ਲੁਧਿਆਣਾ ’ਚ ਹਾਦਸੇ ਦੌਰਾਨ ਇਨਸਾਨੀਅਤ ਸ਼ਰਮਸਾਰ; ਮ੍ਰਿਤਕਾ ਦੇ ਲੱਖਾਂ ਰੁਪਏ ਦੇ ਗਹਿਣੇ ਤੇ ਨਕਦੀ ਗਾਇਬ; ਪਰਿਵਾਰ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗੀ ਕਾਰਵਾਈ

0
16

ਬੀਤੇ ਦਿਨ ਸਾਹਨੇਵਾਲਾ ਨੇੜੇ ਵਾਪਰੇ ਦਰਦਨਾਕ ਸੜਕ ਹਾਦਸੇ ਦੌਰਾਨ ਜਾਨ ਗੁਆਉਣ ਵਾਲਿਆਂ ਦੇ ਗਹਿਣੇ ਤੇ ਨਕਦੀ ਗਾਇਬ ਹੋਣ ਦੀ ਸ਼ਰਮਸਾਰ ਕਰਦੀ ਖਬਰ ਸਾਹਮਣੇ ਆਈ ਐ। ਪਰਿਵਾਰ ਦੇ ਦੱਸਣ ਮੁਤਾਬਕ ਹਾਦਸੇ ਵਿਚ ਜਾਨ ਗੁਆਉਣ ਵਾਲਿਆਂ ਕੋਲ ਧੀ ਦੇ ਵਿਆਹ ਤੋਂ ਪਰਤਦੇ ਵਕਤ ਕਾਫੀ ਸਾਰੇ ਗਹਿਣੇ ਅਤੇ ਨਕਦੀ ਮੌਜੂਦ ਸੀ ਜੋ ਲਾਸ਼ਾਂ ਤੋਂ ਗਾਇਬ ਹਨ। ਪਰਿਵਾਰ ਦਾ ਇਲਜਾਮ ਐ ਕਿ ਇਹ ਸਾਮਾਨ ਮਦਦ ਕਰਨ ਬਹਾਨੇ ਕੁੱਝ ਲਾਲਚੀ ਕਿਸਮ ਦੇ ਲੋਕਾਂ ਨੇ ਚੋਰੀ ਕੀਤਾ ਐ। ਪਰਿਵਾਰ ਨੇ ਪੁਲਿਸ ਪ੍ਰਸ਼ਾਸਨ ਤੋਂ ਮੁਲਜ਼ਮਾਂ ਦੀ ਪਛਾਣ ਕਰ ਕੇ ਸਖਤ ਕਾਰਵਾਈ ਦੀ ਮੰਗ ਕੀਤੀ ਐ।

ਦੱਸਣਯੋਗ ਐ ਕਿ ਬੀਤੇ ਦਿਨ ਸਾਹਨੇਵਾਲ ਨੇੜੇ ਇੱਕ ਦਰਦਨਾਕ ਸੜਕ ਹਾਦਸੇ ਵਿੱਚ ਸਰਹਿੰਦ ਦੇ ਅਸ਼ੋਕ ਨੰਦਾ, ਉਨ੍ਹਾਂ ਦੀ ਪਤਨੀ ਕਿਰਨ ਨੰਦਾ ਦੀ ਧੀ ਦੇ ਵਿਆਹ ਤੋਂ ਪਰਤਦੇ ਵਕਤ ਵਾਪਰੇ ਭਿਆਨਕ ਹਾਦਸੇ ਵਿਚ ਜਾਨ ਚਲੇ ਗਈ ਸੀ। ਮ੍ਰਿਤਕ ਕਿਰਨ ਨੰਦਾ ਦੇ ਭਰਾ ਨਰੇਸ਼ ਅਰੋੜਾ ਦੇ ਦੱਸਣ ਮੁਤਾਬਕ, ਜਦੋਂ ਉਹ ਮੋਰਚਰੀ ਵਿੱਚ ਦੇਹਾਂ ਲੈਣ ਪਹੁੰਚੇ, ਤਾਂ ਉੱਥੇ ਮ੍ਰਿਤਕਾਂ ਦੇ ਬਹੁਤ ਸਾਰੇ ਗਹਿਣੇ ਅਤੇ ਨਕਦੀ ਗਾਇਬ ਪਾਏ ਗਏ ਹਨ। ਉਹਨਾਂ ਦੱਸਿਆ ਕਿ ਕਿਰਨ ਨੰਦਾ ਦਾ ਗਲੇ ਵਿੱਚੋਂ ਹਾਰ ਅਤੇ ਮੁੰਦਰੇ ਗਾਇਬ ਸਨ। ਇਸੇ ਤਰ੍ਹਾਂ ਰੇਨੂ ਬਾਲਾ ਦੇ ਗਲੇ ਵਿੱਚੋਂ ਵੀ ਹਾਰ, ਦੋ ਕੜੇ, ਮੁੰਦਰੇ ਅਤੇ ਇੱਕ ਐਪਲ ਦੀ ਘੜੀ ਨਹੀਂ ਮਿਲੀ। ਉਨ੍ਹਾਂ ਕਿਹਾ ਕਿ ਕਿ ਕੁੱਲ ਮਿਲਾ ਕੇ 15 ਤੋਲੇ ਸੋਨਾ, 3 ਲੱਖ ਰੁਪਏ ਨਕਦ ਅਤੇ ਵਿਆਹ ਵਿੱਚ ਮਿਲੇ ਸ਼ਗਨ ਸਮੇਤ ਇਸ ਸਾਰਾ ਸਮਾਨ ਨੋਸਰਾਬਾਜ਼ ਲੈ ਗਏ ਹਨ।

ਪਰਿਵਾਰ ਦਾ ਕਹਿਣਾ ਹੈ ਕਿ ਹਾਦਸੇ ਦੇ ਤੁਰੰਤ ਬਾਅਦ ਮੌਕੇ ‘ਤੇ ਮੌਜੂਦ ਕੁਝ ਲੋਕਾਂ ਨੇ ਸਹਾਇਤਾ ਦੀ ਥਾਂ ਲਾਲਚ ਵਿੱਚ ਆ ਕੇ ਇਹ ਸ਼ਰਮਨਾਕ ਹਰਕਤ ਕੀਤੀ ਐ। ਇਸ ਹਾਦਸੇ ਅਤੇ ਚੋਰੀ ਦੀ ਘਟਨਾ ‘ਤੇ ਕੌਂਸਲਰ ਗੁਲਸ਼ਨ ਰਾਏ ਬੋਬੀ ਨੇ ਤਿੱਖੀ ਪ੍ਰਤੀਕਿਰਿਆ ਜਾਹਰ ਕਰਦਿਆਂ ਕਿਹਾ ਕਿ ਇਹ ਸਮਾਂ ਪਰਿਵਾਰ ਦੀ ਮਦਦ ਕਰਨ ਦਾ ਸੀ, ਪਰ ਕੁਝ ਮਾਨਵਤਾ-ਵਿਰੋਧੀ ਲੋਕਾਂ ਨੇ ਮ੍ਰਿਤਕਾਂ ਦੇ ਸਮਾਨ ਦਾ ਸਾਮਾਨ ਲੁੱਟ ਕੇ ਇਨਸਾਨੀਅਤ ਨੂੰ ਸ਼ਰਮਸਾਰ ਕੀਤਾ ਐ। ਉਹਨਾਂ ਕਿਹਾ ਪੰਜਾਬ ਹਮੇਸ਼ਾ ਦਿਲਦਾਰੀ ਤੇ ਮਦਦਗਾਰੀ ਲਈ ਜਾਣਿਆ ਜਾਂਦਾ ਹੈ, ਪਰ ਅੱਜ ਕੁਝ ਲੋਕਾਂ ਦੀ ਨੀਚ ਹਰਕਤ ਨੇ ਪੂਰੇ ਸਮਾਜ ਦਾ ਸਿਰ ਝੁਕਾ ਦਿੱਤਾ ਹੈ। ਉਨ੍ਹੀਂ ਪੁਲਿਸ ਪ੍ਰਸ਼ਾਸਨ ਤੋਂ ਘਟਨਾ ਲਈ ਜ਼ਿੰਮੇਵਾਰ ਅਨਸਰਾਂ ਦੀ ਨਿਸ਼ਾਨਦੇਹੀ ਕਰ ਕੇ ਸਖਤ ਕਾਰਵਾਈ ਦੀ ਮੰਗ ਕੀਤੀ ਐ।

 

LEAVE A REPLY

Please enter your comment!
Please enter your name here