
ਪੰਜਾਬ ਸਰਕਾਰ ਦੀ ਸਖਤੀ ਦੇ ਬਾਵਜੂਦ ਨੌਜਵਾਨਾਂ ਦੀਆਂ ਨਸ਼ਿਆਂ ਨਾਲ ਮੌਤਾਂ ਦਾ ਸਿਲਸਿਲਾ ਰੁਕ ਨਹੀਂ ਰਿਹਾ। ਤਾਜ਼ਾ ਮਾਮਲਾ ਬਠਿੰਡਾ ਦੇ ਮੌੜ ਕਲਾਂ ਇਲਾਕੇ ਤੋਂ ਸਾਹਮਣੇ ਆਇਆ ਐ, ਜਿੱਥੇ ਇਕ 22 ਸਾਲਾ ਨੌਜਵਾਨ ਦੀ ਨਸ਼ੇ ਕਾਰਨ ਮੌਤ ਹੋ ਗਏ। ਮ੍ਰਿਤਕ ਦੀ ਪਛਾਣ ਸਿਕੰਦਰ ਵਜੋਂ ਹੋਈ ਐ। ਮ੍ਰਿਤਕ ਦੇ ਪਰਿਵਾਰ ਨੇ ਇਲਾਕੇ ਅੰਦਰ ਸ਼ਰੇਆਮ ਨਸ਼ੇ ਵਿੱਕਣ ਦੇ ਇਲਜਾਮ ਲਾਉਂਦਿਆਂ ਪੁਲਿਸ ਪ੍ਰਸ਼ਾਸਨ ਤੋਂ ਨਸ਼ਿਆਂ ਖਿਲਾਫ ਕਾਰਵਾਈ ਮੰਗੀ ਐ।
ਮ੍ਰਿਤਕ ਦੀ ਮਾਂ ਨੇ ਰੌਦੇ ਹੋਏ ਦੱਸਿਆ ਕਿ ਉਸ ਦੇ ਪੁੱਤਰ ਦੀ ਨਸ਼ੇ ਕਾਰਨ ਮੌਤ ਹੋ ਗਈ ਐ ਅਤੇ ਹੁਣ ਉਸ ਦੀ ਇਕ ਧੀ ਹੀ ਰਹਿ ਗਈ ਐ। ਉਸ ਨੇ ਕਿਹਾ ਕਿ ਹੁਣ ਉਸ ਦੇ ਘਰ ਕਮਾਈ ਵਾਲਾ ਕੋਈ ਨਹੀਂ ਰਿਹਾ। ਪੀੜਤ ਮਾਂ ਧੀ ਨੇ ਸਰਾਕਰ ਅੱਗੇ ਨਸ਼ੇ ਰੋਕਣ ਦੇ ਨਾਲ ਨਾਲ ਬਣਦੀ ਮਦਦ ਦੀ ਅਪੀਲ ਕੀਤੀ ਐ।

