ਨਾਭਾ ’ਚ ਲੋਕਾਂ ਹੱਥੇ ਚੜ੍ਹੇ ਤਿੰਨ ਲੁਟੇਰੇ; ਲੋਕਾਂ ਨੇ ਕੁਟਾਪੇ ਬਾਅਦ ਕੀਤੇ ਪੁਲਿਸ ਹਵਾਲੇ; ਰਾਹਗੀਰ ਨੂੰ ਘੇਰ ਕੇ ਲੁੱਟਣ ਦੀ ਕੋਸ਼ਿਸ਼

0
12

ਨਾਭਾ ਵਿਚ ਵਿਚ ਪੰਜ ਨੌਜਵਾਨਾਂ ਨੂੰ ਲੁੱਟ-ਖੋਹ ਕਰਨਾ ਉਸ ਵੇਲੇ ਮਹਿੰਗਾ ਪੈ ਗਿਆ ਜਦੋਂ ਮੌਕੇ ਤੇ ਇਕੱਠਾ ਹੋਏ ਲੋਕਾਂ ਨੇ ਤਿੰਨ ਜਣਿਆਂ ਨੂੰ ਫੜ ਕੇ ਕੁਟਾਪਾ ਚਾੜ ਦਿੱਤਾ। ਜਾਣਕਾਰੀ ਅਨੁਸਾਰ ਇਹ ਨੌਜਵਾਨ ਓਮ ਲਛਮੀ ਨਾਰਾਇਣ ਨਾਮ ਦੇ ਵਿਅਕਤੀ ਨੂੰ ਘੇਰ ਕੇ ਲੁੱਟ-ਖੋਹ ਕਰ ਰਹੇ ਸਨ। ਪੀੜਤ ਵੱਲੋਂ ਮੌਕੇ ਤੇ ਲੋਕ ਇਕੱਠਾ ਹੋ ਗਏ ਜਿਨ੍ਹਾਂ ਨੇ ਤਿੰਨ ਜਣਿਆਂ ਨੂੰ ਕਾਬੂ ਕਰ ਲਿਆ ਜਦਕਿ ਇਨ੍ਹਾਂ ਦੇ ਦੋ ਸਾਥੀ ਭੱਜਣ ਵਿਚ ਕਾਮਯਾਬ ਹੋ ਗਏ। ਲੋਕਾਂ ਨੇ ਤਿੰਨਾਂ ਦੇ ਕੱਪੜੇ ਉਤਾਰ ਕੇ ਛਿੱਤਰ-ਪਰੇਡ ਸ਼ੁਰੂ ਕਰ ਦਿੱਤੀ, ਜਿਸ ਦੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਨੇ। ਬਾਅਦ ਵਿਚ ਲੋਕਾਂ ਨੇ ਤਿੰਨਾਂ ਨੂੰ ਪੁਲਿਸ ਹਵਾਲੇ ਕਰ ਦਿੱਤਾ। ਪੁਲਿਸ ਨੇ ਤਿੰਨਾਂ ਨੂੰ ਹਿਰਾਸਤ ਵਿਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਐ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਨਾਭਾ ਦੇ ਡੀਐਸਪੀ ਗੁਰਿੰਦਰ ਸਿੰਘ ਬੱਲ ਨੇ ਦੱਸਿਆ ਕਿ ਫੜੇ ਗਏ ਮੁਲਜਮਾਂ ਦੀ  ਉਮਰ 20 ਤੋਂ 22 ਸਾਲ ਹੈ ਅਤੇ ਇਹ ਆਪਣੇ ਸ਼ੌਕ ਨੂੰ ਪੂਰਾ ਕਰਨ ਲਈ ਲੁੱਟ-ਖੋਹ ਕਰਦੇ ਸਨ। ਪੁਲਿਸ ਨੇ ਉਨ੍ਹਾਂ ਵਿਰੁੱਧ ਲੁੱਟ ਦਾ ਮਾਮਲਾ ਦਰਜ ਕਰਕੇ ਜੇਲ੍ਹ ਭੇਜ ਦਿੱਤਾ ਹੈ। ਜਾਣਕਾਰੀ ਅਨੁਸਾਰ ਇਹ ਨੌਜਵਾਨ ਰਾਤ ਸਮੇਂ ਰਾਹਗੀਰਾਂ ਨੂੰ ਨਿਸ਼ਾਨਾ ਬਣਾਉਂਦੇ ਸਨ। ਇਸੇ ਤਹਿਤ ਇਨ੍ਹਾਂ ਨੇ ਵਿਅਕਤੀ ਨੂੰ ਰੋਕ ਕੇ ਉਸਦੇ ਪੈਸੇ ਖੋਹੇ ਲਏ। ਇਸੇ ਦੌਰਾਨ ਪੀੜਤ ਨੇ ਰੌਲਾ ਪਾ ਦਿੱਤਾ ਜਿਸ ਤੋਂ ਬਾਅਦ ਇਕੱਠਾ ਹੋਏ ਰਾਹਗੀਰਾਂ ਨੇ ਇਨ੍ਹਾਂ ਦਾ ਪਿੱਛਾ ਕੀਤਾ।

ਇਨ੍ਹਾਂ ਵਿਚੋਂ ਦੋ ਜਣੇ ਭੱਜਣ ਵਿਚ ਕਾਮਯਾਬ ਰਹੇ ਜਦਕਿ ਤਿੰਨ ਨੂੰ ਲੋਕਾਂ ਨੇ ਕਾਬੂ ਕਰ ਲਿਆ। ਲੋਕਾਂ ਨੇ ਤਿੰਨਾਂ ਨੂੰ ਨੰਗੇ ਕਰ ਕੇ ਬੂਰੀ ਤਰ੍ਹਾਂ ਕੁੱਟਿਆ।  ਤਿੰਨਾਂ ਦੀ ਛਿੱਤਰ ਪਰੇਡ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਪੁਲਿਸ ਨੇ ਉਨ੍ਹਾਂ ਵਿਰੁੱਧ ਲੁੱਟ ਦਾ ਮਾਮਲਾ ਦਰਜ ਕਰਕੇ ਉਨ੍ਹਾਂ ਦਾ ਪੁਲਿਸ ਰਿਮਾਂਡ ਹਾਸਲ ਕਰ ਲਿਆ ਹੈ। ਮੁਲਜਮਾਂ ਦੀ ਪਛਾਣ ਅਰਮਾਨ, ਰਾਜਾ ਅਤੇ ਜਸ਼ਨਦੀਪ ਵਜੋਂ ਹੋਈ ਹੈ, ਸਾਰੇ ਕੁਲਾਰ ਮੰਡੀ, ਨਾਭਾ ਦੇ ਰਹਿਣ ਵਾਲੇ ਹਨ, ਅਤੇ ਦੋ ਹੋਰ ਜੋ ਅਜੇ ਵੀ ਫਰਾਰ ਹਨ, ਦੀ ਭਾਲ ਕੀਤੀ ਜਾ ਰਹੀ ਹੈ। ਉਨ੍ਹਾਂ ਵਿਰੁੱਧ ਧਾਰਾ 379B ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

LEAVE A REPLY

Please enter your comment!
Please enter your name here