ਆਪ ਵਿਧਾਇਕ ਰੰਧਾਵਾ ਦੇ ਬਿਆਨ ਦਾ ਮੁੱਦਾ ਗਰਮਾਇਆ; ਐਸਜੀਪੀਸੀ ਵੱਲੋਂ ਦਸਤਾਰ ਬਾਰੇ ਟਿੱਪਣੀ ਦੀ ਸਖਤ ਨੋਟਿਸ; ਗੁਰਚਰਨ ਸਿੰਘ ਗਰੇਵਾਲ ਨੇ ਬਿਆਨ ਜਾਰੀ ਕਰ ਚੁੱਕੇ ਸਵਾਲ

0
14

 

ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਦੀਪ ਸਿੰਘ ਰੰਧਾਵਾ ਵੱਲੋਂ ਪੱਗ ਬਾਰੇ ਦਿੱਤੇ ਵਿਵਾਦਿਤ ਬਿਆਨ ਦਾ ਮੁੱਦਾ ਗਰਮਾ ਗਿਆ ਐ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਗੁਰਚਰਨ ਸਿੰਘ ਗਰੇਵਾਲ ਨੇ ਬਿਆਨ ਦਾ ਸਖਤ ਨੋਟਿਸ ਲੈਂਦਿਆਂ ਇਸ ਨੂੰ ਅਤਿ ਮੰਦਭਾਗਾ ਕਰਾਰ ਦਿੱਤਾ ਐ। ਉਨ੍ਹਾਂ ਕਿਹਾ ਕਿ ਆਪ ਵਿਧਾਇਕ ਨੇ ਪੱਗਾਂ ਨੂੰ ਕਿੱਲ ਲੱਗਣ ਦੀ ਟਿੱਪਣੀ ਕਰ ਕੇ ਆਪਣੀ ਮਾਨਸਿਕਤਾ ਜਾਹਰ ਕਰ ਦਿੱਤੀ ਐ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪ ਵਿਧਾਇਕ ਦੇ ਇਸ ਬਿਆਨ ਦਾ ਸਖਤ ਸ਼ਬਦਾਂ ਵਿਚ ਵਿਰੋਧ ਕਰਦੀ ਐ। ਉਨ੍ਹਾਂ ਇਸ ਲਈ ਸਰਕਾਰ ਤੋਂ ਮੁਆਫੀ ਮੰਗਣ ਦੀ ਮੰਗ ਕੀਤੀ ਐ।

ਦੱਸਣਯੋਗ ਐ ਕਿ ਆਪ MLA ਗੁਰਦੀਪ ਸਿੰਘ ਰੰਧਾਵਾ ਦਾ ਵਿਵਾਦਿਤ ਬਿਆਨ ਸਾਹਮਣੇ ਆਇਆ ਸੀ, ਜਿਸ ਵਿਚ ਉਹ ‘ਪੱਗਾਂ ਨੂੰ ਕਿਹੜਾ ਕਿੱਲ ਲੱਗੇ ਹੁੰਦੇ ਆ, ਬੱਝਦੀਆਂ ਵੀ ਨੇ ਤੇ ਲੱਥ ਵੀ ਜਾਂਦੀਆਂ ਨੇ’….ਕਹਿੰਦੇ ਸੁਣਾਈ ਦੇ ਰਹੇ ਹਨ। ਦਰਅਸਲ ਗੁਰਦਾਸਪੁਰ ਦੇ ਕਸਬਾ ਡੇਰਾ ਬਾਬਾ ਨਾਨਕ ਦੀ ਤਹਿਸੀਲ ‘ਚ ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸੰਮਤੀ ਦੇ ਨਾਮਜ਼ਦਗੀਆਂ ਭਰਦੇ ਸਮੇਂ ਕਾਂਗਰਸ ਪਾਰਟੀ ਤੇ ਆਮ ਆਦਮੀ ਪਾਰਟੀ ਦੇ ਵਰਕਰ ਆਹਮੋ-ਸਾਹਮਣੇ ਹੋ ਗਏ ਸਨ। ਤਕਰਾਰ ਇੱਥੋ ਤੱਕ ਵੱਧ ਗਈ ਕਿ ਦੋਵੇਂ ਧੀਰਾਂ ‘ਚ ਹੱਥੋ-ਪਾਈ ਹੋ ਗਈ ਅਤੇ ਇਸ ਖਿੱਚ ਧੂਹ ‘ਚ ਕਈਆਂ ਦੀਆਂ ਪੱਗਾਂ ਵੀ ਲੱਥੀਆਂ ਹਨ।

ਇਸੇ ਦੌਰਾਨ ਕਾਂਗਰਸੀ ਆਗੂ ਉਦੇਵੀਰ ਸਿੰਘ ਰੰਧਾਵਾ ਨੇ ਆਮ ਆਦਮੀ ਪਾਰਟੀ ਦੇ ਸਮਰਥਕਾਂ ਅਤੇ ਐਮਐਲਏ ਬਾਬਾ ਨਾਨਕ ਗੁਰਦੀਪ ਸਿੰਘ ਰੰਧਾਵਾ ‘ਤੇ ਕਾਂਗਰਸ ਪਾਰਟੀ ਦੇ ਵਰਕਰਾਂ ਅਤੇ ਉਮੀਦਵਾਰਾਂ ਨਾਲ ਕੁੱਟਮਾਰ ਕਰਨ ਦੇ ਆਰੋਪ ਲਗਾਏ ਸਨ, ਜਿਸ ਦਾ ਡੇਰਾ ਬਾਬਾ ਨਾਨਕ ਦੇ ਐਮਐੱਲ ਏ ਗੁਰਦੀਪ ਸਿੰਘ ਰੰਧਾਵਾ ਨੇ ਖੰਡਨ ਕੀਤਾ ਸੀ। ਇਸੇ ਗੱਲ ਦਾ ਮੀਡੀਆ ਸਾਹਮਣੇ ਖੁਲਾਸਾ ਕਰਦਿਆਂ ਉਨ੍ਹਾਂ ਦੇ ਮੂੰਹੋਂ ਦਸਤਾਰ ਵਾਲੀ ਟਿੱਪਣੀ ਨਿਕਲੀ ਸੀ, ਜਿਸ  ਨੂੰ ਲੈ ਕੇ ਐਸਜੀਪੀਸੀ ਮੈਂਬਰ ਗੁਰਚਰਨ ਸਿੰਘ ਗਰੇਵਾਲ ਨੇ ਆਮ ਆਦਮੀ ਪਾਰਟੀ ਵੱਲ ਨਿਸ਼ਾਨਾ ਸੇਧਿਆ ਐ।

LEAVE A REPLY

Please enter your comment!
Please enter your name here