ਜਲੰਧਰ ’ਚ ਬਿਲਡਿੰਗ ਤੋਂ ਡਿੱਗਣ ਕਾਰਨ ਮਜਦੂਰ ਦੀ ਮੌਤ; ਪੇਂਟ ਕਰਨ ਦੌਰਾਨ ਅਚਾਨਕ ਥੱਲੇ ਡਿੱਗੇ ਦੋ ਮਜ਼ਦੂਰ

0
12

 

ਜਲੰਧਰ ਦੇ ਕੂਲ ਰੋਡ ‘ਤੇ ਅੱਜ ਉਸ ਵੇਲੇ ਵੱਡਾ ਹਾਦਸਾ ਵਾਪਰ ਗਿਆ ਜਦੋਂ ਇੱਥੇ ਇਕ ਬਿਡਲਿੰਗ ਤੇ ਕੰਮ ਕਰ ਰਹੇ ਦੋ ਮਜਦੂਰ ਅਚਾਨਕ ਥੱਲੇ ਡਿੱਗ ਗਏ। ਇਨ੍ਹਾਂ ਵਿਚੋਂ ਇਕ ਮਜਦੂਰ ਦੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ ਦੂਜੇ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਐ। ਖਬਰਾਂ ਮੁਤਾਬਕ ਇਹ ਹਾਦਸਾ ਪੰਜਵੀਂ ਮੰਜਿਲ ਤੋਂ ਡਿੱਗਣ ਕਾਰਨ ਵਾਪਰਿਆ ਐ। ਘਟਨਾ ਤੋਂ ਬਾਦ ਮੌਕੇ ਤੇ ਪਹੁੰਚੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਐ।

ਜਾਣਕਾਰੀ ਅਨੁਸਾਰ ਇੱਥੇ ਪੰਜਾਬ ਨੈਸ਼ਨਲ ਬੈਂਕ ਦੇ ਨਾਲ ਲੱਗਦੀ ਇਮਾਰਤ ਵਿੱਚ ਪੇਂਟਿੰਗ ਦਾ ਕੰਮ ਚੱਲ ਰਿਹਾ ਸੀ। ਇਸੇ ਦੌਰਾਨ ਇਮਾਰਤ ਦੀ ਪੰਜਵੀਂ ਮੰਜਲ ਤੇ ਕੰਮ ਕਰ ਰਹੇ ਦੋ ਮਜਦੂਰ ਅਚਾਨਕ ਥੱਲੇ ਡਿੱਗ ਗਏ ਜਿਸ ਕਾਰਨ ਇਕ ਦੀ ਮੌਕੇ ਤੇ ਮੌਤ ਹੋ ਗਈ  ਜਦਕਿ ਦੂਜੇ ਨੂੰ ਹਸਪਤਾਲ ਪਹੁੰਚਾਇਆ ਗਿਆ ਐ। ਸੂਚਨਾ ਮਿਲਣ ‘ਤੇ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਦਾ ਕਹਿਣਾ ਹੈ ਕਿ ਉਹ ਮਜ਼ਦੂਰਾਂ ਦੇ ਸੁਰੱਖਿਆ ਉਪਕਰਨ ਪਹਿਨੇ ਹੋਣ ਦੀ ਜਾਂਚ ਕਰ ਰਹੀ ਐ।

ਸਥਾਨਕ ਵਸਨੀਕਾਂ ਦਾ ਦਾਅਵਾ ਹੈ ਕਿ ਹਾਦਸਾ ਸੁਰੱਖਿਆ ਬੈਲਟ ਟੁੱਟਣ ਕਾਰਨ ਹੋਇਆ ਐ। ਇੱਕ ਨੌਜਵਾਨ ਦੀ ਬੈਲਟ ਟੁੱਟ ਗਈ ਸੀ, ਜਿਸ ਨੂੰ ਦੂਜੇ ਨੇ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਦੋਵੇਂ ਨੌਜਵਾਨ ਪੰਜਵੀਂ ਮੰਜ਼ਿਲ ਤੋਂ ਡਿੱਗ ਪਏ। ਮੌਕੇ ‘ਤੇ ਮੌਜੂਦ ਇੱਕ ਵਿਅਕਤੀ ਦੇ ਦੱਸਣ ਮੁਤਾਬਕ ਇਹ ਹਾਦਸਾ ਉਦੋਂ ਹੋਇਆ ਜਦੋਂ ਇੱਕ ਵਿਅਕਤੀ ਫਿਸਲ ਗਿਆ ਤਾਂ ਦੂਜੇ ਨੇ ਉਸਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਦੋਵੇਂ ਹਾਦਸੇ ਦਾ ਸ਼ਿਕਾਰ ਹੋ ਗਏ, ਜਿਸ ਕਾਰਨ ਦੋਵਾਂ ਦੀ ਮੌਤ ਹੋ ਗਈ। ਬੱਸ ਸਟੈਂਡ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਲਾਸ਼ਾਂ ਨੂੰ ਸਿਵਲ ਹਸਪਤਾਲ ਭੇਜ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਐ।

LEAVE A REPLY

Please enter your comment!
Please enter your name here