ਅੰਮ੍ਰਿਤਸਰ ’ਚ ਕੁੱਤਾ ਪਰਸ ਲੈ ਕੇ ਫਰਾਰ; ਘਟਨਾ ਸੀਸੀਟੀਵੀ ਕੈਮਰੇ ’ਚ ਕੈਦ; ਚਾਹ ਪੀਦੇ ਨੌਜਵਾਨ ਦਾ ਪਰਸ ਲੈ ਗਿਆ ਕੁੱਤਾ

0
14

ਅੰਮ੍ਰਿਤਸਰ ਚ ਇਕ ਕੁੱਤੇ ਵੱਲੋਂ ਪਰਸ ਚੋਰੀ ਕਰਨ ਦੀ ਹੈਰਾਨ ਕਰਦੀ ਖਬਰ ਸਾਹਮਣੇ ਆਈ ਐ। ਘਟਨਾ ਸ਼ਹਿਰ ਦੇ ਲਾਰਮਸ ਰੋਡ ਤੇ ਸਥਿਤ ਇਕ ਚਾਹ ਦੀ ਦੁਕਾਨ ਦੀ ਐ। ਪਰਸ ਦੇ ਮਾਲਕ ਨੌਜਵਾਨ ਦੇ ਦੱਸਣ ਮੁਤਾਬਕ ਉਹ ਸਾਥੀਆਂ ਸਮੇਤ ਚਾਹ ਪੀ ਰਿਹਾ ਸੀ। ਚਾਹ ਦੇ ਪੈਸੇ ਦੇਣ ਲੱਗਿਆ ਉਸ ਦਾ ਪਰਸ ਡਿੱਗ ਪਿਆ, ਜਿਸ ਨੂੰ ਉੱਥੇ ਮੌਜੂਦ ਇਕ ਕੁੱਤਾ ਲੈ ਕੇ ਫਰਾਰ ਹੋ ਗਿਆ। ਪਰਸ ਚੁੱਕੇ ਜਾਣ ਦੀ ਘਟਨਾ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ ਐ। ਨੌਜਵਾਨ ਦੇ ਦੱਸਣ ਮੁਤਾਬਕ ਪਰਸ ਵਿਚ ਨਕਦੀ ਤੋਂ ਇਲਾਵਾ ਜ਼ਰੂਰੀ ਕਾਗਜਾਤ ਸਨ। ਪੁਲਿਸ ਨੇ ਨੌਜਵਾਨ ਦੀ ਸ਼ਿਕਾਇਤ ਤੇ ਜਾਂਚ ਸ਼ੁਰੂ ਕਰ ਦਿੱਤੀ ਐ।

ਪੁਲਿਸ ਵੱਲੋਂ ਨੌਜਵਾਨ ਦੀ ਮਦਦ ਨਾਲ ਕੁੱਤੇ ਦੀ ਭਾਲ ਕੀਤੀ। ਕੁੱਤਾ ਲੱਭ ਪਿਆ ਪਰ ਪਰਸ ਨਹੀਂ ਲੱਭਿਆ। ਨੌਜਵਾਨ ਦਾ ਕਹਿਣਾ ਐ ਕਿ ਉਹ ਇਕ ਘਟਨਾ ਤੋਂ ਖੁਦ ਹੈਰਾਨ ਐ। ਉਸ ਨੇ ਕਿਹਾ ਕਿ ਕੁੱਤੇ ਲਾਵਾਰਿਸ ਲਿਫਾਫੇ ਬਗੈਰਾ ਤਾਂ ਖਾਣੇ ਦੀ ਭਾਲ ਵਿਚ ਚੁੱਕ ਲਿਜਾਂਦੇ ਦੇਖੇ ਹਨ ਪਰ ਪਰਸ ਚੁੱਕਣ ਦੀ ਘਟਨਾ ਪਹਿਲੀ ਵਾਰ ਵੇਖੀ ਐ।

ਨੌਜਵਾਨ ਦੇ  ਦੱਸਣ ਮੁਤਾਬਕ ਪਰਸ ਵਿਚ ਉਸ ਦੇ ਬਹੁਤ ਸਾਰੇ ਜ਼ਰੂਰੀ ਕਾਗਜਾਤ ਮੌਜੂਦ ਹਨ। ਉਸ ਨੇ ਲੋਕਾਂ ਨੂੰ ਪਰਸ ਲੱਭ ਕੇ ਦੇਣ ਦੀ ਅਪੀਲ ਕੀਤੀ ਐ। ਉਸ ਨੇ ਕਿਹਾ ਕਿ ਉਹ ਪਰਸ ਦੇਣ ਵਾਲੇ ਨੂੰ ਬਣਦਾ ਇਨਾਮ ਵੀ ਦੇਵੇਗਾ। ਪੁਲਿਸ ਵੱਲੋਂ ਪਰਸ ਦੀ ਭਾਲ ਕੀਤੀ ਜਾ ਰਹੀ ਐ।

LEAVE A REPLY

Please enter your comment!
Please enter your name here