ਬਟਾਲਾ ਪੁਲਿਸ ਵੱਲੋਂ ਅਸਲੇ ਸਮੇਤ ਸ਼ੱਕੀ ਕਾਬੂ; ਮੁਲਜ਼ਮ ਤੋਂ ਇਕ ਪਿਸਟਲ ਤੇ ਕਾਰਤੂਸ ਬਰਾਮਦ

0
11

ਬਟਾਲਾ ਪੁਲਿਸ ਨੇ ਇਕ ਸ਼ੱਕੀ ਵਿਅਕਤੀ ਨੂੰ ਅਸਲੇ ਸਮੇਤ ਗ੍ਰਿਫਤਾਰ ਕੀਤਾ ਐ। ਜਾਣਕਾਰੀ ਅਨੁਸਾਰ ਸਥਾਨਕ ਬੱਸ ਸਟੈਂਡ ਪੁਲਿਸ ਚੌਕੀ ਦੀ ਪੁਲਿਸ ਨੇ ਜਲੰਧਰ ਰੋਡ ਤੇ ਨਾਕਾਬੰਦੀ ਕੀਤੀ ਹੋਈ ਸੀ। ਇਸ ਦੌਰਾਨ ਇਕ ਸ਼ੱਕੀ ਵਿਅਕਤੀ ਨੇ ਨਾਕਾ ਵੇਖ ਕੇ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਮੁਲਾਜਮਾਂ ਨੇ ਉਸ ਦਾ ਪਿੱਛਾ ਕਰਦਿਆਂ ਕਾਬੂ ਕਰ ਲਿਆ। ਤਲਾਸ਼ੀ ਦੌਰਾਨ ਉਸ ਕੋਲੋਂ ਇਕ ਪਿਸਟਲ, ਮੈਗਜ਼ੀਨ ਤੇ ਜਿੰਦਾ ਕਾਰਤੂਸ ਬਰਾਮਦ ਹੋਏ ਹਨ। ਪੁਲਿਸ ਨੇ ਮੁਲਜਮ ਦਾ ਰਿਮਾਂਡ ਲੈ ਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਐ।

ਪੁਲਿਸ ਨੂੰ ਮੁਲਜਮ ਦੇ ਕਤਲ ਅਤੇ ਹਥਿਆਰਾਂ ਦੀ ਸਮਗਲਿੰਗ ਵਿਚ ਸ਼ਾਮਲ ਹੋਣ ਦਾ ਸ਼ੱਕ ਐ। ਬੱਸ ਸਟੈਂਡ ਦੇ ਚੌਂਕੀ ਇੰਚਾਰਜ ਜਗਤਾਰ ਸਿੰਘ ਦੇ ਦੱਸਣ ਮੁਤਾਬਕ ਸੋਸ਼ਲ ਮੀਡੀਆ ਹੈਂਡਲਾ ਤੋਂ ਅਜਿਹੇ ਸਬੂਤ ਮਿਲੇ ਹਨ ਕਿ ਗ੍ਰਿਫਤਾਰ ਕੀਤਾ ਗਿਆ ਨੌਜਵਾਨ ਸ਼ੱਕੀ ਅਤੇ ਅਪਰਾਧਿਕ ਗਤੀਵਿਧੀਆਂ ਵਿੱਚ ਸ਼ਾਮਿਲ ਹੈ। ਇਸਦੇ ਹਰੀਕੇ ਦੇ ਕਿਸੇ ਵਿਅਕਤੀ ਨਾਲ ਸਬੰਧ ਹਨ ਜਿਸ ਕੋਲੋਂ ਇਹ ਹਥਿਆਰ ਵਗੈਰਾ ਲੈਂਦਾ ਹੈ ਅਤੇ ਬਰਾਮਦ ਪਿਸਤੌਲ ਵੀ ਉਸ ਕੋਲੋਂ ਹੀ ਲਈ ਗਈ ਸੀ।

ਇਸ ਨੇ ਜਲੰਧਰ ਰੋਡ ਤੋਂ ਨਾਕਾ ਵੇਖ ਕੇ ਗਲੀ ਰਾਹੀ ਭੱਜਣ ਦੀ ਕੋਸ਼ਿਸ਼ ਕੀਤੀ ਪਰ ਬੱਸ ਸਟੈਂਡ ਦੀ ਪੁਲਿਸ ਪਹਿਲਾਂ ਇਸ ਦੀਆਂ ਸ਼ੱਕੀ ਗਤੀਵਿਧੀਆਂ ਦੇਖ ਕੇ ਇਸ ’ਤੇ ਨਜ਼ਰ ਰੱਖ ਰਹੀ ਸੀ, ਜਿਸ ਦੇ ਚਲਦਿਆਂ ਪੁਲਿਸ ਨੇ ਭੱਜਣ ਦੀ ਕੋਸ਼ਿਸ਼ ਕਰਦੇ ਨੂੰ ਪਿੱਛਾ ਕਰ ਕੇ ਗ੍ਰਿਫਤਾਰ ਕਰ ਲਿਆ। ਗ੍ਰਿਫਤਾਰ ਨੌਜਵਾਨ ਨੂੰ ਅਦਾਲਤ ਵਿੱਚ ਪੇਸ਼ ਕਰਕੇ ਤਿੰਨ ਦਿਨ ਦਾ ਰਿਮਾਂਡ ਹਾਸਿਲ ਕੀਤਾ ਗਿਆ ਹੈ। ਪੁਲਿਸ ਨੂੰ ਮੁਲਜਮ ਦੀ ਅਗਲੀ ਪੁਛਗਿੱਛ ਦੌਰਾਨ ਹੋਰ ਖੁਲਾਸੇ ਹੋਣ ਦੀ ਉਮੀਦ ਐ।

LEAVE A REPLY

Please enter your comment!
Please enter your name here