ਸੰਗਰੂਰ ’ਚ ਵਿਦਿਆਰਥਣਾਂ ਦੀ ਲੜਾਈ ਦਾ ਮਾਮਲਾ; ਮਹਿਲਾ ਕਮਿਸ਼ਨ ਨੇ ਐਸਐਸਪੀ ਤੋਂ ਮੰਗੀ ਰੀਪੋਰਟ; ਲੌਂਗੋਵਾਲ ਸਲਾਈਡ ‘ਚ ਹੋਈ ਸੀ ਲੜਾਈ

0
14

ਸੰਗਰੂਰ ਦੇ ਲੌਂਗੋਵਾਲ ਸਲਾਈਡ ਵਿਚ ਦੋ ਵਿਦਿਆਰਥਣਾਂ ਦੀ ਲੜਾਈ ਦਾ ਮਾਮਲਾ ਮਹਿਲਾ ਕਮਿਸ਼ਨ ਤਕ ਪਹੁੰਚ ਗਿਆ ਐ। ਮਹਿਲਾ ਕਮਿਸ਼ਨ ਨੇ ਐਸਐਸਪੀ ਸੰਗਰੂਰ ਕੋਲੋਂ ਮਾਮਲੇ ਦੀ 24 ਘੰਟਿਆਂ ਅੰਦਰ ਜਵਾਬ ਤਲਬੀ ਕੀਤੀ ਗਈ ਐ। ਪੁਲਿਸ ਦੇ ਦੱਸਣ ਮੁਤਾਬਕ ਦੋਵੇਂ ਵਿਦਿਆਰਥਣਾਂ ਆਪਸ ਵਿਚ ਕਲਾਸਮੇਟ ਤੇ ਰੂਮਮੇਟ ਸਨ। ਇਨ੍ਹਾਂ ਵਿਚੋਂ ਇਕ ਵਿਦਿਆਰਥਣ ਨੇ ਸੁੱਤੀ ਪਈ ਸਾਥਣ ਤੇ ਹਮਲਾ ਕੀਤਾ ਸੀ। ਪੁਲਿਸ ਨੇ ਪੀੜਤਾ ਦੇ ਮੈਡੀਕਲ ਰੀਪੋਰਟ ਦੇ ਆਧਾਰ ਦੇ ਮਾਮਲਾ ਦਰਜ ਕੀਤਾ ਐ।  ਪੁਲਿਸ ਮੁਤਾਬਕ ਦੋਵੇਂ ਵਿਦਿਆਰਥਣਾਂ ਵਿਚਾਲੇ ਆਪਸੀ ਸਮਝੌਤਾ ਹੋ ਰਿਹਾ ਐ।

ਉਧਰ ਲੜਾਈ ਦੀ ਖਬਰ ਨਸ਼ਰ ਹੋਣ ਤੋਂ ਬਾਅਦ ਵੂਮੈਨ ਕਮਿਸ਼ਨ ਨੇ ਮਾਮਲੇ ਵਿਚ ਦਖਲ ਦਿੰਦਿਆਂ ਪੁਲਿਸ ਕੋਲੋਂ ਜਵਾਬ ਮੰਗ ਲਿਆ ਐ। ਇਸ ਬਾਰੇ ਪੁੱਛੇ ਜਾਣ ਤੇ ਐਸਪੀਡੀ ਦਵਿੰਦਰ ਅੱਤਰੀ ਨੇ ਦੱਸਿਆ ਕਿ ਦੋ ਵਿਦਿਆਰਥਣਾ ਦੀ ਆਪਸ ਦੇ ਵਿੱਚ ਲੜਾਈ ਹੋਈ ਸੀ ਅਤੇ ਦੋਵੇਂ ਵਿਦਿਆਰਥਣਾਂ ਇਕ ਹੀ ਕਲਾਸ ਵਿਚ  ਪੜ੍ਹਦੀਆਂ ਹਨ ਅਤੇ ਇਕੋ ਕਮਰੇ ਵਿਚ ਰਹਿ ਰਹੀਆਂ ਸਨ। ਦੋਵਾਂ ਵਿਚਾਲੇ ਕਿਸੇ ਗੱਲ ਨੂੰ ਲੈ ਕੇ ਕਹਾਸੁਣੀ ਹੋਈ ਸੀ, ਜਿਸ ਦੇ ਚਲਦਿਆਂ ਇੱਕ ਵਿਦਿਆਰਥਣ ਵੱਲੋਂ ਸੁੱਤੀ ਪਈ ਦੂਸਰੀ ਵਿਦਿਆਰਥਣ ਉੱਤੇ ਹਮਲਾ ਕਰ ਦਿੱਤਾ ਸੀ।

ਹਮਲੇ ਦਾ ਸ਼ਿਕਾਰ ਹੋਈ ਵਿਦਿਆਰਥਣ ਵੱਲੋਂ ਹਮਲਾ ਕਰਨ ਵਾਲੀ ਵਿਦਿਆਰਥਣ ਨੂੰ ਪਛਾਣ ਲਿਆ ਤੇ ਜਿਸ ਸਬੰਧੀ ਉਸ ਵੱਲੋਂ ਕਾਲਜ ਦੇ ਸਟਾਫ ਨੂੰ ਜਾਣੂ ਕਰਵਾਇਆ ਗਿਆ, ਜਿਸ ਤੋਂ ਬਾਅਦ ਕਾਲਜ ਵੱਲੋਂ ਉਸ ਵਿਦਿਆਰਥਣ ਨੂੰ ਕਾਲਜ ਵਿੱਚੋਂ ਸਸਪੈਂਡ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਸਾਡੇ ਵੱਲੋਂ ਲੜਕੀ ਦੇ ਬਿਆਨ ਲੈ ਅਤੇ ਮੈਡੀਕਲ ਰਿਪੋਰਟ ਦੇ ਅਧਾਰ ਤੇ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਹ ਦੋਵੇਂ ਵਿਦਿਆਰਥਨਾਂ ਦਾ ਹੁਣ ਆਪਸ ਵਿੱਚ ਸਮਝੌਤਾ ਹੋ ਰਿਹਾ ਹੈ।

LEAVE A REPLY

Please enter your comment!
Please enter your name here