Uncategorized ਬਟਾਲਾ ਨਗਰ ਨਿਗਮ ਨੂੰ ਮਿਲੀ ਨਵੀਂ ਛੋਟੀ ਫਾਇਰ ਬ੍ਰਿਗੇਡ ਗੱਡੀ/ ਹਲਕਾ ਵਿਧਾਇਕ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਨੇ ਕੀਤਾ ਸਪੁਰਦ By admin - May 12, 2025 0 7 Facebook Twitter Pinterest WhatsApp ਪੰਜਾਬ ਸਰਕਾਰ ਵੱਲੋਂ ਬਟਾਲਾ ਫਾਇਰ ਬ੍ਰਿਗੇਡ ਟੀਮ ਨੂੰ ਲੱਖਾ ਰੁਪਏ ਕੀਮਤ ਲਾਗਤ ਨਾਲ ਆਧੁਨਿਕ ਸਹੂਲਤਾ ਵਾਲਾ ਸਾਜੋ-ਸਮਾਨ ਅਤੇ ਛੋਟੀ ਗੱਡੀ ਮੁਹੱਈਆ ਕਰਵਾਈ ਗਈ ਐ। ਇਹ ਗੱਡੀ ਭੀੜ-ਭਾੜ ਵਾਲੇ ਇਲਾਕਿਆਂ ਅੰਦਰ ਅੱਗ ਦੀਆਂ ਘਟਨਾਵਾਂ ਤੇ ਕਾਬੂ ਪਾਉਣ ਵਿਚ ਮਦਦਗਾਰ ਸਾਬਤ ਹੋਵੇਗੀ। ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ ਬਟਾਲਾ ਦੇ ਵਿਧਾਇਕ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਨੇ ਸ਼ਹਿਰ ਦੇ ਅੰਦਰੂਨੀ ਹਿੱਸਿਆਂ ਅੰਦਰ ਅੱਗ ਲੱਗਣ ਦੀ ਸੂਰਤ ਵਿਚ ਛੋਟੇ ਵਾਹਨ ਦੀ ਲੋੜ ਸੀ, ਜਿਸ ਨੂੰ ਪੂਰਾ ਕਰਨ ਲਈ ਇਹ ਵਾਹਨ ਮੁਹੱਈਆ ਕਰਵਾਇਆ ਗਿਆ ਐ। ਉਨ੍ਹਾਂ ਕਿਹਾ ਕਿ ਇਹ ਚਰੌਕਣੀ ਮੰਗ ਸੀ, ਜਿਸ ਨੂੰ ਪੂਰਾ ਕੀਤਾ ਗਿਆ ਐ। ਹਰਿਆਣਾ ਨਾਲ ਚੱਲ ਰਹੀ ਪਾਣੀ ਵਿਵਾਦ ਬਾਰੇ ਉਨ੍ਹਾਂ ਕਿਹਾ ਕਿ ਵਿਰੋਧੀ ਪਾਰਟੀਆ ਵਾਲੇ ਕਦੇ ਆਪਣੇ ਆਪ ਨੂੰ ਪੰਜਾਬ ਦੇ ਪਾਣੀ ਦੇ ਰਾਖੇ ਦੱਸਦੇ ਸਨ ਪਰ ਅੱਜ ਇਨ੍ਹਾਂ ਦੀ ਹਰੀਕਤ ਸਾਹਮਣੇ ਆ ਗਈ ਐ। ਉਨ੍ਹਾਂ ਕਿਹਾ ਕਿ ਕੇਵਲ ਆਮ ਆਦਮੀ ਪਾਰਟੀ ਦੀ ਸੀਐਮ ਮਾਨ ਦੀ ਅਗਵਾਈ ਹੇਠ ਪਾਣੀਆਂ ਦੇ ਹੱਕੀ ਲੜਾਈ ਲੜ ਰਹੀ ਐ। ਉਨ੍ਹਾਂ ਕਿਹਾ ਕਿ ਇਹ ਪਾਣੀ ਤੇ ਪੰਜਾਬ ਦਾ ਹੱਕ ਹੈ, ਇਸ ਲਈ ਆਮ ਆਦਮੀ ਪੂਰੀ ਤਨਦੇਹੀ ਨਾਲ ਇਸ ਤੇ ਪਹਿਰਾ ਦਿੰਦੀ ਰਹੇਗੀ।