
ਮਲੋਟ ਸ਼ਹਿਰ ਦੀ ਇਕ ਮਸ਼ਹੂਰ ਮਹਿਲਾ ਡਾਕਟਰ ’ਤੇ ਮਹਿਲਾ ਦੇ ਜਨੇਪੇ ਦੌਰਾਨ ਅਣਗਹਿਲੀ ਵਰਤਣ ਦੇ ਗੰਭੀਰ ਇਲਜਾਮ ਲੱਗੇ ਨੇ। ਪਰਿਵਾਰ ਦਾ ਇਲਜ਼ਾਮ ਐ ਕਿ ਡਾਕਟਰ ਨੇ ਜਨੇਪੇ ਦੌਰਾਨ ਕੀਤੇ ਅਪਰੇਸ਼ਨ ਚ ਅਣਗਹਿਲੀ ਵਰਤੀ ਜਿਸ ਕਾਰਨ ਮਹਿਲਾ ਦੀ ਬੱਚੇਦਾਨੀ ਕੱਢਣੀ ਪਈ ਐ। ਪਰਿਵਾਰ ਨੇ ਕਿਹਾ ਕਿ ਡਾਕਟਰ ਦੇ ਕਾਰਨ ਮਹਿਲਾ ਹੋਰ ਬੱਚੇ ਨੂੰ ਜਨਮ ਨਹੀਂ ਦੇ ਸਕਦੀ, ਇਸ ਲਈ ਡਾਕਟਰ ਖਿਲਾਫ ਕਾਰਵਾਈ ਹੋਣੀ ਚਾਹੀਦੀ ਐ। ਉਧਰ ਡਾਕਟਰ ਨੇ ਖੁਦ ਦੇ ਲੱਗ ਦੋਸ਼ ਨਕਾਰੇ ਹਨ।
ਪਰਿਵਾਰ ਵੱਲੋਂ ਸ਼ਹਿਰ ਵਾਸੀਆਂ ਦੀ ਮੌਜੂਦਗੀ ਵਿਚ ਕੀਤੀ ਪ੍ਰੈਸ ਕਾਨਫਰੰਸ ਦੌਰਾਨ ਸ਼ਹਿਰ ਦੀ ਡਾਕਟਰ ਉਪਰ ਆਰੋਪ ਲਗਾਉਂਦੇ ਦੱਸਿਆ ਕੇ ਉਨ੍ਹਾਂ ਦੀ ਨੂੰਹ ਪ੍ਰਿਆ ਪਾਰਖ ਦਾ ਡਾਕਟਰ ਨੇ ਆਪਰੇਸ਼ਨ ਕਰ ਕੇ ਜਨੇਪਾ ਕਰਵਾਇਆ ਸੀ, ਜਿਸ ਨੇ ਇਕ ਬੱਚੀ ਨੂੰ ਜਨਮ ਦਿੱਤਾ ਸੀ। ਪਰਿਵਾਰ ਦਾ ਇਲਜਾਮ ਐ ਕਿ ਡਾਕਟਰ ਨੇ ਆਪਰੇਸ਼ਨ ਦੌਰਾਨ ਅਣਗਹਿਲੀ ਵਰਤੀ, ਜਿਸ ਕਾਰਨ ਉਨ੍ਹਾਂ ਦੀ ਨੂੰਹ ਦੀ ਬੱਚੇਦਾਨੀ ਕਢਵਾਉਣੀ ਪਈ ਐ ਅਤੇ ਪੀੜਤਾਂ ਅਜੇ ਵੀ ਇਲਾਜ ਅਧੀਨ ਐ।
ਪਰਿਵਾਰ ਦਾ ਇਲਜਾਮ ਐ ਕਿ ਡਾਕਟਰ ਦੀ ਅਣਗਹਿਲੀ ਕਾਰਨ ਪੀੜਤਾਂ ਨੂੰ ਲੰਮੇ ਇਲਾਜ ਦੇ ਨਾਲ ਨਾਲ ਬੱਚੇਦਾਨੀ ਕਢਵਾਉਣੀ ਪਈ ਐ। ਪਰਿਵਾਰ ਦਾ ਕਹਿਣਾ ਐ ਕਿ ਪੀੜਤਾ ਦੀ ਉਮਰ 23 ਸਾਲ ਐ ਅਤੇ ਹੁਣ ਉਹ ਅੱਗੇ ਮਾਂ ਨਹੀਂ ਬਣ ਸਕਦੀ। ਇਸੇ ਦੌਰਾਨ ਪਰਿਵਾਰ ਦੇ ਹੱਕ ਵਿਚ ਨਿਤਰੇ ਬ੍ਰਾਹਮਣ ਸਭਾ ਦੇ ਯੂਥ ਪ੍ਰਧਾਨ ਨੇ ਵੀ ਇਸ ਘਟਨਾ ਦੀ ਸਖਤ ਸ਼ਬਦਾਂ ਵਿਚ ਨਿਦਾ ਕਰਦੇ ਹੋਏ ਇਨਸਾਫ ਦੀ ਮੰਗ ਕੀਤੀ ਐ।
ਦੂਸਰੇ ਪਾਸੇ ਕਮਰਾ ਹਸਪਤਾਲ ਦੀ ਡਾਕਟਰ ਪੂਜਾ ਕਮਰਾ ਨੇ ਆਪਣੇ ਉਪਰ ਲੱਗੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਦੇ ਦੱਸਿਆ ਕਿ ਇਕ ਪ੍ਰਿਯਾ ਨਾਮ ਦੀ ਔਰਤ ਦੀ ਡਲਿਵਰੀ ਇਥੋਂ ਹੋਈ ਸੀ ਜਿਸ ਦੇ ਇਕ ਬੱਚੀ ਪੈਦਾ ਹੋਈ ਅਤੇ ਠੀਕ ਡਲਿਵਰੀ ਹੋਣ ਉਪਰੰਤ ਛੁੱਟੀ ਲੈ ਕੇ ਘਰ ਚਲੇ ਗਏ ਸਨ ਪਰ ਕੁਝ ਦਿਨ ਬੁਖਾਰ ਹੋਇਆ ਸੀ ਪਰ ਡਲਿਵਰੀ ਦੌਰਾਨ ਕਿਸੇ ਵੀ ਤਰ੍ਹਾਂ ਦੀ ਕੋਈ ਅਣਗਹਿਲੀ ਨਹੀਂ ਵਰਤੀ ਗਈ ਹੈ।

