ਚੰਡੀਗੜ੍ਹ ’ਚ ਚੋਣ ਕਮਿਸ਼ਨ ਨੂੰ ਮਿਲਿਆ ਅਕਾਲੀ ਦਲ ਦਾ ਵਫਦ; ਸਰਕਾਰੀ ਧੱਕੇਸ਼ਾਹੀ ਦੀ ਸ਼ਿਕਾਇਤ; ਸਰਕਾਰ ਵੱਲ ਸਾਧੇ ਤਿੱਖੇ ਨਿਸ਼ਾਨੇ, ਸ਼ਰੇਆਮ ਧੱਕੇ ਦੇ ਇਲਜ਼ਾਮ

0
16

ਸ਼੍ਰੋਮਣੀ ਅਕਾਲੀ ਦਲ ਨੇ ਸਟੇਟ ਚੋਣ ਕਮਿਸ਼ਨ ਕੋਲ ਸ਼ਿਕਾਇਤ ਦੇ ਕੇ ਪੰਜਾਬ ਸਰਕਾਰ ’ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਵਿਚ ਕਥਿਤ ਧਾਂਦਲੀ ਦੇ ਇਲਜਾਮ ਲਾਏ ਨੇ। ਸਟੇਟ ਚੋਣ ਕਮਿਸ਼ਨ ਨੂੰ ਸ਼ਿਕਾਇਤ ਦੇਣ ਬਾਅਦ ਮੀਡੀਆ ਨੂੰ ਸੰਬੋਧਨ ਹੁੰਦਿਆ ਪਾਰਟੀ ਦੇ ਮੁੱਖ ਬੁਲਾਰਾ ਅਰਸ਼ਦੀਪ ਕਲੇਰ ਨੇ ਕਿਹਾ ਕਿ ਸਰਕਾਰ ਚੋਣਾਂ ਜਿੱਤਣ ਲਈ ਹਰ ਹਰਬਾ ਵਰਤ ਰਹੀ ਐ। ਉਨ੍ਹਾਂ ਕਿਹਾ ਕਿ ਸਟੇਟ ਚੋਣ ਕਮਿਸ਼ਨ ਦਫਤਰ ਵਿਚ ਵੀ ਕੋਈ ਜ਼ਿੰਮੇਵਾਰ ਅਧਿਕਾਰੀ ਮੌਜੂਦ ਨਹੀਂ ਐ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਇਸੇ ਤਰ੍ਹਾਂ ਹੀ ਚੋਣ ਜਿੱਤਣੀ ਐ ਤਾਂ ਉਸ ਨੂੰ ਬਿਨਾਂ ਚੋਣ ਕਰਵਾਏ ਖੁਦ ਨੂੰ ਜੇਤੂ ਐਲਾਨ ਦੇਣਾ ਚਾਹੀਦਾ ਐ।

ਪੰਜਾਬ ਸਰਕਾਰ ਦੇ ਅਧਿਕਾਰੀਆਂ ਉਤੇ ਸਰਕਾਰ ਦੀ ਸ਼ਹਿ ਤੇ ਸ਼ਰੇਆਮ ਪੱਖਪਾਤ ਦੇ ਇਲਜਾਮ ਲਾਉਂਦਿਆਂ ਅਕਾਲੀ ਆਗੂ ਨੇ ਕਿਹਾ ਕਿ ਜਿਹੜੇ ਸੰਵਿਧਾਨ ਦੀਆਂ ਸ਼ਕਤੀਆਂ ਤਹਿਤ ਇਹ ਲੋਕ ਵਿਰੋਧੀਆਂ ਨਾਲ ਧੱਕਾ ਕਰ ਰਹੇ ਨੇ, ਸਮਾਂ ਆਉਣ ਤੇ ਉਸੇ ਸੰਵਿਧਾਨ ਤਹਿਤ ਇਨ੍ਹਾਂ ਤੋਂ ਜਵਾਬ ਮੰਗਿਆ ਜਾਵੇਗਾ। ਉਨ੍ਹਾਂ ਕਿਹਾ ਕਿ ਅਕਾਲੀ ਦਲ ਚੁੱਪ ਕਰ ਕੇ ਨਹੀਂ ਬੈਠੇਗਾ ਅਤੇ ਇਸ ਧੱਕੇ ਖਿਲਾਫ ਅਦਾਲਤਾਂ ਤਕ ਪਹੁੰਚ ਕੀਤੀ ਜਾਵੇਗੀ।

LEAVE A REPLY

Please enter your comment!
Please enter your name here