ਗੁਰਦਾਸਪੁਰ ’ਚ ਲਾਪਤਾ ਵਿਅਕਤੀ ਦੀ ਲਾਸ਼ ਬਰਾਮਦ; 15 ਨਵੰਬਰ ਤੋਂ ਲਾਪਤਾ ਸੀ ਮ੍ਰਿਤਕ ਰਤਨ ਲਾਲ

0
10

ਗੁਰਦਾਸਪੁਰ ਅਧੀਨ ਆਉਂਦੇ ਥਾਣਾ ਕਾਦੀਆਂ ਦੀ ਪੁਲਿਸ ਨੇ ਰੇਲਵੇ ਲਾਈਨਾਂ ਨੇੜਿਓ ਲਾਸ਼ ਬਰਾਮਦ ਕੀਤੀ ਐ। ਮ੍ਰਿਤਕ ਦੀ ਪਛਾਣ ਰਤਨ ਲਾਲ ਵਾਸੀ ਸੰਤ ਨਗਰ ਕਾਦੀਆਂ ਵਜੋਂ ਹੋਈ ਐ ਜੋ ਬੀਤੀ 15 ਨਵੰਬਰ ਤੋਂ ਭੇਦਭਰੀ ਹਾਲਤ ਵਿਚ ਗੁੰਮ ਸੀ, ਜਿਸ ਦੀ ਥਾਣਾ ਕਾਦੀਆਂ ਵਿਖੇ ਸ਼ਿਕਾਇਤ ਦਰਜ ਹੋਈ ਸੀ। ਪਰਿਵਾਰ ਵੱਲੋਂ ਲਾਸ਼ ਦੀ ਸ਼ਨਾਖਤ ਕਰਨ ਤੋਂ ਬਾਦ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਐ। ਪਰਿਵਾਰ ਦੇ ਦੱਸਣ ਮੁਤਾਬਕ 60 ਸਾਲਾ ਰਤਨ ਲਾਲ ਘਰੋਂ ਸੈਰ ਲਈ ਗਿਆ ਸੀ।

ਮ੍ਰਿਤਕ ਰਤਨ ਲਾਲ ਦੇ ਪੁੱਤਰ ਪ੍ਰਵੇਸ਼ ਕੁਮਾਰ ਨੇ ਦੱਸਿਆ ਕਿ ਉਸਦੇ ਪਿਤਾ ਲਗਭਗ 60 ਸਾਲ ਦੇ ਸਨ ਅਤੇ ਇੱਕ ਸ਼ਟਰਿੰਗ ਦੁਕਾਨ ‘ਤੇ ਕੰਮ ਕਰਦੇ ਸਨ। ਉਹ 15 ਨਵੰਬਰ ਨੂੰ ਸਵੇਰ ਦੀ ਸੈਰ ਲਈ ਗਿਆ ਸੀ ਪਰ ਘਰ ਵਾਪਸ ਨਹੀਂ ਆਇਆ। ਉਨ੍ਹਾਂ ਨੇ ਮਾਮਲੇ ਦੀ ਪੁਲਿਸ ਜਾਂਚ ਦੀ ਮੰਗ ਕੀਤੀ ਹੈ। ਦੂਜੇ ਪਾਸੇ ਮੌਕੇ ‘ਤੇ ਪਹੁੰਚੇ ਰੇਲਵੇ ਪੁਲਿਸ ਦੇ ਚੌਂਕੀ ਇੰਚਾਰਜ ਹਰਦੀਪ ਸਿੰਘ ਨੇ ਕਿਹਾ ਕਿ ਥਾਣਾ ਕਾਦੀਆਂ ਦੀ ਪੁਲਿਸ ਦੀ ਸੂਚਨਾ ਤੇ ਮੌਕੇ ਤੇ ਪਹੁੰਚੇ ਅਤੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।

LEAVE A REPLY

Please enter your comment!
Please enter your name here