ਮਲੋਟ ’ਚ ਵਿਦਿਆਰਥੀਆਂ ਦੀ ਕਾਰ ਨੂੰ ਹਾਦਸਾ; ਦੋ ਟਰੱਕਾਂ ਵਿਚਾਲੇ ਫਸੀ ਵਿਦਿਆਰਥੀਆਂ ਦੀ ਕਾਰ; ਚਕਨਾਚੂਰ ਹੋਈ ਕਾਰ, ਜਾਨੀ ਨੁਕਸਾਨ ਤੋਂ ਬਚਾਅ

0
9

ਮਲੋਟ ’ਚ ਲਾਈਟਾਂ ਵਾਲੇ ਚੌਂਕ ਵਿਚ ਅੱਜ ਉਸ ਵੇਲੇ ਵੱਡਾ ਹਾਦਸਾ ਵਾਪਰ ਗਿਆ ਜਦੋਂ ਲਾਈਟਾਂ ਤੇ ਖੜ੍ਹੀ ਇਕ ਕਾਰ ਨੂੰ ਪਿੱਛੋਂ ਆਉਂਦੇ ਟਰੱਕ ਨੇ ਟੱਕਰ ਮਾਰ ਦਿੱਤੀ। ਹਾਦਸਾ ਇੰਨਾ ਭਿਆਨਕ ਸੀ ਕਿ ਟਰੱਕ ਕਾਰ ਨੂੰ ਕਾਫੀ ਦੂਰ ਤੱਕ ਅੱਗੇ ਲੈ ਗਿਆ ਜੋ ਅੱਗੇ ਖੜ੍ਹੇ ਟਰੱਕ ਹੇਠਾਂ ਜਾ ਵੜ੍ਹੀ। ਕਾਰ ਵਿਚ ਤਿੰਨ ਵਿਦਿਆਰਥੀ ਸਵਾਰ ਸਨ ਜੋ ਪੇਪਰ ਦੇਣ ਜਾ ਰਹੇ ਸਨ। ਹਾਦਸੇ ਵਿਚ ਵਿਦਿਆਰਥੀਆਂ ਦਾ ਬਚਾਅ ਹੋ ਗਿਆ ਐ ਜਦਕਿ ਕਾਰ ਬੂਰੀ ਤਰ੍ਹਾਂ ਚਕਨਾਚੂਰ ਹੋ ਗਈ ਐ। ਘਟਨਾ ਤੋਂ ਬਾਦ ਟਰੱਕ ਚਾਲਕ ਮੌਕੇ ਤੋਂ ਫਰਾਰ ਹੋ ਗਏ। ਘਟਨਾ ਤੋਂ ਬਾਅਦ ਮੌਕੇ ਪਹੁੰਚੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਐ।

ਜਾਣਕਾਰੀ ਅਨੁਸਾਰ 3 ਵਿਦਿਆਰਥੀ ਕਾਰ ਦੇ ਵਿੱਚ ਸਵਾਰ ਹੋ ਕੇ ਪੇਪਰ ਦੇਣ ਜਾ ਰਹੇ ਹਨ। ਕਾਰ ਦੀ ਰਫਤਾਰ ਵੀ ਤੇਜ਼ ਦੱਸੀ ਜਾ ਰਹੀ ਸੀ ਜੋ ਪਹਿਲਾਂ ਅੱਗੇ ਜਾ ਰਹੇ ਟੱਕਰ ਵਿੱਚ ਜਾ ਵੱਜੀ ਤੇ ਪਿੱਛੋਂ ਆ ਰਹੇ ਟਰੱਕ ਦੀ ਵੀ ਬ੍ਰੇਕ ਨਾ ਲੱਗੀ, ਜਿਸ ਕਾਰਨ ਕਾਰ ਦੋਵਾਂ ਟਰੱਕ ਦੇ ਵਿਚਾਲੇ ਆ ਗਈ। ਤਸਵੀਰਾਂ ਭਿਆਨਕ ਸੜਕ ਹਾਦਸੇ ਦੀਆਂ ਨੇ ਜਿੱਥੇ ਇੱਕ ਕਾਰ 2 ਟਰੱਕਾਂ ਵਿਚਾਲੇ ਪਿਚਕ ਗਈ। ਘਟਨਾ ਤੋਂ ਬਾਅਦ ਦੋਵੇਂ ਟਰੱਕ ਚਾਲਕ ਮੌਕੇ ਤੋਂ ਫਰਾਰ ਹੋ ਗਏ। ਮੌਕੇ ਤੇ ਪਹੁੰਚੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਐ।

LEAVE A REPLY

Please enter your comment!
Please enter your name here