸੇ ਵੀ ਸਮਾਜ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪੁਹੰਚੇ।

LEAVE A REPLY

Please enter your comment!
Please enter your name here