ਤਰਨ ਤਾਰਨ ’ਚ 674 ਲੋਕਾਂ ਦੇ ਬਣਨਗੇ ਨਵੇਂ ਘਰ; ਮੰਤਰੀ ਲਾਲਜੀਤ ਭੁੱਲਰ ਨੇ ਵੰਡੇ ਮਨਜੂਰੀ ਪੱਤਰ; ਪੀਐਮ ਆਵਾਸ ਯੋਜਨਾ ਤਹਿਤ ਮਿਲਣਗੇ ਢਾਈ ਲੱਖ

0
15

ਪੰਜਾਬ ਸਰਕਾਰ ਵੱਲੋਂ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਲਾਭਪਾਤਰੀਆਂ ਨੂੰ ਸਹਾਇਤਾ ਰਾਸ਼ੀ ਵੰਡਣ ਦਾ ਕੰਮ ਲਗਾਤਾਰ ਐ। ਇਸੇ ਤਹਿਤ ਮੰਤਰੀ ਲਾਲਜੀਤ ਭੁੱਲਰ ਨੇ ਤਾਰਨ ਤਾਰਨ ਜਿਲ੍ਹੇ ਦੇ 674 ਲਾਭਪਾਤਰੀਆਂ ਨੂੰ ਮਕਾਨਾਂ ਦੀ ਉਸਾਰੀ ਲਈ ਮਨਜੂਰੀ ਪੱਤਰ ਵੰਡੇ ਗਏ। ਇਨ੍ਹਾਂ ਲਾਭਪਾਤਰੀ ਪਰਿਵਾਰਾਂ ਵਿੱਚ ਨਗਰ ਕੌਂਸਲ ਪੱਟੀ ਅਧੀਨ ਆਉਂਦੇ 237 ਅਤੇ ਪੱਟੀ ਹਲਕੇ ਦੇ ਵੱਖ-ਵੱਖ ਪਿੰਡਾਂ ਨਾਲ ਸਬੰਧਤ 437 ਪਰਿਵਾਰ ਸ਼ਾਮਲ ਹਨ। ਮੰਤਰੀ ਭੁੱਲਰ ਨੇ ਕਿਹਾ ਕਿ ਸਰਕਾਰ ਲੋਕਾਂ ਦੀਆਂ ਤਕਲੀਫਾਂ ਦੂਰ ਕਰਨ ਲਈ ਲਗਾਤਾਰ ਯਤਨਸ਼ੀਲ ਐ, ਜਿਸ ਦੇ ਤਹਿਤ ਇਹ ਮਦਦ ਦਿੱਤੀ ਜਾ ਰਹੀ ਐ।

ਇਸ ਮੌਕੇ ਹਾਜ਼ਰ ਇਕੱਠ ਨੂੰ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਭੁੱਲਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਅਵਾਸ ਯੋਜਨਾ ਸਕੀਮ ਤਹਿਤ ਸ਼ਹਿਰੀ ਖੇਤਰ ਨਾਲ ਸਬੰਧਤ  ਲਾਭਪਾਤਰੀ ਪਰਿਵਾਰਾਂ ਨੂੰ 2 ਲੱਖ 50  ਹਜ਼ਾਰ ਰੁਪਏ ਮਕਾਨ ਬਣਾਉਣ ਲਈ ਦਿੱਤੇ ਜਾਣਗੇ ਅਤੇ ਪੈਂਡੂ ਖੇਤਰ ਨਾਲ ਸਬੰਧਤ ਲਾਭਪਾਤਰੀ  ਪਰਿਵਾਰਾਂ ਨੂੰ 1 ਲੱਖ 20 ਹਜ਼ਾਰ ਰੁਪਏ ਮਕਾਨ ਬਣਾਉਣ ਅਤੇ ਮਨਰੇਗਾ ਸਕੀਮ ਤਹਿਤ ਘਰ ਵਿੱਚ ਮਜ਼ਦੂਰੀ ਕਰਨ ਲਈ 31 ਹਜ਼ਾਰ ਰੁਪਏ ਸਮੇਤ 12  ਹਜ਼ਾਰ ਰੁਪਏ ਬਾਥਰੂਮ ਬਣਾਉਣ ਲਈ ਵੱਖਰੇ ਤੌਰ ‘ਤੇ ਦਿੱਤੇ ਜਾਣਗੇ।

ਉਹਨਾਂ ਨੇ ਮਕਾਨ ਉਸਾਰਨ ਲਈ ਸਬੰਧਤ ਅਧਿਕਾਰੀਆਂ ਅਤੇ ਪੰਚਾਇਤਾਂ ਨੂੰ ਨਿਰਦੇਸ਼ ਜਾਰੀ ਕਰਦਿਆਂ ਕਿਹਾ ਕਿ ਬਿਨ੍ਹਾਂ ਕਿਸੇ ਦੇਰੀ ਦੇ ਲਾਭਪਾਤਰੀ ਪਰਿਵਾਰਾਂ ਨੂੰ ਇਸ ਸਕੀਮ ਦਾ ਫਾਇਦਾ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ  ਪਿਛਲੇ ਸਮੇਂ ਵਿੱਚ ਪੱਟੀ ਹਲਕੇ ਅੰਦਰ ਹੜ੍ਹ ਦੇ ਪਾਣੀ ਨੇ ਫ਼ਸਲਾਂ ਤੇ ਰਿਹਾਇਸ਼ੀ ਮਕਾਨਾਂ ਦਾ  ਭਾਰੀ ਨੁਕਸਾਨ ਕੀਤਾ ਸੀ ਅਤੇ ਸਰਕਾਰ ਵੱਲੋਂ ਖਰਾਬ ਹੋਈਆਂ ਫਸਲਾਂ ਦਾ ਮੁਆਵਜਾਂ ਪਹਿਲਾਂ ਹੀ ਪੀੜਤ ਕਿਸਾਨਾਂ ਨੂੰ ਜਾਰੀ ਕਰ ਦਿੱਤਾ ਗਿਆ ਹੈ ਅਤੇ ਹੁਣ ਪੈਂਡੂ ਖੇਤਰਾਂ ਵਿੱਚ ਹੜ੍ਹ ਪੀੜਤ ਪਰਿਵਾਰਾਂ ਦੇ ਨੁਕਸਾਨੇ ਗਏ ਰਿਹਾਇਸ਼ੀ ਘਰਾਂ ਨੂੰ ਨਵੇਂ ਸਿਰਿਓ ਉਸਾਰਨ ਲਈ ਇਸ ਯੋਜਨਾਂ ਦਾ ਲਾਭ ਵੀ ਦਿੱਤਾ ਜਾ ਰਿਹਾ ਹੈ। ਮੰਤਰੀ ਭੁੱਲਰ ਨੇ ਕਿਹਾ ਕਿ ਉਹ ਬਿਨ੍ਹਾਂ ਕਿਸੇ ਭੇਦ ਭਾਵ ਦੇ ਪੱਟੀ ਹਲਕੇ ਦੇ ਲੋਕਾਂ ਦੀਆਂ ਦੁੱਖ ਤਕਲੀਫਾਂ ਨੂੰ ਦੂਰ ਕਰਨ ਲਈ ਯਤਨਸ਼ੀਲ ਹਨ।

ਇਸ ਮੌਕੇ ਬੀਡੀਪੀਓ ਗੁਰਜੀਤ ਸਿੰਘ ਪੱਟੀ,ਚੇਅਰਮੈਨ ਦਿਲਬਾਗ ਸਿੰਘ, ਵਰਿੰਦਰਜੀਤ ਹੀਰਾ ਭੁੱਲਰ, ਚੈਅਰਮੈਨ ਗੁਰਪਿੰਦਰ ਸਿੰਘ ਉੱਪਲ ਮੀਡੀਆ ਸਲਾਹਕਾਰ ਅਵਤਾਰ ਸਿੰਘ ਢਿੱਲੋਂ, ਸੋਸ਼ਲ ਮੀਡੀਆ ਇੰਚਾਰਜ ਮੋਹਿਤ ਅਰੋੜਾ, ਕੌਂਸਲਰ ਕਮਲ ਕੁਮਾਰ, ਬਿੱਲਾ ਜੋਸਨ, ਮਲਕੀਤ ਮੱਲੂ, ਐਸ ਐਚ ਉ ਕੁਲਵੰਤ ਰਾਏ, ਸਰਪੰਚ ਗੁਰਦਿਆਲ ਸਿੰਘ ਮਰਹਾਣਾ, ਸਰਪੰਚ ਗੁਰਪ੍ਰਤਾਪ ਸਿੰਘ ਲਾਡੀ, ਮਨਪ੍ਰੀਤ ਸਿੰਘ ਮੰਨਾ, ਸੋਨੂੰ ਭੁੱਲਰ ਕਿਰਤੋਵਾਲ, ਗੁਰਪ੍ਰੀਤ ਸਿੰਘ ਲਾਲ, ਧਰਮਿੰਦਰ ਸਿੰਘ ਕੌਂਸਲਰ,ਰਣਜੀਤ ਸਿੰਘ ਮਾਹਲਾ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here