ਮੋਗਾ ਪੁਲਿਸ ਵੱਲੋਂ ਨਸ਼ੀਲੀਆ ਗੋਲੀਆਂ ਸਮੇਤ ਇਕ ਕਾਬੂ; 4 ਸੌ ਨਸ਼ੀਲੀਆ ਗੋਲੀਆਂ ਤੇ ਢਾਈ ਲੱਖ ਕੈਪਸੂਲ ਬਰਾਮਦ

0
13

ਮੋਗਾ ਪੁਲਿਸ ਨੇ ਨਸ਼ੀਲੀਆਂ ਗੋਲੀਆਂ ਦਾ ਜ਼ਖੀਰਾ ਬਰਾਮਦ ਕਰਨ ਵਿਚ ਸਫਲਤਾ ਹਾਸਲ ਕੀਤੀ ਐ। ਪੁਲਿਸ ਨੇ ਇਕ ਵਿਅਕਤੀ ਨੂੰ ਕਾਬੂ ਕਰ ਕੇ ਇਸ ਦੇ ਕਬਜੇ ਵਿਚੋਂ 400 ਨਸ਼ੀਲੀਆਂ ਗੋਲੀਆਂ ਅਤੇ ਢਾਈ ਲੱਖ ਨਸ਼ੀਲੇ ਕੈਪਸੂਲ ਬਰਾਮਦ ਕੀਤੇ ਨੇ। ਪੁਲਿਸ ਨੂੰ ਇਤਲਾਹ ਮਿਲੀ ਸੀ ਕਿ ਗਲੀ ਨੰਬਰ-7 ਦਾ ਵਾਸੀ ਜਸਕਰਨ ਸਿੰਘ ਪੁੱਤਰ ਇੰਦਰਵੀਰ ਸਿੰਘ ਨਸ਼ੀਲੀਆਂ ਗੋਲੀਆਂ ਵੇਚਣ ਦਾ ਧੰਦਾ ਕਰਦਾ ਐ। ਪੁਲਿਸ ਨੇ ਮੁਲਜਮ ਤੋਂ ਗੋਲੀਆਂ ਬਰਾਮਦ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਐ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸਪੀਐਚ ਸੰਦੀਪ ਸਿੰਘ ਮੰਡ ਨੇ ਕਿਹਾ ਕਿ CIA ਸਟਾਫ ਮੋਗਾ ਨੂੰ ਉਕਤ ਵਿਅਕਤੀ ਵੱਲੋਂ ਕ੍ਰਿਸ਼ਨਾ ਨਗਰ ਮੋਗਾ ਵਿਖੇ ਇੱਕ ਕਮਰਾ ਕਿਰਾਏ ਤੇ ਲੈ ਕੇ ਉੱਥੇ ਨਸ਼ੀਲੀਆਂ ਗੋਲੀਆਂ ਵੇਚਣ ਦਾ ਧੰਦਾ ਕਰਨ ਦੀ ਇਤਲਾਹ ਮਿਲੀ ਸੀ। ਪੁਲਿਸ ਨੇ ਇਤਲਾਹ ਦੇ ਆਧਾਰ ਤੇ ਕਾਰਵਾਈ ਕਰਦਿਆਂ ਉਕਤ ਕਮਰੇ ਤੇ ਰੇਡ ਕਰਕੇ ਦੋਸੀ ਜਸਕਰਨ ਸਿੰਘ ਨੂੰ ਕਾਬੂ ਕੀਤਾ ਅਤੇ ਇਸ ਦੇ ਕਮਰੇ ਦੀ ਸਰਚ ਕਰਨ ਤੇ ਕਮਰੇ ਵਿੱਚੋ 400 ਨਸ਼ੀਲੀਆ ਗੋਲੀਆ ਮਾਰਕਾ Tramadol ਅਤੇ 2,50,000 ਪਾਬੰਦੀ ਸ਼ੁਦਾ ਨਸੀਲੇ Pregabalin Capsules ਬਰਾਮਦ ਹੋਏ ਜਿਸ ਤੇ ਜਸਕਰਨ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ। ਮੁਲਜਮ ਨੂੰ ਅਦਾਲਤ ਵਿਚ ਪੇਸ਼ ਕਰ ਕੇ ਰਿਮਾਂਡ ਹਾਸਲ ਕਰਨ ਬਾਅਦ ਅਗਲੀ ਪੁਛਗਿੱਛ ਕੀਤੀ ਜਾਵੇਗੀ। ਪੁਲਿਸ ਨੂੰ ਮੁਲਜਮ ਦੀ ਪੁਛਗਿੱਛ ਦੌਰਾਨ ਹੋਰ ਖੁਲਾਸੇ ਹੋਣ ਦੀ ਉਮੀਦ ਐ।

LEAVE A REPLY

Please enter your comment!
Please enter your name here